Skip to content

Reet Kaur

Hello friends, I just followed my heart and express my emotions with words.

saadha daur khatam ho gya || Punjabi status 2 lines

Kujh panne ki fatte zindagi di kitaab de,
lokaan ne samjheyaa saadha daur khatam ho gya

ਕੁੱਝ ਪੰਨੇ ਕੀ ਫਟੇ ਜ਼ਿੰਦਗੀ ਦੀ ਕਿਤਾਬ ਦੇ,,
ਲੋਕਾਂ ਨੇ ਸਮਝਿਆਂ ਸਾਡਾ ਦੌਰ ਹੀ ਖਤਮ ਹੋ ਗਿਆ..!!

Waheguru Sabh sambhal reha || Some lines from heart and true

Dighda dhenda v.. mera dil
kinniyaan hi reejhan nu paal reha hai,
kyunki takdeer badlan wala
waheguru aape sabh smbhal reha hai.

ਡਿੱਗਦਾ ਢਹਿੰਦਾ ਵੀ..ਮੇਰਾ ਦਿਲ❤..
ਕਿੰਨੀਆਂ ਹੀ 🎶ਰੀਝਾਂ ਨੂੰ ਪਾਲ ਰਿਹਾ ਹੈ,
ਕਿਉਂਕਿ ਤਕਦੀਰ ✍ਬਦਲਣ ਵਾਲਾ..
ਵਾਹਿਗੁਰੂ🙏 ਆਪੇ ਸੱਭ ਸੰਭਾਲ ਰਿਹਾ ਹੈ..!

Subaah usda v puttha c || Punjabi status

Kujh usdi aakad c
te kujh mera gussa c
me nakhre kardi c,
subaah usda v puttha c

ਕੁਝ ਉਸਦੀ ਆਕੜ ਸੀ,
ਤੇ ਕੁਝ ਮੇਰਾ ਗੁੱਸਾ ਸੀ …
ਮੈਂ ਨਖਰੇ ਕਰਦੀ ਸੀ,
ਸੁਭਾਅ ਉਸਦਾ ਵੀ ਪੁੱਠਾ ਸੀ..।।

Me aam hi changi haan || Some punjabi lines from heart

Me mashoor banke ki laina..
badnaam hi changi haan,
khaasiyat tan tuhaade vich hai…
me aam hi changi haan.

ਮੈਂ ਮਸ਼ਹੂਰ ਬਣਕੇ ਕੀ ਲੈਣਾ…
ਬਦਨਾਮ ਹੀ ਚੰਗੀ ਹਾਂ,
ਖਾਸੀਅਤ ਤਾਂ ਤੁਹਾਡੇ ਵਿਚ ਹੈ…
ਮੈਂ ਆਮ ਹੀ ਚੰਗੀ ਹਾਂ।।

Sabh ton Mehngi hundi e || shayari true lines

Sabh ton Mehngi hundi e
masoomiyat ….,
sohne tan unjh lok
bathere hunde ne

jihna nu takiye
te takde reh jayiye
duniya vich kujh khaas hi
chehre hunde ne

ਸਭ ਤੋ ਮਹਿੰਗੀ ਹੁੰਦੀ ਏ
ਮਾਸੂਮੀਅਤ…..,
ਸੋਹਣੇ ਤਾਂ ਉਂਝ ਲੋਕ
ਬਥੇਰੇ ਹੁੰਦੇ ਨੇ_

ਜਿਹਨਾ ਨੂ ਤੱਕੀਏ
ਤੇ ਤੱਕਦੇ ਰਿਹ ਜਾਈਏ,
ਦੁਨੀਆ ਵਿਚ ਕੁਛ ਖਾਸ ਹੀ
ਚੇਹਰੇ ਹੁੰਦੇ ਨੇ_

ਰੱਬ ਦੀ ਰਜ਼ਾ ਵਿੱਚ ਰਹੀਦਾ, ਤੇ ਸਰਬਤ ਦਾ ਭਲਾ ਮੰਗੀਂਦਾ !

ਮਾਪਿਆਂ ਤੋਂ ਕਦੇ ਦੂਰ ਨਹੀਂ ਲੰਘੀਦਾ
ਸੱਚ ਕਹਿਣੋ ਕਿਸੇ ਦੇ ਮੂਹਰੇ ਨਹੀਂ ਸੰਗੀਂਦਾ !
ਰਾਹ ਜਾਂਦੇ ਦੇਖ ਕੇ ,ਕਦੇ ਨਹੀਂ ਖੰਘੀਦਾ,
ਰੱਬ ਦੀ ਰਜ਼ਾ ਵਿੱਚ ਰਹੀਦਾ,
ਤੇ ਸਰਬਤ ਦਾ ਭਲਾ ਮੰਗੀਂਦਾ !!!

Chaar sahibzade || poetry

ਲਾੜੀ ਮੌਤ ਨੇ ਨਾ ਫ਼ਰਕ ਆਉਣ ਦਿੱਤਾ
ਚੌਹਾਂ ਵੀਰਾਂ ਦੇ ਗੂੜੇ ਪਿਆਰ ਅੰਦਰ ।
ਤਕਦਾ ਰਿਹਾ ਬਾਪੂ ਕੱਚੇ ਕਿਲੇ ਅੰਦਰੋਂ
ਕਿੰਨਾ ਬਲ ਹੈ ਨਿੱਕੀ ਤਲਵਾਰ ਅੰਦਰ
ਕਿੰਨੀਆਂ ਖਾਦੀਆਂ ਸੱਟਾਂ ਅਜੀਤ ਸਿੰਘ ਨੇ
ਕਿੰਨੇ ਖੁਬੇ ਨੇ ਤੀਰ ਜੁਝਾਰ ਅੰਦਰ।
ਦਾਦੀ ਤੱਕਿਆ ਬੁਰਜ ਦੀ ਝੀਤ ਵਿਚੋ
ਫੁੱਲ ਲੁਕ ਗਏ ਨੇ ਇਟਾਂ ਦੇ ਭਾਰ ਅੰਦਰ।
ਅਰਸ਼ੋਂ ਦਾਦੇ ਸ਼ਹੀਦ ਨੇ ਝਾਤ ਪਾਈ
ਕਿੰਨਾ ਸਿਦਕ ਹੈ ਮੇਰੇ ਇਸ ਪਰਿਵਾਰ ਅੰਦਰ।
ਜੂਝੇ ਕਿਸ ਤਰਾਂ ਧਰਮ ਤੋ ਸਾਹਿਬਜਾਦੇ
ਦੋ ਮੈਦਾਨ ਅੰਦਰ ਦੋ ਦੀਵਾਰ ਅੰਦਰ |

ਕੋਈ ਕੋਰਾ ਕਾਗਜ਼ ਵੀ ਪੜ ਲੈਂਦਾ ਹੈ ਕੋਈ ਪੂਰੀ ਕਿਤਾਬ ਵੀ ਨਹੀਂ ਸਮਝਦਾ।।

ਮੈਂ ਬਹੁਤ ਸਾਰੇ ਇਨਸਾਨ ਦੇਖੇ ਨੇਂ
ਜਿਹਨਾਂ ਦੇ ਜਿਸਮ ਤੇ ਲਿਬਾਸ ਨਹੀਂ ਹੁੰਦਾ
ਮੈਂ ਬਹੁਤ ਸਾਰੇ ਲਿਬਾਸ ਦੇਖੇ ਨੇਂ
ਜਿਹਨਾਂ ਦੇ ਅੰਦਰ ਇਨਸਾਨ ਨਹੀਂ ਹੁੰਦਾ
ਕੋਈ ਹਾਲਾਤ ਨਹੀਂ ਸਮਝਦਾ
ਕੋਈ ਜਜਬਾਤ ਨਹੀਂ ਸਮਝਦਾ
ਇਹ ਤਾਂ ਆਪਣੀ ਆਪਣੀ ਸਮਝ ਹੈ
ਕੋਈ ਕੋਰਾ ਕਾਗਜ਼ ਵੀ ਪੜ ਲੈਂਦਾ ਹੈ
ਕੋਈ ਪੂਰੀ ਕਿਤਾਬ ਵੀ ਨਹੀਂ ਸਮਝਦਾ।।

Reet Kaur

Hello friends, I just followed my heart and express my emotions with words.