Skip to content

Gurleen Kaur

Kehndi kanaal hi aa palle tere

ਕਹਿੰਦੀ ਕਨਾਲ ਹੀ ਆ ਪੱਲੇ ਤੇਰੇ

ਤੂੰ ਰੀਝਾਂ ਮੇਰੀਆਂ ਪੁਗਾ ਨਹੀਂ ਸਕਦਾ

ਮੇਰਾ ਸੁਪਨਾ ਏ ਕਨੇਡਾ ਜਾਣਾ

ਤੂੰ ਸ਼ਿਮਲੇ ਤਕ ਦਾ ਖ਼ਰਚਾ ਲਾ ਨਹੀਂ ਸਕਦਾ

ਕਹਿੰਦੀ ਮੇਰਾ ਬਾਪੂ ਆੜਤੀਆ, ਸਾਡੇ ਮੂਹਰੇ ਤੇਰੀ ਕੋਈ ਔਕਾਤ ਨਹੀਂ

ਇਕ ਤਾਂ ਤੂੰ ਘੱਟ ਪੜ੍ਹਿਆ ਲਿਖਿਆ

ਉੱਤੋਂ ਸਾਡੇ ਬਰਾਬਰ ਤੂੰ ਕਮਾ ਨਹੀਂ ਸਕਦਾ

ਮੈਂ ਕਿਹਾ ਭਾਵੇਂ ਗੁਜਾਰੇ ਜੋਗਾ ਦਿੱਤਾ ਰੱਬ ਨੇ

ਰੋਟੀ ਟੁੱਕ ਚੰਗਾ ਚਲਦਾ ਏ

ਮੰਨਿਆ ਤੁਹਾਡੀ ਆਮਦਨ ਜਿਆਦੀ ਆ

ਪਰਿਵਾਰ ਸਾਡਾ ਵੀ ਵਧੀਆ ਵੱਸਦਾ ਏ

ਸਕੂਨ ਦੀ ਰੋਟੀ ਖਾ ਕੇ ਖੁਸ਼ ਆ

ਸਾਥੋਂ ਦੋ ਨੰਬਰ ਵਿਚ ਕੰਮ ਨਹੀਂ ਹੁੰਦੇ

ਗ਼ਰੀਬਾਂ ਦਾ ਲਹੂ ਨਚੋੜਣ ਵਾਲੇ, ਅਖ਼ੀਰ ਨੂੰ ਰੋਂਦੇ ਨੇ ਹੁੰਦੇ

Sacha dost || dil jamaa saaf e ohda

 • ਦਿਲ ਜਮਾਂ ਸਾਫ਼ ਏ ਓਹਦਾ
 • ਗੱਲਾਂ ਗੱਲਾਂ ਵਿਚ ਗੱਲ ਡੂੰਘੀ ਕਰ ਜਾਂਦਾ ਏ
 • ਹੈਗਾ ਏ ਇਕ ਸੱਜਣ ਸਾਡਾ
 • ਜਮਾਂ ਰੱਬ ਦੇ ਹਾਣ ਦਾ ਏ
 • ਕਰਦਾ ਏ ਹਰ ਗੱਲ ਸਾਂਝੀ ਮੇਰੇ ਨਾਲ
 • ਓ ਕਦੇ ਕੁਝ ਲੁਕਾ ਨਹੀਂ ਰਖਦਾ
 • ਓ ਸਾਦਗੀ ਵਿਚ ਬਹੁਤ ਸੋਹਣਾ ਲਗਦਾ ਏ
 • ਸ਼ੀਸ਼ਾ ਵੀ ਉਹਨੂੰ ਦੇਖ ਏ ਸੰਘਦਾ
 • ਸਾਰੀ ਕਾਇਨਾਤ ਓਹਦੇ ਮੂਹਰੇ ਝੁੱਕ ਜਾਂਦੀ ਏ
 • ਜਦੋ ਨੀਵੀਂ ਪਾ ਕੇ ਹੱਸਦਾ ਏ ਦੁਨੀਆਂ ਰੁਕ ਜਾਂਦੀ ਏ
 • ਓ ਸੋਹਣਾ ਏ ਬੇਸ਼ੱਕ
 • ਓਦੋਂ ਵੀ ਸੋਹਣਾ ਓਹਦਾ ਨਾਂ ਏ
 • ਮੈਂ ਦੇਖਿਆ ਨਹੀਂ ਰੱਬ ਨੂੰ ਕਦੇ
 • ਮੇਰੇ ਲਈ ਓਹੀ ਰੱਬ ਦੀ ਥਾਂ ਏ

Gurleen Kaur