Roop
❤️I am here for shayari lovers❤️👉Asi oh lok haan Jo nazran naal nahi lafzaan naal vaar karde haan..!!🔥
Badle sajjan 💔 || sad Punjabi shayari || sad but true
Jo kehnde c doori bhora seh nahi sakde
Tere gam yara sir mathe lai nahi sakde..!!
Asi ohna nu vi badalde dekheya e
Jo kehnde c tuhade bina reh nahi sakde💔..!!
ਜੋ ਕਹਿੰਦੇ ਸੀ ਦੂਰੀ ਭੋਰਾ ਸਹਿ ਨਹੀਂ ਸਕਦੇ
ਤੇਰੇ ਗ਼ਮ ਯਾਰਾ ਸਿਰ ਮੱਥੇ ਲੈ ਨਹੀਂ ਸਕਦੇ
ਅਸੀਂ ਉਹਨਾਂ ਨੂੰ ਵੀ ਬਦਲਦੇ ਦੇਖਿਆ ਏ
ਜੋ ਕਹਿੰਦੇ ਸੀ ਤੁਹਾਡੇ ਬਿਨਾਂ ਰਹਿ ਨਹੀਂ ਸਕਦੇ💔..!!
Khud ton door karna band kar || love Punjabi status || love you
Menu dil ch vasa pyar amar karke❤️
Iradeyan nu Eda buland karde😇..!!
Jud rooh naal la-ilaz rog banke😍
Te menu khud ton door karna band karde🙏..!!
ਮੈਨੂੰ ਦਿਲ ‘ਚ ਵਸਾ ਪਿਆਰ ਅਮਰ ਕਰਕੇ❤️
ਇਰਾਦਿਆਂ ਨੂੰ ਏਦਾਂ ਬੁਲੰਦ ਕਰਦੇ😇..!!
ਜੁੜ ਰੂਹ ਨਾਲ ਲਾ-ਇਲਾਜ ਰੋਗ ਬਣਕੇ😍
ਤੇ ਮੈਨੂੰ ਖੁਦ ਤੋਂ ਦੂਰ ਕਰਨਾ ਬੰਦ ਕਰਦੇ🙏..!!
Punjabi status || true love shayari || poetry
Hai ishq tera vi athra jeha
Menu kehre raahe pa ditta..!!
Kade lagda khuda mere kol jehe
Kade lagda mein dilon bhula ditta..!!
Hai ajab nazare ishqe de
Hanjhu haaseyan nu ikathe dikha ditta..!!
Ki samjha dass rabb paya e mein
Ja samjha rabb mein gawa ditta..!!
ਹੈ ਇਸ਼ਕ ਤੇਰਾ ਵੀ ਅੱਥਰਾ ਜਿਹਾ
ਮੈਨੂੰ ਕਿਹੜੇ ਰਾਹੇ ਪਾ ਦਿੱਤਾ..!!
ਕਦੇ ਲੱਗਦਾ ਖੁਦਾ ਮੇਰੇ ਕੋਲ ਜਿਹੇ
ਕਦੇ ਲੱਗਦਾ ਮੈਂ ਦਿਲੋਂ ਭੁਲਾ ਦਿੱਤਾ..!!
ਹੈ ਅਜਬ ਨਜ਼ਾਰੇ ਇਸ਼ਕੇ ਦੇ
ਹੰਝੂ ਹਾਸਿਆਂ ਨੂੰ ਇਕੱਠੇ ਦਿਖਾ ਦਿੱਤਾ..!!
ਕੀ ਸਮਝਾਂ ਦੱਸ ਰੱਬ ਪਾਇਆ ਏ ਮੈਂ
ਜਾਂ ਸਮਝਾਂ ਰੱਬ ਮੈਂ ਗਵਾ ਦਿੱਤਾ..!!