Skip to content

sarbjit kaur kanda

Zimevaariyaan ne aina jakad lya bachpan ton || Punjabi shayari on life

Zimevaariyaan ne aina jakad lya bachpan ton
k aapne vajood da ehsaas hi na reha
paalde rahe sdaa doojeyaa de supneyaa nu
ta hi apna koi supna khaas na reha

ਜ਼ਿੰਮੇਵਾਰੀਆਂ ਨੇ ਐਨਾ ਜਕੜ ਲਿਆ ਬਚਪਨ ਤੋਂ
ਕਿ ਆਪਣੇ ਵਜੂਦ ਦਾ ਅਹਿਸਾਸ ਹੀ ਨਾ ਰਿਹਾ।
ਪਾਲਦੇ ਰਹੇ ਸਦਾ ਦੂਜਿਆਂ ਦੇ ਸੁਪਨਿਆਂ ਨੂੰ,
ਤਾਂ ਹੀ ਆਪਣਾ ਕੋਈ ਸੁਪਨਾ ਖਾਸ ਨਾ ਰਿਹਾ।

Maa || ਮਾਂ || Punjabi Poetry

Maa
Shabdaan vich kade byaan hundi ni sift maa di
thandi mithrri jannat jehi is gurri chhaa di
bacheyian de janam di peedha has ke jar jandi hai
vekh aayea bache nu paseena tadaf jandi hai
din raat sukhaan sukhdi te laadh ladaundi hai
shayed ese lai maa rabb da roop kahaundi hai

ਮਾਂ
ਸ਼ਬਦਾਂ ਵਿੱਚ ਕਦੇ ਬਿਆਂ ਹੁੰਦੀ ਨੀਂ ਸਿਫਤ ਮਾਂ ਦੀ,
ਠੰਢੀ ਮਿੱਠੜੀ ਜੰਨਤ ਜਿਹੀ ਇਸ ਗੂੜ੍ਹੀ ਛਾਂ ਦੀ।
ਬੱਚਿਆਂ ਦੇ ਜਨਮ ਦੀ ਪੀੜਾ ਹੱਸ ਕੇ ਜਰ ਜਾਂਦੀ ਹੈ,
ਵੇਖ ਆਇਆ ਬੱਚੇ ਨੂੰ ਪਸੀਨਾ ਤੜਫ਼ ਜਾਂਦੀ ਹੈ।
ਦਿਨ ਰਾਤ ਸੁੱਖਾਂ ਸੁਖਦੀ ਤੇ ਲਾਡ ਲਡਾਉਂਦੀ ਹੈ,
ਸ਼ਾਇਦ ਏਸੇ ਲਈ ਮਾਂ ਰੱਬ ਦਾ ਰੂਪ ਕਹਾਉਂਦੀ ਹੈ।

sarbjit kaur kanda