Roop
❤️I am here for shayari lovers❤️👉Asi oh lok haan Jo nazran naal nahi lafzaan naal vaar karde haan..!!🔥
Menu badleya dekh pachtawi na 🙏 || sad but true lines || poetry
Tenu mohobbat meri diyan samjha na
Evein daag kojha koi lawi na
Hun nafrat je ho gayi tere naal
Menu badleya dekh pachtawi na..!!
Menu pathar dil tu keh chaddeya
Hun bolan ton piche ho jawi na
Dil sach much pathar ho gaya je
Menu badleya dekh pachtawi na..!!
Tenu lagge menu koi farak nahi
Hun befikri dekh ghabrawi na
Je farak pauna vi mein shad ditta
Menu badleya dekh pachtawi na..!!
Tenu bahute chubde bol mere
Hun bolan nu dil te lawi na
Mein shant ho Jana kaali raat vang
Menu badleya dekh pachtawi na..!!
ਤੈਨੂੰ ਮੋਹੁੱਬਤ ਮੇਰੀ ਦੀਆਂ ਸਮਝਾਂ ਨਾ
ਐਵੇਂ ਦਾਗ ਕੋਝਾ ਕੋਈ ਲਾਵੀਂ ਨਾ
ਹੁਣ ਨਫ਼ਰਤ ਜੇ ਹੋ ਗਈ ਤੇਰੇ ਨਾਲ
ਮੈਨੂੰ ਬਦਲਿਆ ਦੇਖ ਪਛਤਾਵੀਂ ਨਾ..!!
ਮੈਨੂੰ ਪੱਥਰ ਦਿਲ ਤੂੰ ਕਹਿ ਛੱਡਿਆ
ਹੁਣ ਬੋਲਾਂ ਤੋਂ ਪਿੱਛੇ ਹੋ ਜਾਵੀਂ ਨਾ
ਦਿਲ ਸੱਚ ਮੁੱਚ ਪੱਥਰ ਹੋ ਗਿਆ ਜੇ
ਮੈਨੂੰ ਬਦਲਿਆ ਦੇਖ ਪਛਤਾਵੀਂ ਨਾ..!!
ਤੈਨੂੰ ਲੱਗੇ ਮੈਨੂੰ ਕੋਈ ਫ਼ਰਕ ਨਹੀਂ
ਹੁਣ ਬੇਫ਼ਿਕਰੀ ਦੇਖ ਘਬਰਾਵੀਂ ਨਾ
ਜੇ ਫ਼ਰਕ ਪਾਉਣਾ ਵੀ ਮੈਂ ਛੱਡ ਦਿੱਤਾ
ਮੈਨੂੰ ਬਦਲਿਆ ਦੇਖ ਪਛਤਾਵੀਂ ਨਾ..!!
ਤੈਨੂੰ ਬਹੁਤੇ ਚੁੱਭਦੇ ਬੋਲ ਮੇਰੇ
ਹੁਣ ਬੋਲਾਂ ਨੂੰ ਦਿਲ ‘ਤੇ ਲਾਵੀਂ ਨਾ
ਮੈਂ ਸ਼ਾਂਤ ਹੋ ਜਾਣਾ ਕਾਲੀ ਰਾਤ ਵਾਂਗ
ਮੈਨੂੰ ਬਦਲਿਆ ਦੇਖ ਪਛਤਾਵੀਂ ਨਾ..!!
Sanu jion da dhang sikhlaya ❤️ || sacha pyar shayari || Punjabi poetry
Sanu jion da dhang sikhlaya
Pyar ikk tere ne..!!
Sada duniyan ton sath e shudaya
Pyar ikk tere ne..!!
Masat rehne da rog sanu laya
Pyar ikk tere ne..!!
Sanu kandeyan ton fullan te bithaya
Pyar ikk tere ne..!!
Sadi rooh de vich dera pakka laya
Pyar ikk tere ne..!!
Sanu yaar vich rabb dikhlaya
Pyar ikk tere ne..!!
ਸਾਨੂੰ ਜਿਉਣ ਦਾ ਢੰਗ ਸਿਖਲਾਇਆ
ਪਿਆਰ ਇੱਕ ਤੇਰੇ ਨੇ..!!
ਸਾਡਾ ਦੁਨੀਆਂ ਤੋਂ ਸਾਥ ਏ ਛੁਡਾਇਆ
ਪਿਆਰ ਇੱਕ ਤੇਰੇ ਨੇ..!!
ਮਸਤ ਰਹਿਣੈ ਦਾ ਰੋਗ ਸਾਨੂੰ ਲਾਇਆ
ਪਿਆਰ ਇੱਕ ਤੇਰੇ ਨੇ..!!
ਸਾਨੂੰ ਕੰਡਿਆਂ ਤੋਂ ਫੁੱਲਾਂ ‘ਤੇ ਬਿਠਾਇਆ
ਪਿਆਰ ਇੱਕ ਤੇਰੇ ਨੇ..!!
ਸਾਡੀ ਰੂਹ ਦੇ ਵਿੱਚ ਡੇਰਾ ਪੱਕਾ ਲਾਇਆ
ਪਿਆਰ ਇੱਕ ਤੇਰੇ ਨੇ..!!
ਸਾਨੂੰ ਯਾਰ ਵਿੱਚ ਰੱਬ ਦਿਖਲਾਇਆ
ਪਿਆਰ ਇੱਕ ਤੇਰੇ ਨੇ..!!
Very sad life shayari || Punjabi status || true but sad
Nam hi thik ne akhan meriyan
Kyunki zindagi de halat kujh ese ne
Hun muskuraun ton vi dar lagda e
Ke kite haaseyan nu fer kise di nazar na lag jawe..!!
ਨਮ ਹੀ ਠੀਕ ਨੇ ਅੱਖਾਂ ਮੇਰੀਆਂ
ਕਿਉਂਕਿ ਜ਼ਿੰਦਗੀ ਦੇ ਹਾਲਾਤ ਕੁਝ ਐਸੇ ਨੇ
ਹੁਣ ਮੁਸਕੁਰਾਉਣ ਤੋਂ ਵੀ ਡਰ ਲੱਗਦਾ ਏ
ਕਿ ਕਿਤੇ ਹਾਸਿਆਂ ਨੂੰ ਫਿਰ ਕਿਸੇ ਦੀ ਨਜ਼ਰ ਨਾ ਲੱਗ ਜਾਵੇ..!!
Deewangi-e-ishq 😍 || true love shayari || Punjabi poetry
Deewangi-e-ishq injh hoyi
Ke es jag de dar ton jhakiye na❤️..!!
Aas tere ton bas teri rakhiye
Koi hor umeed asi rakhiye na😍..!!
Bann ke nain udeekan vich
Tere raahan ch bethe thakiye na😊..!!
Ho annhe akhiyan vech kidhre
Asi hor kise nu takkiye na😘..!!
ਦੀਵਾਨਗੀ-ਏ-ਇਸ਼ਕ ਇੰਝ ਹੋਈ
ਕਿ ਇਸ ਜੱਗ ਦੇ ਡਰ ਤੋਂ ਝਕੀਏ ਨਾ❤️..!!
ਆਸ ਤੇਰੇ ਤੋਂ ਬਸ ਤੇਰੀ ਰੱਖੀਏ
ਕੋਈ ਹੋਰ ਉਮੀਦ ਅਸੀਂ ਰੱਖੀਏ ਨਾ😍..!!
ਬੰਨ੍ਹ ਕੇ ਨੈਣ ਉਡੀਕਾਂ ਵਿੱਚ
ਤੇਰੇ ਰਾਹਾਂ ‘ਚ ਬੈਠੇ ਥੱਕੀਏ ਨਾ😊..!!
ਹੋ ਅੰਨ੍ਹੇ ਅੱਖੀਆਂ ਵੇਚ ਕਿੱਧਰੇ
ਅਸੀਂ ਹੋਰ ਕਿਸੇ ਨੂੰ ਤੱਕੀਏ ਨਾ😘..!!