Skip to content

dil

Dil status, toota dil, zakhmi dil, tadpta dil, pyar me pgal dil shayari status. Its all about Dil shayari

Tere naawe || true love Punjabi shayari || Punjabi status

Zind kamli na larh lagge horan de hun
Fadh palla tera khdi hikk taane..!!
Dil asa taan hun tere naawe kita
Tere dil diyan sajjna tu Jane..!!

ਜ਼ਿੰਦ ਕਮਲੀ ਨਾ ਲੜ ਲੱਗੇ ਹੋਰਾਂ ਦੇ ਹੁਣ
ਫੜ੍ਹ ਪੱਲਾ ਤੇਰਾ ਖੜੀ ਹਿੱਕ ਤਾਣੇ..!!
ਦਿਲ ਅਸਾਂ ਤਾਂ ਹੁਣ ਤੇਰੇ ਨਾਵੇਂ ਕੀਤਾ
ਤੇਰੇ ਦਿਲ ਦੀਆਂ ਸੱਜਣਾ ਤੂੰ ਜਾਣੇ..!!

Gustakh dil || love Punjabi shayari || Punjabi status

Gustakh dil diya na-marziyan ton aazad hona e
Teriyan yaadan ch barbaad ho abaad hona e..!!

ਗੁਸਤਾਖ ਦਿਲ ਦੀਆਂ ਨਾ-ਮਰਜ਼ੀਆਂ ਤੋਂ ਆਜ਼ਾਦ ਹੋਣਾ ਏ
ਤੇਰੀਆਂ ਯਾਦਾਂ ‘ਚ ਬਰਬਾਦ ਹੋ ਕੇ ਆਬਾਦ ਹੋਣਾ ਏ..!!

Rabb yaad aunda e || Punjabi poetry || true but sad shayari

Jadon thukra ke eh duniya moohre aa ke hassdi e
Mzak bna me staundi te lakhan tahne kassdi e
Jagg hunda e khilaf te nafrat varsaunda e
Fir tutte hoye dil nu bas rabb yaad aunda e..!!

Jadon lagda pta ke ethe koi nhi apna
Jadon hunda ehsas koi kareeb nhi japna
Vajud khud da e ki khayal eh staunda e
Fir tutte hoye dil nu bas rabb yaad aunda e..!!

Bahaan fadiyan ne jhuth diyan kaurha sach pta lagde
Vekhan rondeyan nu hass ke eh rahass pta lagde
Ghire hoye kyu dhokheyan ch jad har saah kurlaunda e
Fir tutte hoye dil nu bas rabb yaad aunda e..!!

Sahwein hor te pith piche hor bne firde
Bahron khare te dilon kyu chor bne firde
Jad hnju akhiyan da rooh kise di nu bhaunda e
Fir tutte hoye dil nu bas rabb yaad aunda e..!!

Lainde Na Saar matlab kadd tur jande ne
Dekh duniya da haal rooh de rukh murjhande ne
Jadon de ke koi jakham utte loon shidkaunda e
Fir tutte hoye dil nu bas rabb yaad aunda e..!!

Kyu pathar dil eh zalim e Duniya
Kyu dil ne khuda shadd ehnu sach chuneya
Hun fire bhatkda te rehnda pachtaunda e
Taan hi tutte hoye dil nu hun rabb yaad aunda e..!!

ਜਦੋਂ ਠੁਕਰਾ ਕੇ ਇਹ ਦੁਨੀਆਂ ਮੂਹਰੇ ਆ ਕੇ ਹੱਸਦੀ ਏ
ਮਜ਼ਾਕ ਬਣਾ ਕੇ ਸਤਾਉਂਦੀ ਤੇ ਲੱਖਾਂ ਤਾਹਨੇ ਕੱਸਦੀ ਏ
ਜੱਗ ਹੁੰਦਾ ਏ ਖਿਲਾਫ ਤੇ ਨਫ਼ਰਤ ਵਰਸਾਉਂਦਾ ਏ
ਫ਼ਿਰ ਟੁੱਟੇ ਹੋਏ ਦਿਲ ਨੂੰ ਬੱਸ ਰੱਬ ਯਾਦ ਆਉਂਦਾ ਏ..!!

ਜਦੋਂ ਲਗਦੈ ਪਤਾ ਕੇ ਇੱਥੇ ਕੋਈ ਨਹੀਂ ਆਪਣਾ
ਜਦੋਂ ਹੁੰਦਾ ਅਹਿਸਾਸ ਕੋਈ ਕਰੀਬ ਨਹੀਂ ਜਾਪਣਾ
ਵਜ਼ੂਦ ਖ਼ੁਦ ਦਾ ਏ ਕੀ ਖ਼ਿਆਲ ਇਹ ਸਤਾਉਂਦਾ ਏ
ਫ਼ਿਰ ਟੁੱਟੇ ਹੋਏ ਦਿਲ ਨੂੰ ਬੱਸ ਰੱਬ ਯਾਦ ਆਉਂਦਾ ਏ..!!

ਬਾਹਾਂ ਫੜੀਆਂ ਨੇ ਝੂਠ ਦੀਆਂ ਕੌੜਾ ਸੱਚ ਪਤਾ ਲਗਦੈ
ਵੇਖਣ ਰੋਂਦਿਆਂ ਨੂੰ ਹੱਸ ਕੇ ਇਹ ਰਹੱਸ ਪਤਾ ਲਗਦੈ
ਘਿਰੇ ਹੋਏ ਕਿਉਂ ਧੋਖਿਆਂ ‘ਚ ਜਦ ਹਰ ਸਾਹ ਕੁਰਲਾਉਂਦਾ ਏ
ਫ਼ਿਰ ਟੁੱਟੇ ਹੋਏ ਦਿਲ ਨੂੰ ਬੱਸ ਰੱਬ ਯਾਦ ਆਉਂਦਾ ਏ..!!

ਸਾਹਵੇਂ ਹੋਰ ਤੇ ਪਿੱਠ ਪਿੱਛੇ ਹੋਰ ਬਣੇ ਫਿਰਦੇ
ਬਾਹਰੋਂ ਖਰੇ ਤੇ ਦਿਲੋਂ ਕਿਉਂ ਚੋਰ ਬਣੇ ਫਿਰਦੇ
ਜਦ ਹੰਝੂ ਅੱਖੀਆਂ ਦਾ ਰੂਹ ਕਿਸੇ ਦੀ ਨੂੰ ਭਾਉਂਦਾ ਏ
ਫ਼ਿਰ ਟੁੱਟੇ ਹੋਏ ਦਿਲ ਨੂੰ ਬੱਸ ਰੱਬ ਯਾਦ ਆਉਂਦਾ ਏ..!!

ਲੈਂਦੇ ਨਾ ਸਾਰ ਮਤਲਬ ਕੱਢ ਤੁਰ ਜਾਂਦੇ ਨੇ
ਦੇਖ ਦੁਨੀਆਂ ਦਾ ਹਾਲ ਰੂਹ ਦੇ ਰੁੱਖ ਮੁਰਝਾਂਦੇ ਨੇ
ਜਦੋਂ ਦੇ ਕੇ ਕੋਈ ਜਖ਼ਮ ਉੱਤੇ ਲੂਣ ਛਿੜਕਾਉਂਦਾ ਏ
ਫ਼ਿਰ ਟੁੱਟੇ ਹੋਏ ਦਿਲ ਨੂੰ ਬੱਸ ਰੱਬ ਯਾਦ ਆਉਂਦਾ ਏ..!!

ਕਿਉਂ ਪੱਥਰ ਦਿਲ ਇਹ ਜ਼ਾਲਿਮ ਏ ਦੁਨੀਆਂ
ਕਿਉਂ ਦਿਲ ਨੇ ਖੁਦਾ ਛੱਡ ਇਹਨੂੰ ਸੱਚ ਚੁਣਿਆ
ਹੁਣ ਫਿਰੇ ਇਹ ਭਟਕਦਾ ਤੇ ਰਹਿੰਦਾ ਪਛਤਾਉਂਦਾ ਏ
ਤਾਂ ਹੀ ਟੁੱਟੇ ਹੋਏ ਦਿਲ ਨੂੰ ਹੁਣ ਰੱਬ ਯਾਦ ਆਉਂਦਾ ਏ..!!

Fear of losin love || punjabi shayari kite kho na dewa

Dilon ton tera karde si
jano wadh tere te marde si
tere karke duniyaa naal ladhde si
kite kho na dewa aise gallon darde si

ਦਿਲੋਂ ਤੋ ਤੇਰਾ ਕਰਦੇ ਸੀ,
ਜਾਨੋ ਵੱਧ ਤੇਰੇ ਤੇ ਮਰਦੇ ਸੀ
ਤੇਰੇ ਕਰਕੇ ਦੁਨੀਆ ਨਾਲ ਲੜਦੇ ਸੀ,
ਕਿਤੇ ਖੋ ਨਾ ਦੇਵਾ ਏਸੇ ਗੱਲੋ ਡਰਦੇ ਸੀ

Oh sab ton Alag || true love shayari || Punjabi love status

Oh sab ton alag te sab ton pare ne😇
Mere dil de jazbaat 💕jihde dil naal jude ne💖..!!

ਉਹ ਸਭ ਤੋਂ ਅਲੱਗ ਤੇ ਸਭ ਤੋਂ ਪਰ੍ਹੇ ਨੇ😇
ਮੇਰੇ ਦਿਲ ਦੇ ਜਜ਼ਬਾਤ 💕ਜਿਹਦੇ ਦਿਲ ਨਾਲ ਜੁੜੇ ਨੇ💖..!!

Vass di nahi gall 🤷 || true love shayari || true line Punjabi status

Sade hor taa 👉kol hun kuj vi nahi🤷
Palle ishq diyan saugata ne😍..!!
Pyar😘 taan vass di nhio gall sajjna❌
Eh dil 💖mileyan diyan baatan ne😇..!!

ਸਾਡੇ ਹੋਰ ਤਾਂ👉 ਕੋਲ ਹੁਣ ਕੁਝ ਵੀ ਨਹੀਂ🤷
ਪੱਲੇ ਇਸ਼ਕ ਦੀਆਂ ਸੌਗਾਤਾਂ ਨੇ😍..!!
ਪਿਆਰ😘 ਤਾਂ ਵੱਸ ਦੀ ਨਹੀਂਓ ਗੱਲ ਸੱਜਣਾ ❌
ਇਹ ਦਿਲ 💖ਮਿਲਿਆਂ ਦੀਆਂ ਬਾਤਾਂ ਨੇ😇..!!

Broken Heart wishes for you || Jehra dil tere

Jehra dil tere layi kade duwawaan karda c
uston tu hun hawan hi khattiyaan

ਜਿਹੜਾ ਦਿਲ ਤੇਰੇ ਲਈ ਕਦੇ ਦੁਵਾਵਾਂ ਕਰਦਾ ਸੀ
ਉਸਤੋਂ ਤੂੰ ਹੁਣ ਹਾਵਾਂ ਹੀ ਖੱਟੀਆਂ

Bull ghabraunde hun hassno 💔 || Punjabi sad status || sad shayari

Sade khyalan ch halchal rehndi machdi
Dilan de boohe khulle rehnde ne…!!
Sade bull ghabraunde hun hassno
Ke nain hun sille rehnde ne..!!

ਸਾਡੇ ਖ਼ਿਆਲਾਂ ‘ਚ ਹਲਚਲ ਰਹਿੰਦੀ ਮੱਚਦੀ
ਦਿਲਾਂ ਦੇ ਬੂਹੇ ਖੁੱਲੇ ਰਹਿੰਦੇ ਨੇ..!!
ਸਾਡੇ ਬੁੱਲ੍ਹ ਘਬਰਾਉਂਦੇ ਹੁਣ ਹੱਸਣੋ
ਕਿ ਨੈਣ ਹੁਣ ਸਿੱਲ੍ਹੇ ਰਹਿੰਦੇ ਨੇ..!!