Skip to content

Sudeep Mehta

ਪੁੱਠਾ ਜਿਹੇ ਚੱਲ ਪਏ ਦੌਰ ਨੇ, ਜਿਨੂੰ ਪਤਾ ਭੇਤ ਉਹੀਓ ਮਾਰਦਾ ਸੱਟ ਐ। ਵੈਰੀ ਕੀ ਮਿੱਤਰ ਓਏ ਸੱਭ ਘੁੰਮਦੇ ਪਏ ਸ਼ਰੇਆਮ ਨੇ, ਇਨ੍ਹਾਂ ਚੱਕਰਾਂ ਤੋਂ ਤਾਂ ਵੱਕਤ ਵੀ ਰਹਿੰਦਾ ਪ੍ਰੇਸ਼ਾਨ ਏ।

Yaara oh yaara kol aa || punjabi kavita

ਯਾਰਾ ਓ ਯਾਰਾ
ਤੇਰੇ ਨਾਲ ਬੈਠ ਇੱਕ ਗੱਲ ਕਰਾ
ਤੂੰ ਸਮਾਂ ਕੱਢੀ
ਅੱਜ ਦੀ ਰਾਤ ਤੇਰੇ ਕੰਨੀ ਗੱਲ ਪਾਉਣੀ
ਸੋਚ ਆ ਲੁੱਕੀ
ਉਹ ਪੱਥਰਾਂ ਦੇ ਵਰਗੀ
ਜੋ ਅਕਸਰ ਦਿਮਾਗ ਦੀ ਕੰਧਾਂ’ਚ
ਰਹਿੰਦੀ ਟਕਰਾਉਂਦੀ
ਯਾਰਾ ਓ ਯਾਰਾ ਕੋਲ ਆ
ਤੇਰੇ ਨਾਲ ਬੈਠ ਗੱਲ ਕਰਨੀ

ਇੱਕ ਗੱਲ ਸਾਂਝੀ ਕੀਤੀ
ਫ਼ਿਰ ਅਸੀਂ ਦੋਵਾ ਨੇ
ਰੱਲਕੇ ਸਕੂਨ ਨਾਲ ਚਰਚਾ ਕੀਤੀ
ਜ਼ਿੰਦਗੀ ਦੀਆਂ ਅਨੇਕ
ਗੁੰਝਲਾਂ ਨੂੰ ਰਾਤ ਦੇ ਹਨੇਰੇ’ਚ
ਬੈਠ ਸੁਲਝਾਈ ਜਾਂਦੇ ਸੀ
ਨਾਲ਼ੇ ਤਾਰਿਆਂ ਨੂੰ
ਫਰਸ਼ ਤੇ ਬੁਲਾਈ ਜਾਂਦੇ ਸੀ
ਯਾਰਾ ਓ ਯਾਰਾ ਕੋਲ ਆ
ਤੇਰੇ ਨਾਲ ਬੈਠ ਗੱਲ ਕਰਨੀ

ਯਾਰਾ ਓ ਯਾਰਾ
ਮੁਸੀਬਤਾਂ ਦਾ ਬੁਲਬੁਲਾ
ਖ਼ਿਆਲੀ ਦਿਮਾਗ਼ ਵਿਚ ਸੀ ਦੌੜਦਾ
ਸੱਦਾ ਲਈ ਹੀ
ਮੁੱਕ ਜਾਵੇ ਬੈਠੇ ਬਣਾਉਂਦੇ ਜੁਗਤਾਂ
ਮੁੱਖ ਮੋੜਨਾ ਚਾਉਂਦੇ ਸੀ
ਮਜ਼ਾਲ ਐ
ਕਿਸਮਤ ਫੇਰਨ ਹੀ ਨਹੀਂ ਦਿੰਦੀ
ਯਾਰਾ ਓ ਯਾਰਾ ਕੋਲ ਆ
ਤੇਰੇ ਨਾਲ ਬੈਠ ਗੱਲ ਕਰਨੀ

ਹਨ੍ਹੇਰੇ ਦੀ ਚਾਦਰ ਵਿਛਾ
ਖਿਆਲੀ ਹੀ ਡੁੱਬ ਗਏ
ਇੱਕ ਵਖਰਾ
ਮੁਲਾਕਾਤਾਂ ਦਾ ਸੀ ਸ਼ਹਿਰ ਬਣਾਉਂਦੇ
ਅਚਾਨਕ ਇੱਕ ਆਵਾਜ਼ ਜੀ ਆਈ
ਅਸਲ ਮੁੱਦਾ ਛੱਡ
ਉਹਦੇ ਮਗਰ ਹੀ ਸੋਚ ਲਗਾਈ
ਉੱਠ ਗਏ ਪੈਰ
ਪੁੱਛਦੇ ਹਾਂ ਸਵਾਲ
ਕੌਣ ਮਚਾ ਰਿਹਾ ਕਹਿਰ
ਨੇੜੇ ਹੋਕੇ ਵੇਖਿਆ
ਤਾਂ ਨਿਕਲੀ ਸਾਡੀ ਹੀ ਬਦਨਸੀਬੀ
ਯਾਰਾ ਓ ਯਾਰਾ ਕੋਲ ਆ
ਤੇਰੇ ਨਾਲ ਬੈਠ ਗੱਲ ਕਰਨੀ

✍️ ਖੱਤਰੀ

Kalyug di gal || life shayari

ਰੱਖਣਾ ਨ੍ਹੀ ਜ਼ਮੀਰ
ਪਰ ਸੱਭ ਹੋਣਾ ਚਾਉਂਦੇ ਅਮੀਰ
ਜਿਹੜਾ ਅੱਜ ਤੂੰ ਬੀਜ ਲਾਉਣਾ
ਉਸੇ ਦਾ ਸਵਾਦ ਚੱਖਕੇ ਸਵਰਗਾਂ ਨੂੰ ਜਾਣਾ
ਕੋਈ ਰਹਿਣਾ ਨੀ ਹਿਸਾਬ ਉਧਾਰੀ
ਜਿੱਥੇ ਤੂੰ ਨਿੱਤ ਚਲਾਕੀ ਵਰਤੀ
ਉਹਨੇ ਪੱਕੀ ਹੀ ਡਾਇਰੀ ਤੇਰੇ ਖਾਤੇ ਦੀ ਲਾਤੀ
ਹੱਥਾਂ ਨੂੰ ਹੱਥ ਇਹੀ ਜ਼ਿੰਦਗੀ ਦਾ ਕੌੜਾ ਸੱਚ
ਆਖਿਰ ਤੇ ਵੀ ਲੱਗਣੇ ਚਾਰ ਹੱਥ
ਇੱਥੇ ਚੜਦੇ ਤੋਂ ਮੱਚਣਾ ਰਿਵਾਜ਼ ਬਣ ਗਿਆ
ਹੋਰ ਨੀ ਤਾਂ ਮਹਿਫ਼ਲ ਤੋਂ ਕਤਲ਼ ਹੁੰਦਾ ਵੇਖਿਆ
ਬੜੀ ਅਜੀਬ ਹੈ ਦੁਨੀਆ
ਕੋਈ ਰੋਟੀ ਖਾਤਰ ਰੋਂਦਾ ਤੇ ਕੋਈ ਪੈਸੇ ਨੂੰ ਏ ਰੋਂਦਾ
ਨੀ ਹਾਲੇ ਸਮੇਂ ਨੂੰ ਵੀ ਸਮਾਂ ਏ
ਕਾਸਤੋ ਮੈਂ ਬਦਲੇ ਦੀ ਭਾਵਨਾ ਰੱਖਣੀ
ਮੇਰਾ ਰੱਬ ਅਦੀਬ ਜਿੱਥੇ ਰੱਖੂ ਰਹਿਲਾਗੇ
ਮਸ਼ਹੂਰਮਰੂਫ਼ ਬਣਕੇ ਕਿ ਲੈਣਾ ਅਸੀਂ ਤਾਂ ਚਾਰ ਦਿਨਾਂ ਦੇ ਖਿਡਾਰੀ

✍️ ਖੱਤਰੀ

Lambhe raste dilaa de || jazbaat shayari

ਮੈਂ ਜਜ਼ਬਾਤਾਂ ਨਾਲ ਲੋਕਾਂ ਨੂੰ ਜੋੜ ਲਿਆ
ਅਫ਼ਸੋਸ ਜੇ ਤੇਰੀ ਅੱਖਾਂ ਵਿੱਚੋਂ ਪਿਆਰ ਨੂੰ ਪੜ੍ਹ ਲੈਂਦਾ
ਗੁੱਸਾ ਬਹੁਤ ਚੀਜ਼ਾਂ ਮੇਰੇ ਲਈ ਖ਼ਰਾਬ ਕਰ ਗਿਆ
ਖੱਤਰੀ ਨੂੰ ਹਰ ਵਕਤ ਯਾਦਾਂ ਦਾ ਵਾਪਰੋਲਾ ਤੜਫਾਉਂਦਾ

𝕂ℍ𝔸𝕋ℝ𝕀♠

APRIL FOOL DA TOHFA || shayari

ਦਿਲ ਨੂੰ ਦੁਖਾਂ ਕੇ ਲੋਕ ਬੜੇ ਖੁਸ਼ ਹੁੰਦੇ
ਆਮ ਜੇਹਾ ਹੋ ਗਿਆ ਮਖੌਲ ਕਰਨਾ
ਦਿਲ ਦੀ ਧੜਕਣ ਜਿਵੇ ਹੁੰਦੀ ਉੱਤੇ ਨੀਚੇ
ਸ਼ੀਸ਼ੇ ਨੂੰ ਹੀ ਪਤਾ ਕਾਰਣ ਬਦਲੇ ਮਿਜਾਜ ਦਾ 

♠ KHATRI

Anikha kisa || punjabi kavita

ਕਿ ਕਹਿਣੇ ਕਿਸਮਤ ਦੇ
ਸੁਣਨ ਨੂੰ ਹੁੰਦਾ ਵੱਕਤ ਕੋਲ ਮੇਰੇ
ਸਭਨਾ ਦੇ ਦੁੱਖ ਮਿਟਾਉਣ ਵਾਸਤੇ
ਸਾਡੀ ਵਾਰੀ ਮਿਆਦ ਮੁਕਾ ਜਾਂਦਾ ਵੱਕਤ ਏ

ਬੰਦ ਕਮਰੇ ਵਿੱਚ ਕਿ ਕਰਦਾ
ਬੋਲਕੇ ਸੀਸ਼ੇ ਅੱਗੇ ਕਿ ਕਹਿਣਾ ਚਾਉਣਾ
ਹੈ ਹਿਮਤ ਜੇ ਆ ਸਾਹਮਣੇਂ
ਪੇਸ਼ ਕਰਦੇ ਤੂੰ ਵਿਚਾਰ ਆਵਦੇ

ਲੰਘਿਆ ਵੇਲਾ ਹੱਥ ਨ੍ਹੀਂ ਆਉਂਦਾ
ਬਾਲਾ ਗਿਆਨ ਵੀ ਨੀ ਰੱਖਦਾ
ਗੁਜ਼ਰ ਗਏ ਬੱਦਲ ਨੇ
ਗੁਵਾ ਨਾ ਲਵੀ ਪਹਿਚਾਣ ਪਹਿਲਾ ਪ੍ਰਾਪਤ ਤਾਂ ਕਰਲੀਏ

ਸ਼ਹਿਰ ਪੱਥਰਾਂ ਦੇ
ਲੋਕ ਗਿਰਗਟ ਵਰਗੇ ਰਹਿੰਦੇ
ਬੜੀ ਛੇਤੀ ਬਦਲ ਜਾਣ
ਕੀ ਖੱਟਦੇ ਖੌਰੇ ਚਲਾਕ ਬਣਕੇ

✍️ ਮਹਿਤਾ

Raat ik bujharat || punjabi kavita

ਰੰਜ ਭਰੀ ਰਾਤ ਵੱਡੀ ਏ
ਜਾਂ ਮੇਰੇ ਪੈਗ਼ਾਮ ਵੱਡੇ ਨੇ
ਦਿੱਲ ਦੀ ਨਾਜ਼ੁਕ ਕੰਧ ਏ
ਜਾਂ ਹਾਲੇ ਪੈਗ਼ਾਮ ਅਧੂਰੇ ਨੇ

ਔਕੜਾਂ ਨਾਲ ਗੁਜ਼ਰ ਦੀਆਂ ਨੇ
ਸੁਕੂਨ ਭਰੀ ਰਾਤ ਲੱਭਣੀ ਮੁਸ਼ਕਿਲ ਏ
ਜ਼ਖਮਾਂ ਨਾਲ ਯਰਾਨੇ ਪਾ ਗਏ ਨੇ
ਸ਼ਾਂਤੀ ਜਿਹੀ ਰੂਹ ਵਿੱਚ ਰੱਚ ਗਈ ਏ

ਕਿ ਤਲਾਸ਼ ਕਰਨੀ ਖੁੱਦ ਦੀ
ਗਵਾਚ ਚੁੱਕੇ ਹਾਂ ਵਿੱਚ ਹਨ੍ਹੇਰੇ
ਦੀਵੇ ਬਾਲ ਨ੍ਹੀ ਲੱਭਦੀ ਖੁੱਸ਼ੀ
ਤਪਣਾ ਪੈਣਾ ਵਿੱਚ ਮੁਸ਼ਕਲਾਂ ਦੇ

ਰਾਤਾਂ ਨਾਲ ਬੁਝਾਰਤਾਂ ਪਾਉਣੀਆਂ
ਨਿੱਤ ਦਾ ਮੇਰਾ ਕੰਮ ਹੋ ਗਿਆ
ਕੋਈ ਪੁੱਛੇ ਨਾ ਹਾਲ ਸਾਡਾ
ਤਾਂ ਕੱਲੇ ਬੈਠ ਹੀ ਮੁਸਕੁਰਾ ਲੈਣੇ ਆ

ਧੁੱਪ ਮੱਥੇ ਵਜਦੀ ਸੀ ਤਾਹੀਓ ਕਰਾ
ਬੈਠ ਕਿੱਕਰ ਦਵਾਲੇ ਰਾਤ ਦੀ ਉਡੀਕਾਂ
ਕਿਹੋ ਜਿਹਾ ਬਣਾਤਾ ਸੁਭਾਅ ਫ਼ਿਕਰਾਂ ਨੇ
ਨਾ ਬੋਲਦੇ ਹੋਏ ਵੀ ਲਿਆਤਾ ਵਿੱਚ ਦਰਾਰਾਂ

ਨਿੱਕੀ ਨਿੱਕੀ ਗੱਲ ਪੱਥਰ ਜਿਨ੍ਹਾਂ ਦਵਾਬ ਪਾ ਛੱਡਦੀ
ਇੱਕ ਹੀ ਜ਼ਿੰਦਗੀ ਉਹਦੇ ਵਿੱਚ ਭੱਜਦੇ ਰਹਿਣੇ ਆ
ਕੱਲ੍ਹ ਕਿ ਹੋਣਾ ਖੌਰੇ ਕਾਸਤੋਂ ਰਹਿਣਾ ਸੋਚਦਾ ਖੱਤਰੀ
ਜੋ ਲਿੱਖਿਆ ਵਿੱਚ ਲਕੀਰਾਂ ਆਪੇ ਸਮੇਂ ਸਿਰ ਮੁਕੰਮਲ ਹੋ ਜਾਣਾ

✍️  ਤੇਰਾ ਖੱਤਰੀ

Sudeep Mehta

ਪੁੱਠਾ ਜਿਹੇ ਚੱਲ ਪਏ ਦੌਰ ਨੇ, ਜਿਨੂੰ ਪਤਾ ਭੇਤ ਉਹੀਓ ਮਾਰਦਾ ਸੱਟ ਐ। ਵੈਰੀ ਕੀ ਮਿੱਤਰ ਓਏ ਸੱਭ ਘੁੰਮਦੇ ਪਏ ਸ਼ਰੇਆਮ ਨੇ, ਇਨ੍ਹਾਂ ਚੱਕਰਾਂ ਤੋਂ ਤਾਂ ਵੱਕਤ ਵੀ ਰਹਿੰਦਾ ਪ੍ਰੇਸ਼ਾਨ ਏ।