Skip to content

Sudeep Mehta

ਪੁੱਠਾ ਜਿਹੇ ਚੱਲ ਪਏ ਦੌਰ ਨੇ, ਜਿਨੂੰ ਪਤਾ ਭੇਤ ਉਹੀਓ ਮਾਰਦਾ ਸੱਟ ਐ। ਵੈਰੀ ਕੀ ਮਿੱਤਰ ਓਏ ਸੱਭ ਘੁੰਮਦੇ ਪਏ ਸ਼ਰੇਆਮ ਨੇ, ਇਨ੍ਹਾਂ ਚੱਕਰਾਂ ਤੋਂ ਤਾਂ ਵੱਕਤ ਵੀ ਰਹਿੰਦਾ ਪ੍ਰੇਸ਼ਾਨ ਏ।

Char din di baat || punjabi shayari life

ਕਬਰਿਸਤਾਨ ਲੱਗੇ ਹੋਏ ਫੁੱਲ ਨੇ, ਮਾੜੇ ਘਰ ਨਾ ਇੱਕ ਬਲਬ ਵੀ
ਤੁਰਦੇ ਫਿਰਦਿਆਂ ਦਾ ਹਾਲ ਨਾ ਪੁੱਛਣ, ਮੰਜੇ ਲੱਗਦੇ ਸਾਰ ਬਣ ਜਾਂਦੇ ਮੁਰੀਦ ਨੀ।
ਜ਼ਿੰਦਗੀ ਨਾਯਾਬ ਹੀਰੇ ਵਰਗੀ ਆ, ਪਰ ਆਪਾਂ ਨੂੰ ਫੱਬਦੇ ਕੋਹਿਨੂਰ ਪਾਰਸ ਏ
ਇਹ ਦੁਨੀਆਂ ਨੂੰ ਆਦਤ ਹੋਗੀ ਫੈਸਲਾ ਸਾਜ਼ੀ ਦੀ ਆਉਣੀ ਨਾ ਨੀਂਦਰ ਬੇਗਾਰ ਕੀਤੀ ਵੀ।

ਸੁਦੀਪ ਮਹਿਤਾ (ਖਤ੍ਰੀ )

Barsaat sirf suhaana mausam || True kisaani shayari || farmer

ਬਰਸਾਤ ਸਿਰਫ਼ ਸੁਹਾਵਣਾ ਮੌਸਮ ਨਹੀਂ ਖੇਤਾਂ ਤੇ ਕਿਸਾਨਾਂ ਉਪਰ ਤੇਜ਼ਾਬ ਹੁੰਦਾ ਹੈ,
ਆਬ ਨੈਣਾ ਦਾ ਵਹਿੰਦਾ ਪਲਕਾਂ ਤੋਂ ਸੁੱਖ ਦੁੱਖ ਵਿਚ ਬਣਕੇ ਹੰਜੂਆ ਦੀ ਤਰ੍ਹਾਂ।
ਸੁੱਖ ਤਾਹ ਖਿਆਲੀ ਗਵਾਚ ਗਏ ਨੇ ਦੁੱਖਾਂ ਨੇ ਹਕੀਕਤ ਵਿਚ ਜਗਾਹ ਬਣਾ ਲਈ ਹੈ,
ਖਤ੍ਰੀ ਬੈਠਾ ਦਰਵਾਜਾ ਖੋਲਕੇ ਕੀਤੋ ਤਾ ਆਵੇਗਾ ਖੁਸ਼ੀਆਂ ਦਾ ਪਰਚਮ ਫਤਿਹ ਕਰਦਾ।

Din Raat Di Kahani || ishq love punjabi poetry

ਦਿਨ ਤਾਂ ਨਿੱਕਲ ਜਾਊਗਾ
ਰਾਤ ਕੱਢਣੀ ਔਖੀ ਏ
ਕਿੱਤਾ ਇਸ਼ਕ ਓਹੀ ਸਮਝੁਗਾ
ਚੰਨ ਤਾਰਿਆਂ ਦੀ ਯਾਰੀ ਪੁਰਾਣੀ ਏ

ਟੁੱਟੇ ਤਾਰਿਆਂ ਦਾ ਆਸਰਾ ਨਹੀ
ਤਾਹੀਓ ਇੱਛਾ ਮੰਗੀ ਜਾਂਦੀ ਐ
ਚੰਨ ਦੀ ਚਮਕ ਮੈਨੂੰ ਚੁੱਭ ਰਹੀ
ਬੱਦਲ ਛਾ ਗਏ ਤਾਂ ਮਿਲੀ ਸ਼ਾਂਤੀ ਏ

ਨਿੰਮੀ ਨਿੰਮੀ ਹਵਾ ਦਾ ਤੁਰਨਾ
ਮੇਰੇ ਯਾਰ ਦਾ ਪੈਗ਼ਾਮ ਲੈ ਆਉਣਾ
ਅਣੋਖਾ ਜਿਹਾ ਚਮਤਕਾਰ ਹੋ ਗਿਆ
ਸਰੂਰ ਐਸਾ ਸਾਰੀ ਰਾਤ ਨਾ ਮੈਂ ਸੁੱਤਾ

ਦੋਸ਼ ਅਣਗਿਣਤ ਲੁੱਕੇ ਬੈਠੇ ਨੇ ਅੰਦਰ
ਫਿਰ ਕਿਸ ਗਲੋ ਅਨਜਾਣ ਹੋ ਰਿਹਾ
ਕੱਲੇ ਬਹਿਕੇ ਹਨ੍ਹੇਰੇ ਨਾਲ਼ ਯਰਾਨੇ ਪਾਲਾ
ਦਿੱਲ ਦੀ ਗੱਲ ਦਾ ਮਹਿਤੇ ਸੱਭ ਚੱਕਦੇ ਸਵਾਦ ਆ
✍️ ਖੱਤਰੀ

Punjabi di nirali gal || punjabi best shayari and poetry

ਜਿਨ੍ਹਾਂ ਲਈ ਲੜਗਏ ਵਿੱਚ ਅਜ਼ਾਦੀ
ਉਹੀ ਕਹਿੰਦੇ ਫ਼ਿਰਦੇ ਅੱਜਕਲ੍ਹ ਆਤੰਕਵਾਦੀ
ਸਰਬੱਤ ਦਾ ਭਲਾ ਮੰਗਣ ਵਾਲੇ ਅਸੀਂ
ਫ਼ਿਰ ਵੀ ਕਿਉਂ ਵੱਜਦੇ ਖਾੜਕੂ ਪੰਜਾਬੀ

ਭਗਤ, ਸਰਾਭੇ ਦਾ ਵੀ ਪੜਲੋ ਇਤਿਹਾਸ
ਨਾਲ ਨਾਲ ਕਰੋ ਸੱਚੀ ਗੁਰਬਾਣੀ ਦਾ ਧਿਆਨ
ਅਸਮਾਨ ਨਾਲੋਂ ਵਧੇਰੇ ਕਿਰਦਾਰ ਜਿਨ੍ਹਾਂ ਦੇ
ਫ਼ਿਰ ਕਿਹੜੀ ਗਲੋ ਵੈਲੀ ਕਹਾਉਦੇ

ਅਸੂਲ ਪੱਖੋ ਜ਼ੁਬਾਨਾਂ ਦੇ ਪੱਕੇ ਪੰਜਾਬੀ
ਗਿੱਧਾ ਭੰਗੜਾ ਮੁੱਢ ਤੋਂ ਪਹਿਚਾਣ ਏ ਸਾਡੀ
ਗੁੱਲੀ ਡੰਡਾ ਪਿੱਠੁ ਗਰਮ ਖੇਡਾਂ ਦੀ ਕੀਤੀ ਸ਼ੁਰੂਆਤ
ਫ਼ਿਰ ਕਾਸਤੋਂ ਕਹਿੰਦੇ ਜਵਾਨੀ ਨਸ਼ਿਆਂ ਦੀ ਪੱਟੀ

ਰਿਸ ਕਰ ਨ੍ਹੀ ਹੂੰਦੀ ਤਾਂ ਬਦਨਾਮ ਕਰਦੇ
ਜਿਹੜੇ ਸਾਨੂੰ ਦੋ ਪ੍ਰਸੈਂਟ ਕਹਿੰਦੇ
ਨਿਗ੍ਹਾ ਮਾਰ ਪਹਿਲਾ ਜਹਾਨ ਦੇ ਨਕਸ਼ੇ ਉੱਤੇ
ਐਸਾ ਸ਼ਹਿਰ ਨਹੀਂ ਕੋਇ ਬਿੰਨ ਪੰਜਾਬੀ

ਇਤਿਹਾਸ ਬਦਲਣਾ ਤੇ ਬਣਾਉਣਾ ਸਿਰਫ਼ ਪੰਜਾਬ ਹੀ ਜਾਣਦਾ
ਸੱਭ ਤੋਂ ਵੱਧਕੇ ਕੁਰਬਾਨੀਆਂ ਆਜ਼ਾਦੀ ਸਮੇਂ ਨਸੀਬ ਹੋਇਆਂ
ਬੁਜ਼ਰਗ ਸਾਡਾ ਹੌਂਸਲਾ ਤੇ ਅਣਮੁੱਲਾ ਖ਼ਜ਼ਾਨਾ
ਗੁਰੂ ਗੋਬਿੰਦ ਸਿੰਘ ਜੀ ਨੇ ਪੂਰਾ ਪਰਿਵਾਰ ਹੀ ਵਾਰਤਾ

ਬਥੇਰੇ ਪ੍ਰਪੰਚ ਰਚਾਏ ਸਰਕਾਰੇ
ਇਸ ਵਾਰ ਨਹੀਂ ਚੁੱਪ ਰਹਿਣਾ
ਦੇਖ ਅੱਖਾਂ ਧੋਕੇ ਬਾਹਰ ਕਿਰਸਾਨ ਆ ਗਏ
ਗੁਰ ਕਾ ਲੰਗਰ ਅਟੁੱਟ ਵਰਤਾਇਆ ਜਾ ਰਿਹਾ

ਰਾਜ ਲੱਭਣਾ ਨਹੀਂ ਮਹਾਰਾਜਾ ਰਣਜੀਤ ਸਿੰਘ ਜੀ ਵਰਗਾ
ਸਰਕਾਰੇ ਤੂੰ ਤਾਂ ਬੱਸ ਤਰੀਕਾਂ ਪਾਉਣ ਤੇ ਰਹਿਣਾ
ਕੋਇ ਬੁੱਖਾ ਨਹੀਂ ਰਹਿੰਦਾ ਜਿਨ੍ਹਾਂ ਸਮਾਂ ਲੰਗਰ ਚਲਣਾ
ਵੇਖ ਘੋੜਿਆਂ ਤੇ ਸਵਾਰ ਬਹਾਦਰ ਸਿੰਘਾਂ ਦਾ ਟੋਲਾ ਨਜ਼ਰ ਆਉਂਦਾ

ਸਾਡੀ ਪਹਿਚਾਣ ਬੜੀ ਸੌਖੀ
ਕਿਰਤ ਕਰਨੀ ਵੰਡ ਕੇ ਖਾਣਾ ਤੇ ਕਰਤਾਰ ਦਾ ਜਾਪ ਕਰਨਾ ਸਾਡੀ ਡਿਊਟੀ
ਖੁੱਦ ਪ੍ਰੇਸ਼ਾਨ ਰਹਿਕੇ ਪੂਰੇ ਜਗਤ ਨੂੰ ਰਜਾਵੇ
ਦਰਖਤਾਂ ਦੇ ਪਰਛਾਵੇਂ ਵੀ ਕਿਸਾਨਾਂ ਦੇ ਹੱਕ ਵਿੱਚ ਬੋਲਦੇ

✍️ਖੱਤਰੀ

Punjabiaat || hun v badnaam || punjabi shayari

ਹੁਣ ਨ੍ਹੀ ਬਦਨਾਮ ਪੰਜਾਬ ਦੀ ਜਵਾਨੀ
ਵੇਖ ਆਇਆਂ ਕਰਕੇ ਪੂਰੀ ਤਿਆਰੀ
ਨਾ ਰੁਕਣ ਵਾਲੇ ਪਾਣੀ ਦੇ ਹਮਲਿਆਂ ਤੋਂ
ਭੱਜਣ ਨਹੀਂ ਲੱਗੇ ਹੰਝੂ ਵਾਲੇ ਕੈਮੀਕਲ ਤੋਂ

ਸਿਰਸੇ ਨਦੀ ਦਾ ਸੀ ਜਿੱਦਣ ਉਫਾਨ ਚੜ੍ਹਿਆ
ਸਾਰੇ ਇਤਿਹਾਸ ਵਿੱਚ ਹੀ ਸਿੱਖ ਸੂਰਮਿਆਂ ਦਾ ਨਾਮ ਚਮਕਿਆ
ਉਸ ਸਮੇਂ ਵੀ ਰਵਾਨਾ ਦਿੱਲੀ ਨੂੰ ਸੀ ਹੋਣਾ
ਵੀਰਗਤੀ ਪ੍ਰਾਪਤ ਕੀਤੀ ਬਹਾਦਰ ਸਿੰਘਾਂ

ਖ਼ਾਲਸਾ ਪੰਥ ਦੀ ਸੇਵਾ ਕਰਨ ਲਈ ਜਨਮ ਹੁੰਦਾ ਵਿੱਚ ਪੰਜਾਬ
ਹਾਲੇ ਵੀ ਜੋ ਪੱਖ ਦਿੱਲੀ ਦਾ ਪੁਰਦਾ ਉਹ ਗੱਦਾਰ ਤੇ ਨ੍ਹੀ ਵਸਨੀਕ ਸਾਡਾ
ਗਲਾਂ ਕਰਨੀਆਂ ਬਥੇਰੀਆਂ ਨੇ ਤੁਸੀਂ ਸੱਭ ਕੰਨ ਤੇ ਦਿੱਲ ਖੁੱਲ੍ਹੇ ਰੱਖੋ
ਫ਼ਾਰਸੀ ਸੰਸਕ੍ਰਿਤ ਤੇ ਗੱਤਕਾ ਵਿੱਚ ਨਿਪੁੰਨ ਸਨ ਸਾਡੇ ਗੁਰੁਸਾਹਿਬਾਨ

ਸੰਤਾਲੀ ਚੁਰਾਸੀ ਨੁਕਸਾਨ ਹੋਇਆ ਹੀ ਸਾਡਾ
ਮੇਰੇ ਪੰਜਾਬ ਕੱਲੇ ਦੇ ਹੀ ਹੁੰਦੇ ਗਏ ਬਟਵਾਰੇ
ਲਹਿੰਦੇ ਪਾਸੇ ਕਿਹੜਾ ਤੇ ਚੜ੍ਹਦੇ ਵੱਲ ਪਰਬਤ ਪਿਆਰਾ
ਯੁੱਧ ਹਾਲੇ ਤੱਕ ਹੋਂਦ ਤੇ ਬੋਲੀ ਦਾ ਹੈਂ ਚੱਲਦਾ।

✍️ ਖੱਤਰੀ (ਸੁਦੀਪ ਮਹਿਤਾ)

Khudkhushi nahi hal museebta da || punjabi poetry

ਏਨੀ ਵੀ ਕਿ ਵਿਪਦਾ ਆ ਗਈ
ਕਿ ਤੇਰੇ ਕੋਲ਼ ਹੋਇਆ ਨਾ ਹੱਲ ਕੋਈ।
ਲੱਭ ਜਾਂਦੇ ਨੇ ਰਸਤੇ ਮਿੱਤਰਾ
ਪਰ ਖੁਦਖੁਸ਼ੀ ਨਹੀਂ ਕੰਮ ਚੰਗਾ।
ਤੂੰ ਵਿਚਾਰ ਆਵਦੇ ਪੇਸ਼ ਕੀਤੇ ਹੁੰਦੇ
ਬੈਠ ਕਮਰੇ ਦੀ ਚਾਰ ਦੀਵਾਰੀ ਵਿੱਚ ਜਜ਼ਬਾਤ ਘੋਟੇ ਨਾ ਹੁੰਦੇ।

ਰਾਹ ਉਸਾਰੇ ਪਰਵਰ ਦਿਗਾਰ ਨੇ
ਚੱਲਣਾ ਕਿਹੜੇ ਉੱਤੇ ਇਹ ਤਾਂ ਆਪਣੀ ਮਰਜ਼ੀ ਏ,
ਪਿੱਛੇ ਪਰਿਵਾਰ ਦਾ ਨਾ ਸੋਚਿਆ।
ਕੰਬੇ ਨਹੀਂ ਪੈਰ ਇਹ ਕਦਮ ਚੁੱਕਣ ਤੋਂ ਪਹਿਲਾ,
ਮੰਨਦੇ ਆ ਅੱਜ ਦਾ ਸਮਾਂ ਬਹੁਤਾ ਨ੍ਹੀ ਖੁੱਦਾਰ।
ਹਰੇਕ ਨੂੰ ਨਹੀਂ ਬਣਾਇਆ ਜਾਂਦਾ ਸੱਚਾ ਯਾਰ,
ਪਰ ਖੁਦਖੁਸ਼ੀ ਨਹੀਂ ਕੰਮ ਚੰਗਾ ਮਿੱਤਰਾ।

ਜ਼ਿੰਦਗੀ ਨੂੰ ਖੁੱਦ ਹੀ ਪਹਾੜ ਵਰਗੀ ਬਣਾ ਲੈਣੇ ਆ,
ਬਣਾਵਟੀ ਚੀਜ਼ਾਂ ਪਿੱਛੇ ਭੱਜਕੇ।
ਇਹਨਾਂ ਕਰਕੇ ਹੀ ਸੁੱਖ ਚੈਨ ਗਵਾਚ ਗਿਆ,
ਰੱਬ ਦੀ ਰੌਸ਼ਨੀ ਵਿੱਚ ਰਹਿਣਾ ਸਿੱਖ ਯਾਰਾ।
ਇੱਥੇ ਟੁੱਟਦੇ ਤਾਰਿਆਂ ਨੂੰ ਨ੍ਹੀ ਕੋਈ ਪੁੱਛਦਾ,
ਹੁਣ ਤਾਂ ਭਾਣਾ ਮੰਨਣ ਨੂੰ ਦਿੱਲ ਮਜ਼ਬੂਰ ਹੋਇਆ।
ਓਹਦੇ ਰੰਗਾਂ ਨੂੰ ਕੋਈ ਵੀ ਨਹੀਂ ਜਾਨ ਸਕਦਾ,
ਪਰ ਖੁਦਖੁਸ਼ੀ ਨਹੀਂ ਕੰਮ ਚੰਗਾ ਮਿੱਤਰਾ।

✍️ ਖੱਤਰੀ

Ishq shayari vich lang jani rehndi zindagi aa || punjabi poetry

ਦੁੱਖ ਸੁੱਖ ਇਕੋ ਛੱਤ ਹੇਠਾਂ, ਨਾ ਹੀ ਪੱਕਾ ਟਿਕਾਣਾ
ਦਰਦ ਚੌਖਟ ਖੜੇ ਦਰ ਮੇਰੇ, ਸਾਡੀ ਪਹਿਚਾਣ ਗੁੰਮਨਾਮ ਪਰਿੰਦਾ
ਇਸ਼ਕ ਸ਼ਾਇਰੀ ਵਿੱਚ ਲੰਘ ਜਾਨੀ ਰਹਿੰਦੀ ਜ਼ਿੰਦਗੀ ਆ

ਬਹੁਤੇ ਜ਼ਿੰਮੇਵਾਰ ਨਹੀਂ, ਨਾ ਪਸੰਦ ਆਉਣ ਵਾਲੇ ਅਸੀਂ
ਬਥੇਰੇ ਖੋਟ ਨੇ ਵਿੱਚ ਮੇਰੇ, ਮੱਤਲਬ ਕੱਢਕੇ ਵਰਤ ਲੈਂਦੇ ਲੋਕੀ
ਇਸ਼ਕ ਸ਼ਾਇਰੀ ਵਿੱਚ ਲੰਘ ਜਾਨੀ ਰਹਿੰਦੀ ਜ਼ਿੰਦਗੀ

ਗਲਤੀ ਹੋਰ ਦੀ, ਭੁਗਤਾਨ ਕਰੇ ਕੋਈ
ਇਹ ਗੱਲ ਨਹੀ ਸੋਹਣੀ, ਖੱਤਮ ਹੁੰਦੀ ਜਾਵੇਂ ਅੱਖਾਂ ਦੀ ਰੌਸ਼ਨੀ
ਇਸ਼ਕ ਸ਼ਾਇਰੀ ਵਿੱਚ ਲੰਘ ਜਾਨੀ ਰਹਿੰਦੀ ਜ਼ਿੰਦਗੀ

ਖੱਤਰੀ ਪਿਆ ਹੁਣ ਸੋਚੇ, ਕਿ ਕਹਿ ਰਹੀ ਹੱਥ ਦੀ ਲਕੀਰ
ਵੱਕਤ ਹੀ ਆ ਸੱਭ ਤੋਂ ਵੱਡਾ, ਪੈਸਾ ਨਹੀਂ ਰੱਖਦੇ ਫ਼ਕੀਰ
ਇਸ਼ਕ ਸ਼ਾਇਰੀ ਵਿੱਚ ਲੰਘ ਜਾਨੀ ਰਹਿੰਦੀ ਜ਼ਿੰਦਗੀ ਆ

✍️ ਖੱਤਰੀ

Pyaar baneyaa vapaar || sad poetry

ਜਿਸਮਾਂ ਵਾਲਿਆਂ ਦਾ ਕਹਿੰਦੇ ਹਫ਼ਤਾ ਆ ਗਿਆ
ਮਿੱਥ ਦੇ ਤੋਹਫ਼ਿਆਂ ਦਾ ਹਥਿਆਰ, ਕਹਿੰਦੇ ਪਿਆਰ ਨੂੰ ਪਾਉਣਾ।
ਅੱਜ ਕੁੱਝ ਦੇਣਾ ਤੇ ਕੱਲ੍ਹ ਨੂੰ ਕਰੂਗਾ ਖੁੱਲ੍ਹਾ ਖ਼ਰਚਾ
ਵੇਖਕੇ ਹਾਲਾਤ ਪਿਆਰ ਕਹਿੰਦਾ ਮੈਂ ਡੁੱਬਕੇ ਮਾਰ ਜਾਣਾ।

ਕਿੱਸੇ ਦੀ ਬਣੀ ਜ਼ਿੰਦਗੀ ਸੀ ਤੇ ਖੌਰੇ ਕਿਦੀ ਤਬਾਹ ਹੋਈ
ਚੰਦ ਮੁਲਾਕਾਤਾਂ ਦੇ ਫ਼ੋਕੇ ਹਾਸਿਆਂ ਸਾਡੀ ਜ਼ਿੰਦ ਹੀ ਰੋਲਤੀ।
ਸਕੀਮਾਂ ਬਣਾਉਂਦੇ ਸੀ ਜਿਹੜੇ ਜੋੜੀਆਂ ਤੋੜਨ ਦੀ
ਜਿਦ੍ਹਾ ਦਿੱਲ ਨ੍ਹੀ ਸੀ ਟੁੱਟਿਆ, ਉਹ ਵੀ ਭਾਲਦਾ ਪਿਆ ਸੀ ਮੁਹਬੱਤਾਂ।
ਪਰ ਆ Valentine Week ਨੇ ਉਹਦਾ ਵੀ ਦਿੱਲ ਤੋੜਕੇ ਰੱਖਤਾ

ਹਰੇਕ ਦੀ ਹੋਗੀ ਮਨਸ਼ਾ ਖ਼ਰਾਬ
ਵਰਤ ਕੇ ਛੱਡਣ ਦਾ ਹੋ ਗਿਆ ਰਿਵਾਜ਼।
ਜਿਸਮ ਤੋਂ ਪਰ੍ਹੇ ਦੀ ਨਾ ਕਰਦਾ ਕੋਈ ਬਾਤ
ਮੁਹੱਬਤ ਦਾ ਰਿਸ਼ਤਾ ਡੁੱਬ ਰਿਹਾ ਵਿੱਚ ਸ਼ਰਾਬ।

ਰਾਂਝੇ ਬਣਦੇ ਪਾਕੇ ਕੰਨਾਂ ਵਿੱਚ ਵਾਲ਼ੀ
ਰਹੀ ਨਾ ਇੱਛਾ ਅੱਜ ਕੱਲ੍ਹ ਇੱਕ ਉੱਤੇ ਟਿਕਣ ਦੀ।
ਮਾਪਦੀ ਫ਼ਿਰੇ ਹੀਰ ਕਿਸ ਕੋਲ਼ ਜਿਆਦਾ ਸਾਮੀ
ਇੱਕ ਰਾਤ ਵਿੱਚ ਮੁੱਕ ਜਾਂਦੀ ਭੁੱਖ ਜਿਸਮਾਂ ਵਾਲੀ।

✍️ ਖੱਤਰੀ

Sudeep Mehta

ਪੁੱਠਾ ਜਿਹੇ ਚੱਲ ਪਏ ਦੌਰ ਨੇ, ਜਿਨੂੰ ਪਤਾ ਭੇਤ ਉਹੀਓ ਮਾਰਦਾ ਸੱਟ ਐ। ਵੈਰੀ ਕੀ ਮਿੱਤਰ ਓਏ ਸੱਭ ਘੁੰਮਦੇ ਪਏ ਸ਼ਰੇਆਮ ਨੇ, ਇਨ੍ਹਾਂ ਚੱਕਰਾਂ ਤੋਂ ਤਾਂ ਵੱਕਤ ਵੀ ਰਹਿੰਦਾ ਪ੍ਰੇਸ਼ਾਨ ਏ।