Kulwinder Singh

Ajh da punjab || truth life shayari

ਬੜਾ ਸਸਤਾ ਮੁੱਲ ਲੱਗਦਾ ਏ,
ਲਿਖਿਆ ਗੀਤ ਸੱਭਿਆਚਾਰ ਦਾ।

ਕਿੱਸਾ ਭੁੱਲ ਨਹੀ ਸਕਦਾ,
ਕੀਤਾ 84 ਦੇ ਅੱਤਿਆਚਾਰ ਦਾ।

ਰੁਲ ਗਿਆ ਪੰਜਾਬ ਸਾਰਾ,
ਏ ਦੋਸ਼ ਨਸ਼ਿਆ ਦੇ ਵਪਾਰ ਦਾ।

ਹਰ ਕੋਈ ਵੈਰੀ ਇਕ ਦੂਜੇ ਦਾ,
ਪੈਸਾ ਕਾਰਨ ਬਣਿਆ ਤਕਰਾਰ ਦਾ।

ਖੂਨ ਨੂੰ ਕਰਦਾ ਏ ਕਾਲਾ,
ਮਾੜਾ ਨਸ਼ਾ ਚਿੱਟੇ ਦਾ।

ਲਾਕੇ ਕਿਸੇ ਦਾ ਪੁੱਤ ਨਸ਼ੇ ਤੇ,
ਫਿਰ ਫੈਇਦਾ ਕੀ ਆ ਪਿੱਟੇ ਦਾ।

ਇਕ ਬੋਤਲ ਪਿਛੇ ਵਿਕ ਜਾਣਾ,
ਇਹ ਸਬੂਤ ਏ ਜਮੀਰ ਮੁਕੇ ਦਾ।

ਸ਼ਰਿਆਮ ਵਿਕ ਦਾ ਏ,
ਫੈਇਦਾ ਕੀ ਆ ਬੁਤ ਫੂਕੇ ਦਾ।

ਪਾਣੀ ਸੁਕਦਾ ਜਾਦਾਂ ਏ,
ਨਸ਼ਾ ਛੇਂਵਾ ਦਰਿਆ ਪੰਜਾਬ ਦਾ।

ਸਰਕਾਰ ਦੀਆ ਨੀਤੀਆ ਏ,
ਜਿਉ ਅਲਜਬਰਾ ਹਿਸਾਬ ਦਾ।

ਪੰਜਾਬ ਚ ਵੇਚਦੇ ਨੇ ਉਹੀ,
ਜਿਦਾ ਰੁਤਬਾ ਏ ਜਨਾਬ ਦਾ।

ਬਚਦਾ ਏ ਤਾ ਪੰਜਾਬ ਬਚਾ ਲਓ,
ਆਖਰੀ ਪੰਨਾ ਨੇੜੇਆ ਕਿਤਾਬ ਦਾ।

#ਕੁਲਵਿੰਦਰਔਲਖ

Awaaz sunke teri chehra || punjabi shayari

ਅਵਾਜ ਸੁਣਕੇ ਤੇਰੀ ਚਹਿਰਾ ਬਣਾਉਦਾ ਹਾ ਤੇਰਾ
ਕਾਬੂ ਨਾ ਰਿਹਾ ਕੋਈ ਦਿਲ ਬੇਕਾਬੂ ਹੋ ਗਿਆ ਮੇਰਾ

ਇਕ ਵਾਰ ਪਾ ਗਸ਼ਤ ਦਿਲ ਵਿੱਚ ਮੇਰੇ
ਹੋ ਜਾਣਾ ਇਕੋ ਨਹੀ ਰਹਿਣਾ ਤੇਰਾ-ਮੇਰਾ
ਨਹੀ ਰਹਿਣਾ ਤੇਰਾ-ਮੇਰਾ

ਕੁਲਵਿੰਦਰਔਲਖ

mehfilla taa laghdiyaa nahi || mazboori shayari

ਮੈਫਿਲਾ ਤਾ ਲੱਗਦੀਆ ਨਹੀ ਮੇਲੇ ਬੜੇ ਦੂਰ ਨੇ,
ਅੱਜ ਕੱਲ੍ਹ ਹਰ ਬੰਦੇ ਵਿੱਚ ਬੜੇ ਗ਼ਰੂਰ ਨੇ।

ਮਾਂ ਦੇ ਨਾਲੋ ਡਾਲਰ💵ਦੀ ਛਾਂ ਸੰਘਣੀ ਲੱਗਣ ਲੱਗ ਪਈ ਏ,
ਹਰ ਕੋਲ ਇਕੋ ਬਹਾਨਾ ਸਾਨੂੰ ਮਜਬੂਰੀ ਮਾਰਦੀ ਪਈ ਏ।

ਕੁਲਵਿੰਦਰਔਲਖ

Buri taqdeer meri || 2 lines status

teriyaa akhaa de vich dekhan nu ji karda tasveer meri
tainu paa na sakeyaa eh boori taqdeer meri

ਤੇਰੀਆ ਅੱਖਾ ਦੇ ਵਿੱਚ ਦੇਖਣ ਨੂੰ ਜੀਅ ਕਰਦਾ ਤਸਵੀਰ ਮੇਰੀ,
ਤੈਨੂੰ ਪਾਅ ਨਾ ਸਕਿਆ ਇਹ ਸੀ ਬੁਰੀ ਤਕਦੀਰ ਮੇਰੀ।

..ਕੁਲਵਿੰਦਰਔਲਖ

Sohna chehra || 2 lines punjabi status

ik sohna chehra chand vaag naal rehnda si
paun lai usnu, sadaa hanere vich me rehnda si

ਇੱਕ ਸੋਹਣਾ ਚੇਹਰਾ ਚੰਦ ਵਾਗ ਨਾਲ ਰਹਿੰਦਾ ਸੀ,
ਪਾਉਣ ਲਈ ਉਸਨੂੰ ਸਦਾ ਹਨੇਰੇ ਵਿੱਚ ਮੈ ਰਹਿੰਦਾ ਸੀ।

..ਕੁਲਵਿੰਦਰਔਲਖ

sarkaara || 2 lines farmer status

sarkaara ne karta kisaan nu heena
fir kehnde mahura kyu peena

ਸਰਕਾਰਾ ਨੇ ਕਰਤਾ ਕਿਸਾਨ ਨੂੰ ਹੀਣਾ,
ਫਿਰ ਕਹਿੰਦੇ ਮਹੁਰਾ ਕਿਉ ਪੀਣਾ

…ਕੁਲਵਿੰਦਰਔਲਖ

Hath di lakeer e || rabb shayari

peer e bhawe fakeer e
kise ne na badalni taqdeer e
e khuda shuru tu kita khatam tu kita
fir kyu dikhaunde hath di lakeer e

ਪੀਰ ਏ ਭਵੇ ਫਕੀਰ ਏ,
ਕਿਸੇ ਨੇ ਨਾ ਬਦਲਨੀ ਤਕਦੀਰ ਏ।

ਏ ਖੁਦਾ ਸ਼ੁਰੂ ਤੂੰ ਕੀਤਾ-ਖਤਮ ਤੂੰ ਕੀਤਾ,
ਫਿਰ ਕਿਉ ਦਿਖਾਉਂਦੇ ਹੱਥ ਦੀ ਲਕੀਰ ਏ

..ਕੁਲਵਿੰਦਰ ਔਲਖ

2 lines sad || pyaa te vapaar

pyaar kade vapaar hon lag paye
yaar de ghar e ikraar hon lag paye

ਪਿਆਰ ਵਪਾਰ ਹੋਣ ਲੱਗ ਪਏ,
ਯਾਰ ਦੇ ਘਰ ਈ ਇਕਰਾਰ ਹੋਣ ਲੱਗ ਪਏ।

..ਕੁਲਵਿੰਦਰ ਔਲਖ

Kulwinder Singh