Skip to content

aadat

Punjabi sad aadat shayari, adat shayari in punjabi font in gurmukhi, aadat hai mujhko shayari in english font.

Aadat pai gyi e || love punjabi shayari || Two line shayari

Meri zind nu tere saahan di aadat pai gyi e
Menu har pal teri baahan di aadat pai gyi e🥰..!!

ਮੇਰੀ ਜਿੰਦ ਨੂੰ ਤੇਰੇ ਸਾਹਾਂ ਦੀ ਆਦਤ ਪੈ ਗਈ ਏ..!!
ਮੈਨੂੰ ਹਰ ਪਲ ਤੇਰੀ ਬਾਹਾਂ ਦੀ ਆਦਤ ਪੈ ਗਈ ਏ🥰..!!

ishq Tere di aadat|| love punjabi shayari

Akhan tenu poojan chaa karde ne ibadat
Meri rooh nu laggi sajjna esi Ishq tere di aadat❤️..!!

ਅੱਖਾਂ ਤੈਨੂੰ ਪੂਜਨ ਚਾਅ ਕਰਦੇ ਨੇ ਇਬਾਦਤ
ਮੇਰੀ ਰੂਹ ਨੂੰ ਲੱਗੀ ਸੱਜਣਾ ਐਸੀ ਇਸ਼ਕ ਤੇਰੇ ਦੀ ਆਦਤ❤️..!!

Bewafa hai || sad punjabi shayari || broken heart

ਉਹ ਬੇਵਫਾ ਏ ਮੈਨੂੰ ਬੇਵਫ਼ਾ ਲੋਕਾਂ ਨੇ ਦਸਿਆ
ਉਹਨੂੰ ਵਫ਼ਾਦਾਰੀ ਦਾ ਨਹੀਂ ਪਤਾ ਗਦਾਰਾਂ ਨੇ ਮੈਨੂੰ ਦਸਿਆ
ਓਹਦੇ ਤੋਂ ਬਗ਼ੈਰ ਸਕੂਨ ਨਹੀਂ ਹਰ ਥਾਂ ਜਿਉਂਦੇ ਜੀਅ ਅਜ਼ਮਾ ਦੇਖੇਂ ਮੈਂ ਜਦੋਂ ਨਹੀਂ ਮਿਲਿਆ ਕਿਤੇ ਵੀ ਮੈਨੂੰ ਉਹ ਫੇਰ 
ਦਿਲ ਔਰ ਖ਼ੁਆਬ ਆਪਣੇ ਸਿਵਿਆਂ ਦੀ ਅੱਗ ਚ ਜਾਂ ਸੇਕੇ ਮੈਂ
ਖ਼ਤ ਮਹੁੱਬਤ ਤੋਹਫ਼ੇ ਮੈਂ ਜੱਲ ਰਾਖ਼ ਹੋ ਗਏ
ਉਹਨਾਂ ਦੀ ਪਹੁੰਚ ਰੱਬ ਤੱਕ
ਉਹਣਾਂ ਦੇ ਕਤਲ ਦੇ ਇਲਜਾਮ ਮਾਫ਼ ਹੋ ਗਏ
ਖ਼ਬਰ ਸਬਰ ਮਹੁੱਬਤ ਨਫ਼ਰਤ ਵਫ਼ਾ ਸਭ ਏ ਮੇਰੇ ਚ
ਲੋਕਾਂ ਨੇ ਸਹੀ ਕਿਹਾ ਸੀ ਬੇਵਫਾਈ ਦੀ ਆਦਤ ਬੱਸ ਮਾੜੀ ਹੈ ਤੇਰੇ ਚ 💔

Gall na karn di aadat💔🥀|| sad punjabi status

Je gall bahli nhi karni taan thodi hi kar leya kar
Teri gall na karn di aadat
Menu bhull jaan da ehsaas kraundi aa🥀💔

ਜੇ ਗੱਲ ਬਾਹਲੀ ਨਹੀ ਕਰਨੀ ਤਾ ਥੋੜੀ ਹੀ ਕਰ ਲਿਆ ਕਰ
ਤੇਰੀ ਗੱਲ ਨਾਂ ਕਰਨ ਦੀ ਆਦਤ
ਮੈਨੂੰ ਭੁੱਲ ਜਾਣ ਦਾ ਅਹਿਸਾਸ ਕਰਾਂਉਦੀ ਆ॥🥀💔

Ikalle turan di aadat || sad but true || Punjabi status

Ikalle turan di aadat pa lai mittra
Kyunki ethe lok sath udo shadd de ne jado sab ton vadh lod howe 🙌

ਇਕੱਲੇ ਤੁਰਨ ਦੀ ਆਦਤ ਪਾ ਲੈ ਮਿੱਤਰਾ
ਕਿਉਂਕਿ ਇੱਥੇ ਲੋਕ ਸਾਥ ਉਦੋਂ ਛੱਡਦੇ ਨੇ ਜਦੋ ਸਭ ਤੋ ਵੱਧ ਲੋੜ ਹੋਵੇ🙌

ADHURI KITAAB || poetry || punjabi status

ਤੇਰੀ ਮੇਰੀ ਕਹਾਣੀ ‌
ਜਿਵੇਂ ਲਿਖੀ‌ ਹੋਵੇ ਕੋਈ ਕਿਤਾਬ ਅਧੂਰੀ
ਕੁਝ ਸ਼ਬਦ ਬਸ ਮਹੁੱਬਤ ਦੇ ਏਹਦੇ ਚ
ਬਾਕੀ ਦੂਰੀ ਇਸ਼ਕ ਦੀ ਏਹ ਕਹਾਣੀ ਪੂਰੀ

ਇੱਕ ਦਿਨ ਮੁਕੰਮਲ ਹੋਵੇਗੀ ਜ਼ਰੂਰ
ਖ਼ੁਆਬ ਚ ਮੇਰੇ ਖਿਆਲ ਚ
ਮੇਰੀ ਸ਼ਾਇਰੀ ਚ
ਮੇਰੀ ਕਿਤਾਬ ਚ

ਦੁਰਿਆਂ ਵਧ ਗਿਆ
ਤਾਂ ਕਿ ਹੋਇਆ
ਤੂੰ ਦਿਲ ਚੋਂ ਨਿਕਾਲ ਦੇਆਂ ਮੈਨੂੰ
ਤਾ ਫੇਰ ਕਿ ਹੋਇਆ

ਮੈਂ ਪਿਆਰ ਕਰੂਗਾ
ਤੂੰ ਨਫ਼ਰਤ ਕਰੀ
ਮੈਂ ਤੇਰੇ ਨਾਲ ਪਿਆਰ ਕਰੂਗਾ
ਤੂੰ ਗੈਰਾਂ ਨਾਲ ਕਰੀ 🙁

ਤੈਨੂੰ ਪਤਾ ਮੈਂ ਅੱਜ ਵੀ
ਤੇਰੇ ਹਥੋਂ ਦਿੱਤਾ ਗੁਲਾਬ
ਸਾਂਭ ਰਖਿਆ ਹੋਇਆ ਏ
ਪਰ ਇਸ਼ਕ ਮੇਰੇ ਦੇ ਵਾਂਗੂੰ
ਏਹ ਵੀ ਮੁਰਝਾਇਆ ਹੋਇਆ ਏ

ਇੱਕ ਵਾਰ ਏਹ ਖਿਲਿਆ ਸੀ
ਤੇਰਾਂ ਖ਼ਤ ਵੀ ਮੈਨੂੰ ਮਿਲਿਆ ਸੀ
ਖ਼ਤ ਚ ਲਿਖੇ ਸੀ ਕੁਝ ਬੋਲ ਪਿਆਰ ਦੇ
ਏਹ ਗੱਲ ਸੱਚ ਜਿਵੇਂ ਮੁਰਝਾਇਆ ਗੁਲਾਬ ਖਿਲਿਆ ਸੀ

ਅੱਜ ਫੇਰ ਮੁਲਾਕਾਤ ਹੋਈ ਸੀ
ਫੇਰ ਤੇਰੀ ਬਾਤ ਹੋਈ ਸੀ
ਸ਼ੁਰੂ ਤੇਰੇ ਤੇ ਖਤਮ ਤੇਰੇ ਤੇ
ਏਹ ਕਿ ਮੇਰੇ ਸਾਥ ਹੋਈ ਸੀ

ਤੂੰ ਤਾਂ ਧੁੰਧਲੀ ਕਰਤੀ ਮੇਰੀ ਯਾਦ
ਮੈਂ ਅੱਜ ਵੀ ਕਰਦਾ ਹਾ
ਖਿਆਲਾਂ ਚ ਤੇਰੀ ਬਾਤ

ਕਦੇ ਸੁਪਨੇ ਵਿਚ ਆਇਆ ਕਰ
ਮੈਨੂੰ ਫੇਰ ਘੁੱਟ ਕੇ ਗਲ ਨਾਲ ਲਾਇਆ ਕਰ
ਕੁਝ ਕਰੀਆਂ ਕਰ ਗਲਾਂ ਪਿਆਰ ਦੀ ਮੇਰੇ ਨਾਲ
ਔਰ ਮੈਂ ਵੀ ਹਥ ਜੋੜ ਕੇ ਹੀ ਦੈਆ ਕਿ ਦਿਲਾਂ ਮੈਨੂੰ ਏਹਨਾਂ ਯਾਦ ਨਾ ਆਇਆ ਕਰ

ਤੂੰ ਖੁਸ਼ ਸੀ
ਖੁਸ਼ ਹੈ
ਤੂੰ ਖੁਸ਼ ਰਹੇ
ਏਹ ਦੁਆ ਏ ਮੇਰੀ
ਮੈਂ ਤੈਨੂੰ ਬਦਦੁਆ ਨਹੀਂ ਦੇਣੀ ਚਾਹੁੰਦਾ
ਮੈਂ ਕਦੇ ਤੇਰੇ ਜਿਨਾ ਮਤਲਬੀ ਨਹੀਂ ਵੇਖਿਆ
ਪਰ ਮੈਂ ਏਹ ਕੇਹਨਾ ਨਹੀਂ ਚਾਹੁੰਦਾ

ਤੂੰ ਕੇਹਂਦੀ ਹੁੰਦੀ ਸੀ
ਕਿ ਤੁਸੀਂ ਬਾਹਲ਼ੇ ਖੁਸ਼ ਰਹਿੰਦੇ ਹੋ
ਮੈਂ ਹੁਣ ਖੁਸ਼ ਰਹਿਣਾ ਛਡਦਾ
ਤੁਸੀਂ ਹੁਣ ਕੀ ਕਹਿੰਦੇ ਹੋ

ਮੈਂ ਛੱਡਦੀ ਆਦਤਾਂ ਸਾਰੀ
ਪਰ ਤੈਨੂੰ ਪਿਆਰ ਕਰਨਾ ਨਹੀਂ ਛੱਡ ਸਕਿਆਂ
ਮੈਂ ਸਭ ਨਿਕਾਲ ਦੇਆਂ ਦਿਲ ਚੋਂ
ਪਰ ਮੈਂ ਦਿਲ ਚੋਂ ਤੈਨੂੰ ਨਹੀਂ ਕੱਢ ਸਕਿਆਂ

ਤੈਨੂੰ ਪਤਾ ਮੇਰੀ ਇੱਕ
ਬਹੁਤ ਬੁਰੀ ਆਦਤ ਹੈ
ਮੈਂ ਜਿਦਾਂ ਵਿ ਕਰਦਾਂ ਹਾਂ
ਦਿਲ ਤੋਂ ਕਰਦਾਂ ਹਾਂ
ਪਰ ਛਡਤੀ ਆਦਤ ਧੋਖੇ ਤੇਰੇ ਤੋਂ ਬਾਅਦ ਮੈਂ
ਹੁਣ ਮੈਂ ਭਰੋਸਾ ਕਿਸੇ ਤੇ ਨਹੀਂ ਕਰਦਾ ਹਾਂ

– ਗੁਰੂ ਗਾਬਾ

Sabak bde mile || sad but true lines || Punjabi status

Safar zindagi da teh kardeya
Sabak bde gye mil ne🙌..!!
Hassne di v aadat chutti
Akhan nam te tutte dil ne💔..!!

ਸਫ਼ਰ ਜ਼ਿੰਦਗੀ ਦਾ ਤਹਿ ਕਰਦਿਆਂ
ਸਬਕ ਬੜੇ ਗਏ ਮਿਲ ਨੇ🙌..!!
ਹੱਸਣੇ ਦੀ ਵੀ ਆਦਤ ਛੁੱਟੀ
ਅੱਖਾਂ ਨਮ ਤੇ ਟੁੱਟੇ ਦਿਲ ਨੇ💔..!!

Mein ton tu || Punjabi poetry

Mere khayal hmesha tere takk rehnde ne
Te mere khayalan vich hmesha tu…!
Eh khayal chandre hunde v kinne sohne aa!
Apniya sariyan reejhan pugaunde!
Chaa mnaunde!
Dil diyan jande!
Har bhed pehchande!
Par kde kde menu lagda
Tu mere khayalan naalo kite vadh k aa…!
Meri soch to bhut uppr hai tu!
Ese lyi taan mein aakhdi haan
Tera mera sada hona Na mumkin e!
Na hi mein Teri soch di hanan haan
Na hi tere khayalan de mech Di….!
Fer v mein chahundi aa,
Mein tere vargi ban jawa!
Mein Teri har ikk aadat nu apnawa!
Mere vicho mera mein mukk jawe
Te mere ton tera te tu ho jawe!
Tu hi taan hai
Jihne dsseya menu
Mohobbat da arth…!
Dharti asmaan da rishta!
Paniya nu Sunna!
Hawawan nu maan Na!
Panchiya vich chehkna!
Te fullan naal mehkna!
Kudrat vich mohobbat nu pehchanana!
Nhi ta mein rait nu v mitti akhdi c!!!!

ਮੇਰੇ ਖ਼ਿਆਲ ਹਮੇਸ਼ਾ ਤੇਰੇ ਤੱਕ ਰਹਿੰਦੇ ਨੇ
ਤੇ ਮੇਰੇ ਖਿਆਲਾਂ ਵਿੱਚ ਹਮੇਸ਼ਾ ਤੂੰ…!
ਇਹ ਖ਼ਿਆਲ ਚੰਦਰੇ ਹੁੰਦੇ ਵੀ ਤਾਂ ਕਿੰਨੇ ਸੋਹਣੇ ਆ!
ਆਪਣੀਆਂ ਸਾਰੀਆਂ ਰੀਝਾਂ ਪੁਗਾਉਂਦੇ!
ਚਾਅ ਮਨਾਉਂਦੇ!
ਦਿਲ ਦੀਆਂ ਜਾਣਦੇ!
ਹਰ ਭੇਦ ਪਹਿਚਾਣਦੇ!
ਪਰ ਕਦੇ ਕਦੇ ਮੈਨੂੰ ਲੱਗਦਾ
ਤੂੰ ਮੇਰੇ ਖ਼ਿਆਲਾਂ ਨਾਲੋਂ ਕਿਤੇ ਵੱਧ ਕੇ ਆ…!
ਮੇਰੀ ਸੋਚ ਤੋਂ ਵੀ ਬਹੁਤ ਉੱਪਰ ਹੈਂ ਤੂੰ!
ਇਸੇ ਲਈ ਤਾਂ ਮੈਂ ਆਖਦੀ ਹਾਂ
ਤੇਰਾ-ਮੇਰਾ ਸਾਡਾ ਹੋਣਾ ਨਾ-ਮੁਮਕਿਨ ਐ!
ਨਾ ਹੀ ਮੈਂ ਤੇਰੀ ਸੋਚ ਦੀ ਹਾਨਣ ਹਾਂ
ਨਾ ਹੀ ਤੇਰੇ ਖਿਆਲਾਂ ਦੇ ਮੇਚ ਦੀ….!
ਫਿਰ ਵੀ ਮੈਂ ਚਾਹੁੰਦੀ ਹਾਂ,
ਮੈਂ ਤੇਰੇ ਵਰਗੀ ਬਣ ਜਾਵਾਂ।
ਮੈਂ ਤੇਰੀ ਹਰ ਇੱਕ ਆਦਤ ਨੂੰ ਅਪਣਾਵਾਂ।
ਮੇਰੇ ਵਿੱਚੋਂ ਮੇਰਾ ਮੈਂ ਮੁੱਕ ਜਾਵੇ
ਤੇ ਮੇਰੇ ਤੋਂ ਤੇਰਾ ਅਤੇ ਤੂੰ ਹੋ ਜਾਵੇ।
ਤੂੰ ਹੀ ਤਾਂ ਹੈਂ ,
ਜਿਹਨੇ ਦੱਸਿਆ ਮੈਨੂੰ,
ਮੁਹੱਬਤ ਦਾ ਅਰਥ…!
ਧਰਤੀ ਅਸਮਾਨ ਦਾ ਰਿਸ਼ਤਾ!
ਪਾਣੀਆਂ ਨੂੰ ਸੁਣਨਾ!
ਹਵਾਵਾਂ ਨੂੰ ਮਾਨਣਾ!
ਪੰਛੀਆਂ ਵਿੱਚ ਚਹਿਕਣਾ!
‘ਤੇ ਫੁੱਲਾਂ ਨਾਲ਼ ਮਹਿਕਣਾ!
ਕੁਦਰਤ ਵਿੱਚ ਮੁਹੱਬਤ ਨੂੰ ਪਹਿਚਾਨਣਾ।
ਨਹੀਂ ਮੈਂ ਤਾਂ ਰੇਤ ਨੂੰ ਵੀ ਮਿੱਟੀ ਆਖਦੀ ਸੀ!!!!