Skip to content

Charanjit Singh Raman

Pehla-Pehla || Punjabi status || sad shayari

Mere naal pyar c ohnu par pehla pehla,
Mera intzaar c ohnu par pehla pehla
Na larhde c, Na russde c, Na hunde kade khafa c,
Ik dum hi badal jawange es gall da nhi pta c,
Bulliyan cho haase udd gye akhiyan nu aa gya Rona
Ajj pta lggeya ki hunda kise nu khohna
Hun vakh hon laggeya oh jhijkeya Na rta c
Ek pal hi badal jawange es gall da nhi pta c
Ohdi dhadkan mere lyi c pr pehla pehla
Ohdi tadfan mere lyi c pr pehla pehla
Mere naal pyar c ohnu par pehla pehla,
Mera intzaar c ohnu par pehla pehla
par pehla pehla!!

ਮੇਰੇ ਨਾਲ ਪਿਆਰ  ਸੀ ਉਹਨੂੰ ਪਰ ਪਹਿਲਾਂ ਪਹਿਲਾਂ,
ਮੇਰਾ ਇੰਤਜ਼ਾਰ ਸੀ ਉਹਨੂੰ ਪਰ ਪਹਿਲਾਂ ਪਹਿਲਾਂ.
ਨਾ ਲੜਦੇ ਸੀ, ਨਾ ਰੁੱਸਦੇ ਸੀ, ਨਾ ਹੁੰਦੇ ਕਦੇ ਖਫਾ ਸੀ,
ਇਕ ਦਮ ਹੀ ਬਦਲ ਜਾਵਾਂਗੇ ਇਸ ਗਲ ਦਾ ਨਹੀਂ ਪਤਾ ਸੀ,
ਬੁੱਲੀਆਂ ਚੋ ਹਾਸੇ ਉੱਡ ਗਏ, ਅੱਖੀਆਂ ਨੂੰ ਆ ਗਿਆ ਰੋਣਾ,
ਅੱਜ ਪਤਾ ਲੱਗਿਆ, ਕੀ ਹੁੰਦਾ ਕਿਸੇ ਨੂੰ ਖੋਹਣਾ,
ਹੁਣ ਵੱਖ ਹੋਣ ਲੱਗਿਆ, ਉਹ ਝਿਜਕਿਆ ਨਾ ਰਤਾ ਸੀ,
ਇਕ ਪਲ ਹੀ ਬਦਲ ਜਾਵਾਂਗੇ ਇਸ ਗਲ ਦਾ ਨਹੀਂ ਪਤਾ ਸੀ, 
ਉਹਦੀ ਧੜਕਣ ਮੇਰੇ ਲਈ ਸੀ ਪਰ ਪਹਿਲਾਂ ਪਹਿਲਾਂ, 
ਉਹਦੀ ਤੜਫਣ ਮੇਰੇ ਲਈ ਸੀ ਪਰ ਪਹਿਲਾਂ ਪਹਿਲਾਂ, 
ਮੇਰੇ ਨਾਲ ਪਿਆਰ ਸੀ ਉਹਨੂੰ ਪਰ ਪਹਿਲਾਂ ਪਹਿਲਾਂ 
ਮੇਰਾ ਇੰਤਜ਼ਾਰ ਸੀ ਉਹਨੂੰ ਪਰ ਪਹਿਲਾਂ ਪਹਿਲਾਂ 
ਪਰ ਪਹਿਲਾਂ ਪਹਿਲਾਂ..!!

ਮੁਬਾਰਕਾਂ ਉਏ (Mubarka oye) || punjabi best shayari

Bahut hasda si tere naal
le ajh rawata mainu
mubaarkaa oye
tu gawata mainu

ਬਹੁਤ ਹੱੱਸਦਾ ਸੀ ਤੇੇੇਰੇ ਨਾਲ
ਲੈ ਅੱਜ ਰਵਾਤਾ ਮੈਨੂੰ,
ਮੁਬਾਰਕਾਂ ਉਏ,
ਤੂੰ ਗਵਾਤਾ ਮੈਂਨੂੰ….. 😔Rami✍

मेरे आंसुओ का मुकाबला || hindi shayari dard

मेरे प्यार की तपिश के आगे यह सूरज भी ठंडा है,

मेरे आंसुओ का मुकाबला यह बरसात क्या करेगी ।

तुझे पाने की चाहत में, हम सब कुछ खोते चले गए,

मगर फिर भी ऐ मेरे हमनशी, तुम दुर होते चले गए,

अब इससे ज्यादा मेरे हाल को बेहाल क्या करेगी,

मेरे प्यार की तपिश के आगे यह सूरज भी ठंडा है,

मेरे आंसुओ का मुकाबला यह बरसात क्या करेगी ।

मिल गया था मैं तुझे बिन मांगे, तुम कदर भी मेरी क्या करते ,

तुम रूठते हम मना लेते, मगर बदल ही गए हम क्या करते,

मैं लेटू नींद ना आये मुझे,  तु भी रात को तारे गिना करेगी,

मेरे प्यार की तपिश के आगे यह सूरज भी ठंडा है,

मेरे आंसुओ का मुकाबला यह बरसात क्या करेगी ।

मैने खूद को ना ऐसे चाहा कभी,  जैसे तुझको चाहते चले गए,

मैने देखा खुद को खोते हुए, बस तेरे होते चले गए,

मैंं इतना दूर चला जाऊं, तु घूट घूट आंहे भरा करेगी,

मेरे प्यार की तपिश के आगे यह सूरज भी ठंडा है,

मेरे आंसुओ का मुकाबला यह बरसात क्या करेगी ।

मैने खुदा से ऐसे मांगा उसे, मैं जीता,  किस्मत हार गई,

यह “रमन” की महोब्बत की कविता थी, कोई जिस्मो का व्यापार नहीं,

तेरे पीछे खुद को फ़ना कर दू, मेरे गीत भी दुनिया गाया करेगी,

मेरे प्यार की तपिश के आगे यह सूरज भी ठंडा है,

मेरे आंसुओ का मुकाबला यह बरसात क्या करेगी ।

Rami_

Teriyaa yaada || yaad shayari

ਚੜਦੇ ਸੂਰਜ ਵਾਂਗਰ ਤੇਰੀਆਂ ਯਾਦਾਂ ਸਿਰ ਤੇ ਆਣ ਚੜੀਆਂ,
ਕਫਨ ਉਡਦਾ ਮੇਰੇ ਬੁੱਤ ਉਤੋਂ, ਨਾ ਤਣੀਆਂ ਖੁੱਲਣ ਕੱਸੀਆ ਨੇ ਬੜੀਆਂ,
ਇਹ ਜਿਸਮ ਤਾਂ ਖਾਕ ਵਿੱਚ ਰੁਲ ਜਾਣਾ, ਅਸੀਂ ਆਇਤਾਂ ਰੂਹਾਂ ਦੀਆਂ ਪੜ੍ਹੀਆਂ,
ਤੇਰੇ ਬਾਝੋਂ ਕੋਈ ਦਿਸਦਾ ਨਈ ਜਿਵੇਂ ਭਰਿੰਡ ਅੱਖਾਂ ਤੇ ਹੋਣ ਲੜੀਆਂ,
ਮੈਨੂੰ ਆਉਂਦੇ ਜਾਂਦੇ ਆਵਾਜ਼ ਦੇਵਣ, ਤੇਰੀਆਂ ਯਾਦਾਂ ਮੌੜਾਂ ਤੇ ਖੜੀਆਂ,
ਨਾ ਮੈਂ ਛੱਡਦਾ, ਨਾ ਇਹ ਛੱਡਣ, ਮੈਂ ਢੀਠ ਤੇ ਜਿੱਦ ਤਤੇ ਇਹ ਅੜੀਆਂ,
ਜਦੋਂ ਛੱਡਦਾ ਤੇ ਮੈਨੂੰ ਇਝ ਦਿਸਦਾ, ਜਿਵੇਂ ਖਾਲੀ ਪਿੰਡ ਦੀਆਂ ਥੜੀਆਂ,
ਜੇ ਤੂੰ ਛੱਡਦਾ ਤੇ ਇੰਝ ਲਗਦਾ, ਕਿਸੇ ਆਸ਼ਕ ਦੀਆਂ ਚਿੱਠੀਆਂ ਹੋਣ ਸੜੀਆਂ,
ਤੇਰੀ ਯਾਦ “ਰਮਨ” ਦਾ ਸਰਮਾਇਆ ਏ , ਇਹ ਵੀ ਨਾਲ ਜਾਊ ਮੇਰੇ ਵਿੱਚ ਮੜ੍ਹੀਆਂ .

मरते चले गए 😥 || hindi dard bhari shayari

उसने जैसे जैसे कहा, हम करते चले गए,
उसने जहां जहां कहा, हम चलते चले गए,
हमने तो अपनी सांसों की डोर भी उसके हाथों में दे रखी थी,
उसने जैसे जैसे छोड़ा, हम मरते चले गए.

Asi marde chale gaye || punjabi very sad shayari

Ohne jida jida keha, asi karde chale gaye
ohne jithe jithe keha, pair dharde chale gaye
asi saaha wali dor, ohde hathi de chhaddi
ohne jida jida chhadeyaa, asi marde chale gaye

ਉਹਨੇ ਜਿਦਾ ਜਿਦਾ ਕਿਹਾ, ਅਸੀਂ ਕਰਦੇ ਚਲੇ ਗਏ,
ਉਹਨੇ ਜਿਥੇ ਜਿਥੇ ਕਿਹਾ, ਪੈਰ ਧਰਦੇ ਚਲੇ ਗਏ,
ਅਸੀਂ ਸਾਹਾਂ ਵਾਲੀ ਡੋਰ ਉਹਦੇ ਹੱਥੀਂ ਦੇ ਛੱਡੀ,
ਉਹਨੇ ਜਿਦਾ ਜਿਦਾ ਛੱਡਿਆ, ਅਸੀਂ ਮਰਦੇ ਚਲੇ ਗਏ

Rami

Son Ton Pehla || sad and dard bhari punjabi shayari

Koi Aunda Hai Yaad Bahut , Son Ton Pehla.
Jo Kho Lenda Hai Hanju Mere, Ron Ton pehla
hun Neend  Bhi Aawe Tan Main Sona Nahi Chonda.
Kise Keemat Te Main Usnu Khona Nahi Chonda.
Ho Jawe Oh Kaash Mera, Mainu Khon Ton Pehla.
Jo Aunda Hai Bahut Yaad Mainu, Son Ton pehla.

ਕੋਈ ਆਉਂਦਾ ਹੈ ਯਾਦ ਬਹੁਤ, ਸੌਣ ਤੋਂ ਪਹਿਲਾਂ
ਜੋ ਖੋਹ ਲੈਂਦਾ ਹੈ ਹੰਝੂ ਮੇਰੇ, ਰੌਣ ਤੋਂ ਪਹਿਲਾਂ
ਹੁਣ ਨੀਂਦ ਵੀ ਆਵੇ ਤਾਂ ਮੈਂ ਸੌਣਾ ਨਹੀਂ ਚਾਹੁੰਦਾ
ਕਿਸੇ ਕੀਮਤ ਤੇ ਮੈਂ ਉਸਨੂੰ ਖੋਣਾ ਨਹੀਂ ਚਾਹੁੰਦਾ
ਹੋ ਜਾਵੇ ਉਹ ਕਾਸ਼ ਮੇਰਾ, ਮੈਨੂੰ ਖੋਹਣ ਤੋਂ ਪਹਿਲਾਂ
ਜੋ ਆਉਂਦਾ ਹੈ ਬਹੁਤ ਯਾਦ ਮੈਨੂੰ, ਸੌਣ ਤੋਂ ਪਹਿਲਾਂ।

inter-caste maar gai || very sad punjabi poetry

ਉਹ ਲੋਕਾਂ ਦੇ ਸਿੱਧੇ ਦੰਦ ਕਰੇ
ਮੈਂ ਟੁੱਟਿਆਂ ਦਿੱਲਾਂ ਨੂੰ ਜੋੜਦਾ ਹਾਂ
ਉਹ ਮੈਨੂੰ ਰੱਬ ਤੋਂ ਮੰਗਦੀ ਰਹੀ
ਮੈਂ ਉਹਨੂੰ ਰੱਬ ਤੋਂ ਲੋੜਦਾ ਹਾਂ
ਮੈਂ ਕਿਸਮਤ ਦੇ ਨਾਲ ਲੜਦਾ ਰਿਹਾ
ਉਹ ਕਿਸਮਤ ਅਗੇ ਹਾਰ ਗਈ
ਬਸ ਤੇਰੇ ਮੇਰੇ ਪਿਆਰ ਨੂੰ ਸੱਜਣਾਂ
ਆ inter caste ਮਾਰ ਗਈ ।

ਜਿਸ ਦਿਨ ਤੂੰ ਮਿਲਿਆ ਸੀ ਸੱਜਣਾਂ
ਫਿਰ ਦੁਨੀਆਂ ਸੋਹਣੀ ਲਗਦੀ ਰਹੀ
ਕੱਲ੍ਹ ਰਾਤ ਗੁਜਾਰੀ ਰੋ ਰੋ ਕੇ
ਦਿੱਲ ਅੰਦਰ ਹਨੇਰੀ ਵਗਦੀ ਰਹੀ
ਸਾਡੇ ਇਸ਼ਕ ਦੇ ਲਾਏ ਬੂਟਿਆਂ ਨੂੰ
ਇਕ ਪਲ ਦੇ ਵਿੱਚ ਉਜਾੜ ਗਈ
ਬਸ ਤੇਰੇ ਮੇਰੇ ਪਿਆਰ ਨੂੰ ਸੱਜਣਾਂ
ਆ inter-caste ਮਾਰ ਗਈ ਹੈ ।

ਨਾ ਸਮਝ ਹੈ ਖੁਦ ਦੇ ਹਲਾਤਾਂ ਦੀ
ਹੁਣ ਕੀ ਰੋਈਏ ਤੇ ਕੀ ਹੱਸੀਏ
ਸਾਡੇ ਦਿਲ ਦੇ ਹਾਲ ਹੋਏ ਬੁਰੇ ਪਏ
ਹੁਣ ਇਸ ਤੋਂ ਵੱਧ ਤੈਨੂੰ ਕੀ ਦੱਸੀਏ
ਮੈਂ ਖੁਦ ਨੂੰ ਤੇਰੇ ਅੱਗੇ ਹਾਰਿਆ ਸੀ
ਤੂੰ ਆਪਣਿਆਂ ਅੱਗੇ ਹਾਰ ਗਈ
ਬਸ ਤੇਰੇ ਮੇਰੇ ਪਿਆਰ ਨੂੰ ਸੱਜਣਾਂ
ਆ inter-caste ਮਾਰ ਗਈ ।

ਜੋ ਤੇਰੀ ਯਾਦ ਵਿੱਚ ਲੰਘਦੀਆਂ ਸੀ
ਕਿਵੇਂ ਬਿਆਨ ਕਰਾਂ ਉਹਨਾ ਰਾਤਾਂ ਨੂੰ
ਜਿਨ੍ਹਾਂ ਤੈਨੂੰ ਮੇਰੇ ਤੋਂ ਦੂਰ ਕੀਤਾ
ਅੱਗ ਲਾ ਦਿਆਂ ਇਦਾ ਦੀਆਂ ਜ਼ਾਤਾ ਨੂੰ
ਤੈਥੋਂ ਦੂਰ ਹੋਇਆ ਤੇ ਇੰਝ ਲਗਿਆ
ਜਿਵੇਂ ਪੈਰ ਚ ਚੁੱਭ ਕੋਈ ਖਾਰ ਗਈ
ਬਸ ਤੇਰੇ ਮੇਰੇ ਪਿਆਰ ਨੂੰ ਸੱਜਣਾਂ
ਆ inter-caste ਮਾਰ ਗਈ ।

ਅੱਖਾਂ ਰੋਂਦੀਆਂ ਲਫਜ਼ ਵੀ ਚੁੱਪ ਹੋਏ
ਜਦੋਂ ਤੇਰੇ ਕੋਲੋਂ ਤੇਰਾ ਹਾਲ ਸੁਣਿਆਂ
ਕਿਨ੍ਹਾਂ ਜ਼ਿੰਮੇਵਾਰੀਆਂ ਤੈਨੂੰ ਮੇਰੇ ਤੋਂ ਦੂਰ ਕੀਤਾ
ਹੋਇਆ ਹਾਲ ਕਿਵੇਂ ਬੇਹਾਲ ਸੁਣਿਆਂ
ਮੇਰੇ ਦਿਲ ਦੇ ਲੱਖਾਂ ਟੁਕੜੇ ਹੋਏ
ਜਿਵੇਂ ਲੱਕੜ ਕੁਹਾੜੀ ਪਾੜ ਗਈ
ਬਸ ਤੇਰੇ ਮੇਰੇ ਪਿਆਰ ਨੂੰ ਸੱਜਣਾਂ
ਆ inter-caste ਮਾਰ ਗਈ ।

ਅਸੀਂ ਟੁੱਟੇ ਹੋਏ ਹੀ ਚੰਗੇ ਹਾਂ
ਸਾਡੀਆਂ ਫਿਕਰਾਂ ਵਿੱਚ ਨਾ ਪੈ ਸੱਜਣਾਂ
ਅਸੀਂ ਰੋ ਰੋ ਸਾਹ ਮੁਕਾਉਣੇ ਨੇ
ਤੂੰ ਹੱਸਦਾ ਵੱਸਦਾ ਰਹਿ ਸੱਜਣਾਂ
ਮੇਰੇ ਦਿਲ ਵਿਚ ਚੂਭੀਆਂ ਮੇਖਾਂ ਨੂੰ
ਕਲਮ “ਰਮਨ” ਦੀ ਅੱਜ ਇਜ਼ਹਾਰ ਗਈ
ਬਸ ਤੇਰੇ ਮੇਰੇ ਪਿਆਰ ਨੂੰ ਸੱਜਣਾਂ
ਆ inter-caste ਮਾਰ ਗਈ ।
ਆ inter-caste ਮਾਰ ਗਈ ।

aah intercaste mar gai sad shayari punjbai

Charanjit Singh Raman