Kehndi kanaal hi aa palle tere
ਕਹਿੰਦੀ ਕਨਾਲ ਹੀ ਆ ਪੱਲੇ ਤੇਰੇ
ਤੂੰ ਰੀਝਾਂ ਮੇਰੀਆਂ ਪੁਗਾ ਨਹੀਂ ਸਕਦਾ
ਮੇਰਾ ਸੁਪਨਾ ਏ ਕਨੇਡਾ ਜਾਣਾ
ਤੂੰ ਸ਼ਿਮਲੇ ਤਕ ਦਾ ਖ਼ਰਚਾ ਲਾ ਨਹੀਂ ਸਕਦਾ
ਕਹਿੰਦੀ ਮੇਰਾ ਬਾਪੂ ਆੜਤੀਆ, ਸਾਡੇ ਮੂਹਰੇ ਤੇਰੀ ਕੋਈ ਔਕਾਤ ਨਹੀਂ
ਇਕ ਤਾਂ ਤੂੰ ਘੱਟ ਪੜ੍ਹਿਆ ਲਿਖਿਆ
ਉੱਤੋਂ ਸਾਡੇ ਬਰਾਬਰ ਤੂੰ ਕਮਾ ਨਹੀਂ ਸਕਦਾ
ਮੈਂ ਕਿਹਾ ਭਾਵੇਂ ਗੁਜਾਰੇ ਜੋਗਾ ਦਿੱਤਾ ਰੱਬ ਨੇ
ਰੋਟੀ ਟੁੱਕ ਚੰਗਾ ਚਲਦਾ ਏ
ਮੰਨਿਆ ਤੁਹਾਡੀ ਆਮਦਨ ਜਿਆਦੀ ਆ
ਪਰਿਵਾਰ ਸਾਡਾ ਵੀ ਵਧੀਆ ਵੱਸਦਾ ਏ
ਸਕੂਨ ਦੀ ਰੋਟੀ ਖਾ ਕੇ ਖੁਸ਼ ਆ
ਸਾਥੋਂ ਦੋ ਨੰਬਰ ਵਿਚ ਕੰਮ ਨਹੀਂ ਹੁੰਦੇ
ਗ਼ਰੀਬਾਂ ਦਾ ਲਹੂ ਨਚੋੜਣ ਵਾਲੇ, ਅਖ਼ੀਰ ਨੂੰ ਰੋਂਦੇ ਨੇ ਹੁੰਦੇ