Skip to content

dil

Dil status, toota dil, zakhmi dil, tadpta dil, pyar me pgal dil shayari status. Its all about Dil shayari

yaad || punjabi shayari || sad but true

Dil nu samjhaun vich nakaam hoye haan
Teriyan yaadan de sajjna gulam hoye haan..!!

ਦਿਲ ਨੂੰ ਸਮਝਾਉਣ ਵਿੱਚ ਨਾਕਾਮ ਹੋਏ ਹਾਂ
ਤੇਰੀਆਂ ਯਾਦਾਂ ਦੇ ਸੱਜਣਾ ਗੁਲਾਮ ਹੋਏ ਹਾਂ..!!

Tere khayal || punjabi shayari || Sacha pyar shayari

Tereyan khyalan naal jado da soyeya
Jagda nhio kite vi hun..!!
Kaisa chandra rog lag gya
Dil lagda nhio kite vi hun..!!

ਤੇਰਿਆਂ ਖਿਆਲਾਂ ਨਾਲ ਜਦੋਂ ਦਾ ਸੋਇਆ
ਜਗਦਾ ਨਹੀਂਓ ਕਿਤੇ ਵੀ ਹੁਣ..!!
ਕੈਸਾ ਚੰਦਰਾ ਰੋਗ ਲੱਗ ਗਿਆ
ਦਿਲ ਲਗਦਾ ਨਹੀਂਓ ਕਿਤੇ ਵੀ ਹੁਣ..!!

tere dil diya galiya || punjabi love shayari

Tere dil diyan galiya ch dil lag gya
Menu samjh na aawe ishq chupawa mein kive..!!
Pyar diya janjeera ch banne gye haan
Tu hi Dass khud nu shudawa mein kive🥀..!!

ਤੇਰੇ ਦਿਲ ਦੀਆਂ ਗਲੀਆਂ ‘ਚ ਦਿਲ ਲਗ ਗਿਆ
ਮੈਨੂੰ ਸਮਝ ਨਾ ਆਵੇ ਇਸ਼ਕ ਛੁਪਾਵਾਂ ਮੈਂ ਕਿਵੇਂ..!!
ਪਿਆਰ ਦੀਆਂ ਜੰਜੀਰਾਂ ‘ਚ ਬੰਨ੍ਹੇ ਗਏ ਹਾਂ
ਤੂੰ ਹੀ ਦੱਸ ਖੁਦ ਨੂੰ ਛੁਡਾਵਾਂ ਮੈਂ ਕਿਵੇਂ🥀..!!

Udaas dil || ਉਦਾਸ ਦਿਲ || sad punjabi shayari

ਰੱਬਾ ਇਹ ਕੀ ਕਹਿਰ ਕਮਾਇਆ ਵੇ
ਮਸਾ ਮਰ ਕੇ ਯਾਰ ਸੀ ਪਾਇਆ ਵੇ
ਜੇ ਉਹ ਖੁਸ਼ ਮੇਰੇ ਬਿਨ ਕਿਸੇ ਹੋਰ ਨਾਲ
ਕਿਉ ਗੁਰਲਾਲ ਨੂੰ ਪ੍ਰੀਤ ਨਾਲ ਮਿਲਾਇਆ ਵੇ💔

Nhi painde mull jazbata de || sad but true || punjabi shayari

Kuj varke berang kitaba de
rukh mod lye hun khuaba ne
mud dil hun kite laiye na
nhi painde mul jazbaata de 😔💔

ਕੁਝ ਵਰਕੇ ਬੇਰੰਗ ਕਿਤਾਬਾਂ ਦੇ
ਰੁੱਖ ਮੋੜ ਲਏ ਹੁਣ ਖੁਆਬਾਂ ਨੇ
ਮੁੜ ਦਿਲ ਹੁਣ ਕਿਤੇ ਲਾਈਏ ਨਾ
ਨਹੀਂ ਪੈਂਦੇ ਮੁੱਲ ਜਜ਼ਬਾਤਾਂ ਦੇ 😔💔

dil te kabja || punjabi ghaint shayari || love status

Sajjna naal gurhiyan preeta payian ne
Asa taan layian ne❤️..!!
Ki dassa dil te kabja maar gye
Asi taan haar gye🥀..!!

ਸੱਜਣਾ ਨਾਲ ਗੂੜ੍ਹੀਆਂ ਪ੍ਰੀਤਾਂ ਪਾਈਆਂ ਨੇ
ਅਸਾਂ ਤਾਂ ਲਾਈਆਂ ਨੇ❤️..!!
ਕੀ ਦੱਸਾਂ ਦਿਲ ਤੇ ਕਬਜ਼ਾ ਮਾਰ ਗਏ
ਅਸੀਂ ਤਾਂ ਹਾਰ ਗਏ🥀..!!

dil e tadapda || punjabi shayari || love sad status

Teriyan ne yaadan vich din dhalde
Rahiye tere Bina pal pal marde😕..!!
Dil e tadapda jaan jandi e
Tenu ki pta asi tera kinna karde🥰..!!

ਤੇਰੀਆਂ ਨੇ ਯਾਦਾਂ ਵਿੱਚ ਦਿਨ ਢਲਦੇ
ਰਹੀਏ ਤੇਰੇ ਬਿਨਾਂ ਪਲ ਪਲ ਮਰਦੇ😕..!!
ਦਿਲ ਏ ਤੜਪਦਾ ਜਾਨ ਜਾਂਦੀ ਏ
ਤੈਨੂੰ ਕੀ ਪਤਾ ਅਸੀਂ ਤੇਰਾ ਕਿੰਨਾ ਕਰਦੇ🥰..!!

ohna da Intezaar || punjabi shayari on Intezaar || love status

Dil jhalla sambhal kar ohde naal beete pla di
Subah Shaam ohdiya yaadan nu pyar kr reha e..!!
Oh bhull hi na jawan Koi dsse ja k ohna nu
K koi ikalla baith ohna da Intezaar kr reha e🍂..!!

ਦਿਲ ਝੱਲਾ ਸੰਭਾਲ ਕਰ ਉਹਦੇ ਨਾਲ ਬੀਤੇ ਪਲਾਂ ਦੀ
ਸੁਬਾਹ ਸ਼ਾਮ ਉਹਦੀਆਂ ਯਾਦਾਂ ਨੂੰ ਪਿਆਰ ਕਰ ਰਿਹਾ ਏ..!!
ਉਹ ਭੁੱਲ ਹੀ ਨਾ ਜਾਵਣ ਕੋਈ ਦੱਸੇ ਜਾ ਕੇ ਉਹਨਾ ਨੂੰ
ਕਿ ਕੋਈ ਇਕੱਲਾ ਬੈਠ ਉਹਨਾਂ ਦਾ ਇੰਤਜ਼ਾਰ ਕਰ ਰਿਹਾ ਏ🍂..!!