Roop
❤️I am here for shayari lovers❤️👉Asi oh lok haan Jo nazran naal nahi lafzaan naal vaar karde haan..!!🔥
Chal challiye dila || Punjabi poetry || Punjabi status
Chal challiye dila us paar asi
Jithe labh sakiye sacha yaar asi
Jithe jhuth da pasara miteya howe
Labh sakiye pyar beshumar asi..!!
Jithe jharne hon mithe pani de
Jithe milap hon roohan de hani de
Jithe payiye khushiyan hazar asi
Chal challiye dila us paar asi..!!
Jithe mohobbtan vale full khilan
Jithe pyar naal bhije dil milan
Jithe sukun payiye har vaar asi
Chal challiye dila us paar asi..!!
Jithe sach ho ke na veham howe
Jithe nazuk dilan vich reham howe
Hun hor nahi karna intezaar asi
Chal challiye dila us paar asi..!!
ਚੱਲ ਚੱਲੀਏ ਵੇ ਦਿਲਾ ਉਸ ਪਾਰ ਅਸੀਂ
ਜਿੱਥੇ ਲੱਭ ਸਕੀਏ ਸੱਚਾ ਯਾਰ ਅਸੀਂ
ਜਿੱਥੇ ਝੂਠ ਦਾ ਪਸਾਰਾ ਮਿਟਿਆ ਹੋਵੇ
ਲੱਭ ਸਕੀਏ ਪਿਆਰ ਬੇਸ਼ੁਮਾਰ ਅਸੀਂ..!!
ਜਿੱਥੇ ਝਰਨੇ ਹੋਣ ਮਿੱਠੇ ਪਾਣੀ ਦੇ
ਜਿੱਥੇ ਮਿਲਾਪ ਹੋਣ ਰੂਹਾਂ ਦੇ ਹਾਣੀ ਦੇ
ਜਿੱਥੇ ਪਾਈਏ ਖੁਸ਼ੀਆਂ ਹਜ਼ਾਰ ਅਸੀਂ
ਚੱਲ ਚੱਲੀਏ ਦਿਲਾ ਉਸ ਪਾਰ ਅਸੀਂ..!!
ਜਿੱਥੇ ਮੋਹੁੱਬਤਾਂ ਵਾਲੇ ਫੁੱਲ ਖਿਲਣ
ਜਿੱਥੇ ਪਿਆਰ ਨਾਲ ਭਿੱਜੇ ਦਿਲ ਮਿਲਣ
ਜਿੱਥੇ ਸੁਕੂਨ ਪਾਈਏ ਹਰ ਵਾਰ ਅਸੀਂ
ਚੱਲ ਚੱਲੀਏ ਦਿਲਾ ਉਸ ਪਾਰ ਅਸੀਂ..!!
ਜਿੱਥੇ ਸੱਚ ਹੋ ਕੇ ਨਾ ਵਹਿਮ ਹੋਵੇ
ਜਿੱਥੇ ਨਾਜ਼ੁਕ ਦਿਲਾਂ ਵਿੱਚ ਰਹਿਮ ਹੋਵੇ
ਹੁਣ ਹੋਰ ਨਹੀਂ ਕਰਨਾ ਇੰਤਜ਼ਾਰ ਅਸੀਂ
ਚੱਲ ਚੱਲੀਏ ਦਿਲਾ ਉਸ ਪਾਰ ਅਸੀਂ..!!