Guru Gaba
ਸਿਰਫ ਸਹਾਰਾ ਕਲਮ ਦਾ ਮਹੋਬਤ ਮੇਰੀ ਸਿਹਾਈ Lyricist : hindi punjabi INSTA ID : gabataxxt60 YouTube: KHDD
Shuruaat c yaar || punjabi shayari
shuruaat si yaar sacha lageyaa
galla ton ohdi pyaar sachha lageyaa
hathaa ton usde jehar mitha asi peende rahe
kar v ki sakde si bina ohde sab bekaar jeha lageyaa
ਸ਼ੁਰੂਆਤ ਸੀ ਯਾਰ ਸੱਚਾ ਲਗਿਆਂ
ਗਲਾਂ ਤੋਂ ਓਹਦੀ ਪਿਆਰ ਸੱਚਾ ਲਗਿਆਂ
ਹਥਾਂ ਤੋਂ ਓਸਦੇ ਜ਼ੈਹਰ ਮਿਠਾ ਅਸੀਂ ਪਿੰਦੇ ਰਹੇ
ਕਰ ਵੀ ਕੀ ਸਕਦੇ ਸੀ ਬਿਨਾਂ ਓਹਦੇ ਸਬ ਬੇਕਾਰ ਜਿਹਾਂ ਲਗਿਆਂ
—ਗੁਰੂ ਗਾਬਾ
Ishq mittha jehar || punjabi love shayari || kavita
ਇਸ਼ਕ ਮਿੱਠਾ ਜ਼ਹਿਰ
ਅਸੀਂ ਤੇਰੇ ਹੱਥਾਂ ਤੋਂ ਜ਼ਹਿਰ ਵੀ ਪੀ ਸਕਦੇ ਹਾਂ
ਪਰ ਬਗੈਰ ਤੇਰੇ ਜ਼ਿੰਦਗੀ ਨਹੀਂ ਜੀਅ ਸਕਦੇ ਹਾਂ
ਮੈਨੂੰ ਨੀਂ ਪਤਾ ਕਿ ਤੇਰੀ ਅਖਾਂ ਵਿਚ ਕਿ ਮੂਲ ਹੋਣਾ ਮੇਰਾ
ਪਰ ਅਸੀਂ ਅਨਮੋਲ ਰੱਬ ਦੇ ਥਾਂ ਤੈਨੂੰ ਰਖੀਂ ਬੈਠੇ ਹਾਂ
ਮੇਰੇ ਹਰ ਇੱਕ ਸਵਾਲ ਦਾ ਜਵਾਬ
ਸਿਰਫ ਕੋਲ਼ ਤੇਰੇ ਹੀ ਹੈਂ
ਮੈਨੂੰ ਲਗਦਾ ਦੁਖਾਂ ਦਾ ਐਹ
ਜ਼ਾਲ ਸਿਰਫ਼ ਕੋਲ਼ ਮੇਰੇ ਹੀ ਹੈਂ
ਤੂੰ ਜਵਾਬ ਦੇਈਂ ਹਰ ਇੱਕ ਗੱਲ ਦਾ ਮੇਰਾ
ਕੀ ਇਸ਼ਕ ਨਿਭਾਉਣ ਦੀ ਗੱਲ ਤੇਰੇ ਦਿਲ ਚ ਵੀ ਹੈ
ਜੇ ਨਹੀਂ ਹੈ ਤਾਂ ਕੋਈ ਗੱਲ ਨਹੀਂ
ਏਹ ਇਸ਼ਕ ਹੈ ਅਸੀਂ ਤਾਂ ਜ਼ਹਿਰ ਚੱਖੀ ਬੈਠੇ ਹਾਂ
ਤੈਨੂੰ ਕੀ ਦਸਾਂ ਅਸੀਂ ਅਨਮੋਲ
ਰੱਬ ਦੇ ਥਾਂ ਤੈਨੂੰ ਰਖੀਂ ਬੈਠੇ ਹਾਂ
ਨੁਮਾਇਸ਼ ਨਹੀਂ ਕਰਾਂਗੇ ਤੇਰੇ ਧੋਖੇ ਦੀ
ਰਾਜ਼ ਇਸ਼ਕ ਦਾ ਦਿਲ ਚ ਹੀ ਰਖਣਾ ਚਾਹੀਦਾ
ਜਿੰਦਗੀ ਤੋਂ ਇੱਕ ਗੱਲ ਸਿੱਖੀ
ਕਦੇ ਸ੍ਵਾਦ ਕੌੜਾ ਵੀ ਚੱਖਣਾ ਚਾਹੀਦਾ
ਤੂੰ ਫ਼ਿਕਰ ਨਾ ਕਰੀ ਮੇਰੀ
ਮੈਂ ਕਦੇ ਵੀ ਤੇਰਾ ਜਿਕਰ ਨਹੀਂ ਕਰਾਂਗਾ
ਮੇਰੀ ਗੱਲ ਮੰਨੋਂ ਤਾਂ ਛੱਡੇਂ ਯਾਰ ਦਾ ਨਾਂ ਵੀ ਭੁਲਾ ਦੇਣਾ ਚਾਹੀਦਾ
ਐਹ ਆਸ਼ਕ ਸਾਰੇ ਜ਼ਹਿਰ ਚੱਖੀ ਬੈਠੇ ਹਾਂ
ਕੀ ਕਹਿਣਾ ਕਮਲਿਆ ਦਾ ਅਨਮੋਲ
ਰੱਬ ਦੇ ਥਾਂ ਯਾਰ ਨੂੰ ਰਖੀਂ ਬੈਠੇ ਹਾਂ
—ਗੁਰੂ ਗਾਬਾ
Eh vehm v kadeyaa jawe || punjabi shayari attitude
jikar na kita jaawe ohda
usdi har ik gal nu bhulaaeyaa jaawe
ohnu bhulekha hai bina mar jaange ohde
ohnu bhulaa ke eh veham v kadheyaa jawe
ਜ਼ਿਕਰ ਨਾ ਕਿਤਾ ਜਾਵੇ ਓਹਦਾ
ਓਸਦੀ ਹੱਰ ਇੱਕ ਗਲ਼ ਨੂੰ ਭੁਲਾਇਆਂ ਜਾਵੇ
ਓਹਨੂੰ ਭੁਲੇਖਾ ਹੈ ਬਿਨਾਂ ਮਰ ਜਾਣਗੇ ਓਹਦੇ
ਓਹਨੂੰ ਭੁਲਾ ਕੇ ਐਹ ਵੇਹਮ ਵੀ ਕਡਿਆ ਜਾਵੇ
—ਗੁਰੂ ਗਾਬਾ
Salett ishq di || ishq shayari
ਮਿਟਿਆ ਸਲੇਟ ਇਸ਼ਕ ਦੀ ਤੇ ਨਾਂ
ਜਿਸ ਨਾਂ ਨੂੰ ਲੈਣ ਤੋਂ ਕਦੇ ਚਲਦੇ ਸੀ ਸ਼ਾਹ
ਹਰ ਇੱਕ ਖ਼ੁਆਬ ਓਹਦੇ ਅਗੈ ਫ਼ਿਕਾ ਸੀ
ਜਿਸ ਨਾਂ ਦਾ ਨਾਂ ਲੈਕੇ ਅਸੀਂ ਚਲੇ ਸੀ ਇਸ਼ਕ ਦੇ ਰਾਹ
ਆਸ਼ਕੀ ਕਿਤੀ ਓਹਦੇ ਲਈ ਜਿਦੇ ਨਾਲ ਪਿਆਰ ਸੀ
ਯਾਰ ਤਾਂ ਮਿਲਿਆਂ ਨੀ ਬੱਸ ਓਸਦੇ ਨਾਂ ਦਾ ਹੀ ਸਹਾਰ ਸੀ
ਜੋ ਸੋਚਿਆ ਹਰ ਇੱਕ ਖ਼ੁਆਬ ਟੁਟਿਆ ਮੇਰਾ
ਜੋ ਵੀ ਕਰਣੇ ਪੂਰੇ ਸਜਣਾ ਦੇ ਨਾਲ ਸੀ
ਏਹ ਮੁੱਕਣਾ ਨੀਂ ਓਹਨੂੰ ਪਾਉਂਣ ਦਾ ਚਾਹ
ਜਿਸ ਨਾਂ ਦਾ ਨਾਂ ਲੈਕੇ ਅਸੀਂ ਚਲੇ ਸੀ ਇਸ਼ਕ ਦੇ ਰਾਹ
—ਗੁਰੂ ਗਾਬਾ