Skip to content

Gurlal Sharma

Oh har saah naal chete aundi e || sad shayari punjabi

Oh har saah naal chete aundi e
saannu hasdeyaa nu ikalla kar jandi
preet kaash rooh ton kardi pyaar mere naal
te oh umraa lai mere naal khad jandi

ਉਹ ਹਰ ਸਾਹ ਨਾਲ ਚੇਤੇ ਆਉਦੀ ਏ
ਸਾਨੂੰ ਹੱਸਦਿਆ ਨੂੰ ਇਕੱਲਾ ਕਰ ਜਾਂਦੀ
ਪ੍ਰੀਤ ਕਾਸ਼ ਰੂਹ ਤੋਂ ਕਰਦੀ ਪਿਆਰ ਮੇਰੇ ਨਾਲ
ਤੇ ਉਹ ਉਮਰਾਂ ਲਈ ਮੇਰੇ ਨਾਲ ਖੜ ਜਾਂਦੀ

ਭਾਈ ਰੂਪਾ

Yaad teri || punjabi shayari || sad in love

ਕਦੇ ਸਾਡੀ ਜਿੰਦਗੀ ਵਿੱਚ ਵੀ ਚਾਨਣ ਸੀ
ਅੱਜ ਛਾਇਆ ਘੁੱਪ ਹਨੇਰਾ ਏ
ਦਿਨ ਖੁਸ਼ੀਆ ਵਾਲੇ ਲੰਘ ਚੱਲੇ
ਹੁਣ ਯਾਰਾ ਵੇ ਘੁੱਪ ਹਨੇਰਾ ਏ
ਇਹ ਵਕਤ ਹੀ ਕਰਵਾਏ ਰਾਜ ਦਿਲਾਂ ਤੇ
ਇਹ ਸੱਜਣਾ ਵੇ ਨਾ ਤੇਰਾ ਏ ਨਾ ਮੇਰਾ ਏ
ਭਾਈ ਰੂਪੇ ਵਾਲਾ ਰੁੜ ਗਿਆ ਹੜ ਹੰਝੂਆ ਦੇ ਵਿੱਚ
ਪ੍ਰੀਤ ਹੁਣ ਤਾਂ ਕੋਲੇ ਬੱਸ ਯਾਦ ਤੇਰੀ ਦਾ ਘੇਰਾ ਏ💔

Dil vich jazbaat || punjabi shayari

ਅੱਖਰਾਂ ਵਿੱਚ ਲਿਖਕੇ ਤੈਨੂੰ
ਤੱਕਦਾ ਰਹਿੰਨਾ ਮੈਂ

ਦਿਲ ਵਿੱਚ ਦੱਬੇ ਜੋ ਜਜ਼ਬਾਤ ਮੇਰੇ
ਤੈਨੂੰ ਕਲਮ ਰਾਹੀ ਕਹਿੰਦਾ ਮੈਂ

ਮਿੱਸ ਕਰਦਾ ਤੈਨੂੰ ਜਿੰਦਗੀ ਵਿੱਚ
ਉੱਠਦਾ ਤੇ ਬਹਿੰਦਾ ਮੈਂ

ਕੋਈ ਸ਼ਬਦ ਨੀ ਕਿ ਭਾਈ ਰੂਪੇ ਵਾਲਾ ਦੱਸ ਸਕੇ
ਪ੍ਰੀਤ ਤੇਰੀ ਹਰ ਪਲ ਦੂਰੀ ਕਿੱਦਾ ਸਹਿੰਦਾ ਮੈਂ❤️

Maut di gori need || sad punjabi shayari

Ithe pyar de na te mazaak hai udhda
sache pyaar palle aksar pawe rona
akhir umraa lai rona pale pe janda
bacheyaa wang paleyaa pyaar jado pawe khona

aina nedhe ho ke v yaara saadhi okaat pital wargi
kade teriyaa nazraa nahi ban sakda sonaa

meri yaad taan kade aau jaroor tainu
par us din me tere kol nahi hona

preet pyaar mere da ehsaas taa jaroor hou
bhai roope wale ne jad maut di goorri neend sauna

ਇੱਥੇ ਪਿਆਰ ਦੇ ਨਾ ਤੇ ਮਜਾਕ ਹੈ ਉੱਡਦਾ
ਸੱਚੇ ਪਿਆਰ ਪੱਲੇ ਅਕਸਰ ਪਵੇ ਰੋਣਾ

ਅਖੀਰ ਉਮਰਾਂ ਲਈ ਰੋਣਾ ਪੱਲੇ ਪੈ ਜਾਂਦਾ
ਬੱਚਿਆ ਵਾਂਗ ਪਾਲਿਆ ਪਿਆਰ ਜਦੋ ਪਵੇ ਖੋਹਣਾ

ਐਨਾ ਨੇੜੇ ਹੋ ਕੇ ਵੀ ਯਾਰਾਂ ਸਾਡੀ ਉਕਾਤ ਪਿੱਤਲ ਵਰਗੀ
ਕਦੇ ਤੇਰੀਆਂ ਨਜਰਾਂ ਨਹੀ ਬਣ ਸਕਦੇ ਸੋਨਾ

ਮੇਰੀ ਯਾਦ ਤਾਂ ਕਦੇ ਆਊ ਜਰੂਰ ਤੈਨੂੰ
ਪਰ ਉਸ ਦਿਨ ਮੈਂ ਤੇਰੇ ਕੋਲ ਨਹੀ ਹੋਣਾ

ਪ੍ਰੀਤ ਪਿਆਰ ਮੇਰੇ ਦਾ ਅਹਿਸਾਸ ਤਾਂ ਜਰੂਰ ਹੋਊ
ਭਾਈ ਰੂਪੇ ਵਾਲੇ ਨੇ ਜਦ ਮੌਤ ਦੀ ਗੂੜੀ ਨੀਂਦ ਸੌਣਾਂ

Pyaar tere di shaa

ਪਿਆਰ ਤੇਰੇ ਦੀ ਛਾਂ ਅਸੀ ਰੱਜ ਨਾ ਮਾਣੀ ਨੀ

ਸ਼ੁਰੂਆਤ ਤੋਂ ਪਹਿਲਾ ਹੀ ਹੋਗੀ ਖਤਮ ਕਹਾਣੀ ਨੀ

ਦਿਲ ਦੇ ਦਰਦ ਦੇਗੀ ਡੂੰਘੇ ਅੱਖਾਂ ਚੋ ਡੁੱਲਦਾ ਪਾਣੀ ਨੀ

ਗੁਰਲਾਲ ਨੇ ਤੇਰੇ ਲੇਖੇ ਲਾਈ ਸੀ ਇਹ ਜਿੰਦ ਨਿਮਾਣੀ ਨੀ

ਲੱਗਿਆ ਸੀ ਏਦਾ ਜਿਵੇ ਪ੍ਰੀਤ ਮਿਲ ਗਏ ਰੂਹਾਂ ਦੇ ਹਾਣੀ ਨੀ

ਭਾਈ ਰੂਪੇ ਵਾਲੇ ਨੂੰ ਨੀ ਪਤਾ ਸੀ ਤੂੰ ਦਰ ਦਰ ਤੇ ਕਾਣੀ ਨੀ

Punjabi aunde rabb banke || LOVE

ਦੁਨੀਆਂ ਵਿੱਚ ਜਦ ਕੋਈ ਮੁਸੀਬਤ ਪੈਂਦੀ
ਪੰਜਾਬੀ ਰੱਬ ਬਣਕੇ ਅੱਗੇ ਆਉਦੇ ਨੇ

ਸਰਕਾਰਾਂ ਬੇਈਮਾਨ ਨੇ ਹੋ ਗਈਆ
ਜਵਾਨੀ ਕਿਸਾਨੀ ਡੋਬਣਾ ਚਾਹੁੰਦੇ ਨੇ

ਰੱਬਾ ਪਾਣੀ ਨਾਲ ਡੋਬਤਾ ਪੰਜਾਬ ਮੇਰਾ
ਇਹ ਕੀ ਕਹਿਰ ਕਮਾਇਆ ਵੇ

ਪੰਜਾਬੀ ਦੂਜਿਆ ਦੀਆਂ ਮੁਸੀਬਤਾਂ ਖੁਦ ਤੇ ਝੱਲਦੇ
ਗੁਰਲਾਲ ਹੁਣ ਤਰਸ ਕਿਸੇ ਨੂੰ ਨਾ ਆਇਆ ਏ

ਭਾਈ ਰੂਪੇ ਵਾਲਿਆ ਹੱਸਦਾ ਵੱਸਦਾ ਰਹੇ ਪੰਜਾਬ ਮੇਰਾ
ਪੰਜਾਬੀਆਂ ਨੇ ਦੁੱਖਾਂ ਵਿੱਚ ਵੀ ਸਰਬੱਤ ਦਾ ਭਲਾ ਹੀ ਚਾਇਆ ਏ

Yaad ji banke reh gai sajjna

ਯਾਦ ਜੀ ਬਣਕੇ ਰਹਿਗੀ ਸੱਜਣਾ
ਪਿਆਰ ਕਹਾਣੀ ਵੇ
ਰੂਹ ਤੋਂ ਪਵਿੱਤਰ ਪਿਆਰ ਮੇਰਾ
ਝੂਠਾ ਨਾ ਜਾਣੀ ਵੇ
ਰੱਤ ਪਿਆਰ ਦੀ ਅਜੇ ਮੈਂ
ਰੱਜ ਨਾ ਮਾਣੀ ਵੇ
ਮੈਂ ਤਾਂ ਸੋਚਿਆ ਤੂੰ ਭਾਈ ਰੂਪੇ ਵਾਲੇ
ਨੂੰ ਪਿਆਰ ਸੱਚਾ ਕਰਦੀ
ਪਤਾ ਲੱਗਿਆ ਗੁਰਲਾਲ ਨੂੰ
ਤੇਰੀ ਤਾਂ ਕਈ ਥਾਈ ਉਲਝੀ
ਪਈ ਏ ਤਾਣੀ ਵੇ

Badhi mushkil naal milda

Badhi mushkil naal milda e pyaar sachaa
ithe baki sab kujh mil janda e vich bazaara de

ithe rooh de saathi kismat naal ne milde
sache te uche kirdaara de
bhai roope waleyaa jis naal hoje pyar sachi
fir ohi sohna lagda gurlaal vich hazzaara de

ਬੜੀ ਮੁਸ਼ਕਿਲ ਨਾਲ ਮਿਲਦਾ ਏ ਪਿਆਰ ਸੱਚਾ
ਇੱਥੇ ਬਾਕੀ ਸਭ ਕੁੱਝ ਮਿਲ ਜਾਦਾ ਏ ਵਿੱਚ ਬਾਜ਼ਾਰਾਂ ਦੇ

ਇੱਥੇ ਰੂਹ ਦੇ ਸਾਥੀ ਕਿਸਮਤ ਨਾਲ ਨੇ ਮਿਲਦੇ
ਸੱਚੇ ਤੇ ਉੱਚੇ ਕਿਰਦਾਰਾਂ ਦੇ

ਭਾਈ ਰੂਪੇ ਵਾਲਿਆ ਜਿਸ ਨਾਲ ਹੋਜੇ ਪਿਆਰ ਸੱਚਾ
ਫਿਰ ਉਹੀ ਸੋਹਣਾ ਲੱਗਦਾ ਗੁਰਲਾਲ ਵਿੱਚ ਹਜਾਰਾਂ ਦੇ

Gurlal Sharma