Raati sajjna mainu sapna aaeyaa || Love punjabi status
ਰਾਤੀਂ ਸੱਜ਼ਣਾ ਮੈਨੂੰ ਸਪਨਾ ਆਇਆ
ਆਕੇ ਤੂੰ ਘੁੱਟ ਕੇ ਗਲ ਨਾਲ ਲਾਇਆ
ਫਿਰ ਦਿਲ ਨੀ ਲੱਗਿਆ ਮੇਰਾ ਵੇ
ਮੈਂ ਰੋ ਰੋ ਕੇ ਤੈਨੂੰ ਹਾਲ ਦਿਲ ਦਾ ਸੁਣਾਇਆ
ਫਿਰ ਘੁੱਟ ਕੇ ਹੱਥ ਫੜ ਲਿਆ ਮੈਂ ਤੇਰਾ ਵੇ
ਰੀਝਾਂ ਲਾ ਲਾ ਤੱਕਿਆ ਸੀ ਮੈਂ ਚੰਨ ਵਰਗਾ ਮੁੱਖੜਾ ਤੇਰਾ ਵੇ
ਤੇਰੇ ਸਾਥ ਨਾਲ ਜਿੰਦਗੀ ਵਿੱਚ ਚਾਨਣ ਮੇਰੇ
ਜਦੋਂ ਦਿਸੇ ਨਾ ਤੂੰ ਅੱਖੀਆਂ ਨੂੰ ਤਾਂ ਲੱਗਦਾ ਘੁੱਪ ਹਨੇਰਾ ਵੇ
ਗੁਰਲਾਲ ਭਾਈ ਰੂਪੇ ਵਾਲੇ ਦੇ ਸ਼ਬਦਾਂ ਵਿੱਚ ਪ੍ਰੀਤ ਜਿਕਰ ਹੁੰਦਾ ਏ ਤੇਰਾ ਵੇ