Skip to content

alone

Latest only alone punjabi shayari, ekala shayari, kalla shayari, punjabi status alone, lonely punjabi status and shayari.

Rishte || sad but true || two line shayari

Kuj rishte tutt jande aa
Par kadi khatam nhi hunde 💔

ਕੁਝ ਰਿਸ਼ਤੇ ਟੁੱਟ ਜਾਦੇ ਆ
ਪਰ ਕਦੀ ਖਤਮ ਨਹੀਂ ਹੁੰਦੇ 💔

Ajj Fer Kise Ne Teri Yaad Dila Ditti || sad Punjabi status

Ajj Fer Kise Ne Teri Yaad Dila Ditti..
Kise De Hasse Ne Apne Ander Teri Zhalak Dikha Ditti..😐
Tere Naal Guzareya Waqt Chette Aa Gya..
Tera Ditta Hassa Chette Aa Gya..😶
Vichdan Lagge  Akhan Vich Ditte Hunju Yaad Aunde Ne..
Tere Naal Pyar Pake Kitte Kol-Karar Yaad Aunde Ne..😑
Alvida Kehnde Koi Khushi Te Na De Sakeya..
Par Ajj Vi Mera Dil Te Mann Tenu Te Bas Tenu Hi Chahunde Ne..❤
Jekar Tu Mil Jandi Menu Te Apan Inj Nhi Rulde..
Kise Bhare Hoye Glass Vicho Paani Vangu Nhi Dulde..😞
Jiddan Purane Jung Lagge Jindre Kade Nhi Khulde..
Odan Hi Tere Naal Guzare Oh Pal Nhi Bhulde.💔

ਅੱਜ ਫਿਰ ਕਿਸੇ ਨੇ ਤੇਰੀ ਯਾਦ ਦਿਲਾ ਦਿੱਤੀ
ਕਿਸੇ ਦੇ ਹਾਸੇ ਨੇ ਆਪਣੇ ਅੰਦਰ ਤੇਰੀ ਝਲਕ ਦਿਖਾ ਦਿੱਤੀ😐
ਤੇਰੇ ਨਾਲ ਗੁਜ਼ਰਿਆ ਵਕ਼ਤ ਚੇਤੇ ਆ ਗਿਆ
ਤੇਰਾ ਦਿੱਤਾ ਹਾਸਾ ਚੇਤੇ ਆ ਗਿਆ😶
ਵਿਛੜਨ ਲੱਗੇ ਅੱਖਾਂ ਵਿੱਚ ਦਿੱਤੇ ਹੰਝੂ ਯਾਦ ਆਉਂਦੇ ਨੇ
ਤੇਰੇ ਨਾਲ ਪਿਆਰ ਪਾ ਕੇ ਕੀਤੇ ਕੌਲ-ਕਰਾਰ ਯਾਦ ਆਉਂਦੇ ਨੇ😑
ਅਲਵਿਦਾ ਕਹਿੰਦੇ ਕੋਈ ਖੁਸ਼ੀ ਤੇ ਨਾ ਦੇ ਸਕਿਆ
ਪਰ ਅੱਜ ਵੀ ਮੇਰਾ ਦਿਲ ਤੇ ਮਨ ਤੈਨੂੰ ਤੇ ਬਸ ਤੈਨੂੰ ਹੀ ਚਾਹੁੰਦੇ ਨੇ❤
ਜੇਕਰ ਤੂੰ ਮਿਲ ਜਾਂਦੀਮੈਨੂੰ ਤਾਂ ਆਪਾਂ ਇੰਝ ਨਹੀਂ ਰੁਲਦੇ
ਕਿਸੇ ਭਰੇ ਹੋਏ ਗਲਾਸ ਵਿਚੋਂ ਪਾਣੀ ਵਾਂਗੂ ਨਹੀਂ ਡੁੱਲਦੇ😞
ਜਿੱਦਾਂ ਪੁਰਾਣੇ ਜੰਗ ਲੱਗੇ ਜ਼ਿੰਦਰੇ ਕਦੇ ਨਹੀਂ ਖੁੱਲ੍ਹਦੇ
ਓਦਾਂ ਹੀ ਤੇਰੇ ਨਾਲ ਗੁਜ਼ਾਰੇ ਹੋਏ ਪਲ ਨਹੀਂ ਭੁੱਲਦੇ💔

Hor tang Na kar menu || Punjabi shayari || sad status

Sach dassa tere ton baad jiwe mera hajj hi nhi hoyea
Chehre akhan moohre bhut aun
Par pehla vang dil da rajj hi nhi hoyea
Eh gall mere kapde, boot, pagga nu pta
Milan to pehla kinni var badle mein
Sach dassa ohde wang Hun metho kade sajj vi nhi hoyea
Gimi di Hun kyu koi na Saar tenu
Chll tu vi nikal te yaadan to vi mukat kar menu
Hun hor tang na kar menu
hor tang na kar menu 💔

ਸੱਚ ਦੱਸਾਂ ਤੇਰੇ ਤੋਂ ਬਾਦ ਜਿਵੇਂ ਮੇਰਾ ਹੱਜ ਹੀ ਨਹੀਂ ਹੋਇਆ
ਚੇਹਰੇ ਅੱਖਾਂ ਮੂਰੇ ਬਹੁਤ ਆਉਣ,
ਪਰ ਪਹਿਲਾਂ ਵਾਂਗ ਦਿਲ ਦਾ ਰੱਜ ਹੀ ਨਹੀਂ ਹੋਇਆ
ਇਹ ਗੱਲ ਮੇਰੇ ਕੱਪੜੇ, ਬੂਟ, ਪੱਗਾਂ ਨੂੰ ਪਤਾ
ਮਿਲਣ ਤੋਂ ਪਹਿਲਾਂ ਕਿੰਨੀ ਵਾਰ ਬਦਲੇ ਮੈਂ
ਸੱਚ ਦੱਸਾਂ ਉਹਦੇ ਵਾਂਗ ਹੁਣ ਮੈਥੋਂ ਕਦੇ ਸੱਜ ਵੀ ਨੀ ਹੋਇਆ
ਗਿਮੀ ਦੀ ਹੁਣ ਕਿਉਂ ਕੋਈ ਨਾ ਸਾਰ ਤੈਨੂੰ
ਚੱਲ ਤੂਵੀਂ ਨਿਕਲ ਤੇ ਯਾਦਾਂ ਤੋਂ ਵੀ ਮੁਕਤ ਕਰ ਮੈਨੂੰ
ਹੁਣ ਹੋਰ ਤੰਗ ਨਾ ਕਰ ਮੈਨੂੰ
ਹੋਰ ਤੰਗ ਨਾ ਕਰ ਮੈਨੂੰ💔

Punjabi status || alone status

Ke block krke bethi e,
Yaad taa meri vi aundi honi,
Khush rehndi howengi
Tenu koi gall taan rawaundi honi
Ke rajj ke behnda tere ghar moohre ni
Kaddi ghar di je hoyi kite band na hundi
Dhah dinda thode aali kandh vairne
Je laggi thane aali thode naal kandh na hundi..🍂

ਕਿ ਬਲੌਕ ਕਰਕੇ ਬੈਠੀ ਐ,
ਯਾਦ ਤਾਂ ਮੇਰੀ ਵੀ ਆਉਂਦੀ ਹੋਣੀ,
ਖੁਸ਼ ਰਹਿੰਦੀ ਹੋਵੇਗੀ,
ਤੈਨੂੰ ਕੋਈ ਗੱਲ ਤਾਂ ਰਵਾਉਂਦੀ ਹੋਣੀ,
ਕਿ ਰੱਜ ਕੇ ਬਹਿੰਦਾ ਤੇਰੇ ਘਰ ਮੂਹਰੇ ਨੀ,
ਕੱਢੀ ਘਰ ਦੀ ਜੇ ਹੋਈ ਕਿਤੇ ਬੰਦ ਨਾ ਹੁੰਦੀ,
ਢਾਹ ਦੇਂਦਾ ਥੋਡੇ ਆਲੀ ਕੰਦ ਵੈਰਨੇ,
ਜੇ ਲੱਗੀ ਥਾਣੇ ਆਲੀ ਥੋਡੇ ਨਲ ਕੰਦ ਨਾ ਹੁੰਦੀ….🍂

Sad Punjabi status || two line shayari

Jihne badlna hunda oh time nhi launde hunde
Jihne dilo na kaddna howe oh gairan nu nhi apnaunde hunde..🙌

ਜਿਹਨੇ ਬਦਲਣਾ ਹੁੰਦਾ ਉਹ ਟਾਇਮ ਨਹੀਂ ਲਾਉਂਦੇ ਹੁੰਦੇ
ਜਿਹਨੇ ਦਿਲੋਂ ਨਾ ਕੱਢਣਾ ਹੋਵੇ ਉਹ ਗੈਰਾਂ ਨੂੰ ਨਹੀਂ ਅਪਣਾਉਂਦੇ ਹੁੰਦੇ…🙌

Jinna naal milna sambhav nhi || sad but true || two line shayari

Jinna naal milna sambhav nhi hunda,
Yaad vi ohi aunde ne..!!💔

ਜਿਨ੍ਹਾਂ ਨਾਲ ਮਿਲਣਾ ਸੰਭਵ ਨਹੀਂ ਹੁੰਦਾ,
ਯਾਦ ਵੀ ਓਹੀ ਆਉਂਦੇ ਨੇ..!!💔

Mere kol Na aayi || sad Punjabi status

Hun tu mud ke Na aayi
Meri chikha nu sunke na aayi
Tenu pta lagge je mere marn di khabar
Bekhabar ho jayi par mere kol Na aayi!!💔

ਹੁਣ ਤੂੰ ਮੁੜਕੇ ਨਾ ਆਈਂ
ਮੇਰੀ ਚਿਖਾ ਨੂੰ ਸੁਣਕੇ ਨਾ ਆਈਂ
ਤੈਨੂੰ ਪਤਾ ਲੱਗੇ ਜੇ ਮੇਰੇ ਮਰਨ ਦੀ ਖ਼ਬਰ
ਬੇਖ਼ਬਰ ਹੋ ਜਾਈ ਪਰ ਮੇਰੇ ਕੋਲ ਨਾ ਆਈ !!💔

Enna Na rulaya kar rabba || sad Punjabi status

Enna Na rulaya kar rabba
Bas Hun asi haar gye..!!
Teri zid sanu rolan di
Asi kyu ho tere layi bekar gye..!!
Kahda vair tu kadhda e
Eda taa vairi jeha tu lagda e..!!
Kehre gunaha de haan asi gunahgar
Kyu shdd raah gharde mere tu dooro langda e..!!
Sanu lodh nhi bhuteya di
Asi thode naal Saar gye..!!
Enna Na rulaya kar rabba
Bas Hun asi haar gye..!!

ਇੰਨਾ ਨਾ ਰੁਲਾਇਆ ਕਰ ਰੱਬਾ
ਬਸ ਹੁਣ ਅਸੀਂ ਹਾਰ ਗਏ..!!
ਤੇਰੀ ਜ਼ਿੱਦ ਸਾਨੂੰ ਰੋਲਣ ਦੀ
ਅਸੀਂ ਕਿਉਂ ਹੋ ਤੇਰੇ ਲਈ ਬੇਕਾਰ ਗਏ..!!
ਕਾਹਦਾ ਵੈਰ ਤੂੰ ਕਢਦਾ ਐ
ਇਦਾਂ ਤਾਂ ਵੈਰੀ ਜਿਹਾਂ ਤੂੰ ਲਗਦਾ ਐਂ..!!
ਕਿਹੜੇ ਗੁਨਾਹਾਂ ਦੇ ਹਾਂ ਅਸੀਂ ਗੁਨਾਹਗਾਰ
ਕਿਉਂ ਛੱਡ ਰਾਹ ਘਰ ਦੇ ਮੇਰੇ ਤੂੰ ਦੂਰੋਂ ਲੰਘਦਾ ਐਂ..!!
ਸਾਨੂੰ ਲੋੜ ਨਹੀਂ ਬਹੁਤਿਆਂ ਦੀ
ਅਸੀਂ ਥੋਡ਼ੇ ਨਾਲ ਸਾਰ ਗਏ..!!
ਇੰਨਾ ਨਾ ਰੁਲਾਇਆ ਕਰ ਰੱਬਾ
ਬੱਸ ਹੁਣ ਅਸੀਂ ਹਾਰ ਗਏ..!!