Roop
❤️I am here for shayari lovers❤️👉Asi oh lok haan Jo nazran naal nahi lafzaan naal vaar karde haan..!!🔥
Rabb vi muskuraunda howe || true love shayari || Punjabi poetry
Milap sada howe khuda di marzi
Sadi pawegi preet ohda hi waak howe..!!
Jhuth dhokhe te fareb ton kohan door
Rishta behadd sada paak howe..!!
Sawar howe vich khuaban da kaafla
Supneya naal sajji ikk rath howe..!!
Sama te pal dowein ruke jehe laggan
Hathan ch mere tera hath howe..!!
Chehkde panchi di trah khamb la ke
Sachiyan preetan vall udaan howe..!!
Ikk tu howe ikk mein howan
Es duniyan ton pare sada jahan howe..!!
Makhmali mausam saintan maar ke
Pyar de ranga ch dubaunda howe..!!
Sanu dowan nu dekh hoye ikatheyan
Rabb vi sachi muskuraunda howe..!!
ਮਿਲਾਪ ਸਾਡਾ ਹੋਵੇ ਮਰਜ਼ੀ ਖੁਦਾ ਦੀ
ਸਾਡੀ ਪਵੇਗੀ ਪ੍ਰੀਤ ਓਹਦਾ ਹੀ ਵਾਕ ਹੋਵੇ..!!
ਝੂਠ ਧੋਖੇ ਤੇ ਫ਼ਰੇਬ ਤੋਂ ਕੋਹਾਂ ਦੂਰ
ਰਿਸ਼ਤਾ ਬੇਹੱਦ ਸਾਡਾ ਪਾਕ ਹੋਵੇ..!!
ਸਵਾਰ ਹੋਵੇ ਵਿੱਚ ਖ਼ੁਆਬਾਂ ਦਾ ਕਾਫ਼ਲਾ
ਸੁਪਨਿਆਂ ਨਾਲ ਸੱਜੀ ਇੱਕ ਰੱਥ ਹੋਵੇ..!!
ਸਮਾਂ ਤੇ ਪਲ ਵੀ ਇਹ ਰੁਕੇ ਜਿਹੇ ਲੱਗਣ
ਹੱਥਾਂ ‘ਚ ਮੇਰੇ ਤੇਰਾ ਹੱਥ ਹੋਵੇ..!!
ਚਹਿਕਦੇ ਪੰਛੀ ਦੀ ਤਰ੍ਹਾਂ ਖੰਭ ਲਾ ਕੇ
ਸੱਚੀਆਂ ਪ੍ਰੀਤਾਂ ਵੱਲ ਉਡਾਣ ਹੋਵੇ..!!
ਇੱਕ ਤੂੰ ਹੋਵੇਂ ਇੱਕ ਮੈਂ ਹੋਵਾਂ
ਇਸ ਦੁਨੀਆਂ ਤੋਂ ਪਰ੍ਹੇ ਸਾਡਾ ਜਹਾਨ ਹੋਵੇ..!!
ਮਖ਼ਮਲੀ ਮੌਸਮ ਸੈਨਤਾਂ ਮਾਰ ਕੇ
ਪਿਆਰ ਦੇ ਰੰਗਾਂ ‘ਚ ਡੁਬਾਉਂਦਾ ਹੋਵੇ..!!
ਸਾਨੂੰ ਦੋਵਾਂ ਨੂੰ ਦੇਖ ਹੋਏ ਇਕੱਠਿਆਂ
ਰੱਬ ਵੀ ਸੱਚੀ ਮੁਸਕੁਰਾਉਂਦਾ ਹੋਵੇ..!!
Tadapdiyan rehan || Punjabi sad shayari || heart broken
Hizran ch rul gayi zind de gama ch
Futt futt ro ro ke thakiyan di..!!
Jo tangh kise di ch rehan tadapdiyan
Kon peedh pachane ohna akhiyan di..!!
ਹਿਜ਼ਰਾਂ ‘ਚ ਰੁਲ ਗਈ ਜ਼ਿੰਦ ਦੇ ਗਮਾਂ ‘ਚ
ਫੁੱਟ ਫੁੱਟ ਰੋ ਰੋ ਕੇ ਥੱਕੀਆਂ ਦੀ..!!
ਜੋ ਤਾਂਘ ਕਿਸੇ ਦੀ ‘ਚ ਰਹਿਣ ਤੜਪਦੀਆਂ
ਕੌਣ ਪੀੜ ਪਛਾਣੇ ਉਹਨਾਂ ਅੱਖੀਆਂ ਦੀ..!!