Skip to content

Manpreet Kaur

jad khadha me ehde aghe

ਸ਼ੀਸ਼ਾ

ਜਦ ਖੜਾ ਮੈਂ ਇਹਦੇ ਅੱਗੇ

ਕਰੇ ਇਕ ਸਵਾਲ ਮੈਨੂੰ

ਕੀ ਸਿੱਖਿਆ ਅੱਜ ਤਕ ਤੂੰ

ਇਹ ਦੁਨੀਆਦਾਰੀ ਤੋ-

ਕੁਝ ਅਪਣੇ ਰੰਗ ਦਿਖਾ ਗਏ

ਕੁਝ ਬੇਗ਼ਾਨੇ ਹੋ ਕੇ ਵੀ ਆਪਣਾ ਫਰਜ ਨੀਵਾ ਗਏ

ਤੂੰ ਨਿਬੌਨਦਾ ਰਹਿ ਗਿਆ ਉਹ ਰਿਸ਼ਤੇ

ਜਿਹੜੇ ਭਰੀ ਮਹਿਫ਼ਿਲ ਚ ਤੇਰਾ ਮਜਾਕ ਬਣਾ ਗਏ!

ਸੰਬਲ ਜਾ ਹੁਣ ਵੀ ਇਨਾ ਦੋਗਲੇ ਲੋਕਾਂ ਤੋ

ਪਾਉਣੀ ਹੈ ਮੰਜਿਲ ਜੇ ਤੂ ਅੱਗੇ ਵੱਧ ਬਿਨਾਂ ਕਿਸੇ ਦੀ ਮਦਦ ਤੋ

ਕਰ ਹੋਂਸਲਾ ਤੇ ਸੁਰੂਆਤ ਕਰ ਨਵੀ

  • ਦਿਲ ਖੋਲ ਕੇ ਜੀਅ ਤੇ ਨਾ ਕਰ ਪਰਵਾਹ ਇਨਾ ਦੀ

Dil khol k rakh apna ajh || shayari punjabi

ਦਿਲ ਖੋਲ ਕੇ ਰੱਖ ਦੇ ਅੱਜ ਆਪਣਾ

ਸੁਨਣ ਬੈਠਾ ਹੈ ਅੱਜ ਆਪ ਤੂ

ਕੁਛ ਖੁਸ਼ੀਆਂ ਸਾਂਜੀਆਂ ਕਰ ਅੱਜ

ਵੰਡੀਆਂ ਨੀ ਕਿਸੇ ਨਾਲ ਤੂ!

ਕੁਛ ਦਰਦ ਵੰਡਾ ਅਪਣੇ ਜਿਹੜੇ

ਰੱਖੇ ਹੈ ਇਨੀ ਦੇਰ ਤੋ ਸੰਬਾਲ ਤੂ

ਮੌਕਾ ਮਿਲਣਾ ਨੀ ਇਹ ਬਾਰ ਬਾਰ ਤੈਨੂੰ

ਕਹਿ ਦੇ ਜੋ ਚਉਣਾ ਕਹਿਣੇ ਇੰਨੇ ਸਾਲ ਤੋ

Door duraadhe wale dost || dost punjabi shayari

ਕੁਝ ਦੂਰ ਦੁਰਾਡੇ ਵਾਲੇ ਦੋਸਤ

ਕੁਝ ਦੁੱਖ ਸੁਖ ਦੀ ਸਾਂਝ ਵਾਲੇ ਦੋਸਤ

ਕੁਝ ਬਿਨ ਬੋਲੇ ਸਮਝਣ ਵਾਲੇ ਦੋਸਤ

ਕੁਝ ਰੋਜ ਗੱਲਬਾਤ ਕਰਨ ਵਾਲੇ ਦੋਸਤ

ਕੁਝ ਹੁੰਦੇ ਬਹੁਤ ਅਣਮੁੱਲੇ ਦੋਸਤ

ਕੁਝ ਹੁੰਦੇ ਦੁਨੀਆਦਾਰੀ ਵਾਲੇ ਦੋਸਤ

ਬਚਪਨ ਤੋ ਜਵਾਨੀ ਵਾਲੇ ਦੋਸਤ

ਸਾਥ ਦੇਣ ਜੋ ਬੁਢਾਪੇ ਤਕ ਆਲੇ ਦੋਸਤ

ਕਈ ਹੌਣ ਨਾ ਹੌਣ ਆਲੇ ਦੋਸਤ

ਇਕ ਹੁੰਦਾ ਜਾਨ ਤੋ ਪਿਆਰਾ ਦੋਸਤ

ਓਹਦੇ ਬਿਨਾਂ ਨਾ ਹੁੰਦਾ ਗੁਜ਼ਾਰਾ ਫੇਰ

ਵਾਰ ਦਿਆਂ ਉਹ ਸਾਰੇ ਦੋਸਤ

ਜੇ ਮਿਲ ਜਾਏ ਜੇ ਉਹ ਪਿਆਰਾ ਦੋਸਤ

Manpreet Kaur