Skip to content

dil

Dil status, toota dil, zakhmi dil, tadpta dil, pyar me pgal dil shayari status. Its all about Dil shayari

Mann le ke ohnu koi pyar nahi || sad but true shayari || sad shayari

Chadd mnaa onne Teri leni koi Saar nhi
Mann le k ohnu koi tere naal pyar nhi..!!

ਛੱਡ ਮਨਾਂ ਓਹਨੇ ਤੇਰੀ ਲੈਣੀ ਕੋਈ ਸਾਰ ਨਹੀਂ..!!
ਮੰਨ ਲੈ ਕੇ ਉਹਨੂੰ ਕੋਈ ਤੇਰੇ ਨਾਲ ਪਿਆਰ ਨਹੀਂ..!!

Shaddeya nahi Jana || love Punjabi shayari || true lines

Esa gurha rang chadeya e mohobbat da hun
Na sath shaddeya Jana e
Na dil cho kadeya Jana e
Na piche hateya Jana e..!!

ਐਸਾ ਗੂੜ੍ਹਾ ਰੰਗ ਚੜ੍ਹਿਆ ਏ ਮੋਹੁੱਬਤ ਦਾ ਹੁਣ
ਨਾ ਸਾਥ ਛੱਡਿਆ ਜਾਣਾ ਏ..!!
ਨਾ ਦਿਲ ਚੋਂ ਕੱਢਿਆ ਜਾਣਾ ਏ..!!
ਨਾ ਪਿੱਛੇ ਹਟਿਆ ਜਾਣਾ ਏ..!!

Eh dard awalle kese ne || true love shayari || Punjabi status

Asi hassiye taa vi akhan nam ho jawan
Eh dard awalle kese ne..!!
Udaas rehnda e dil tere bin sajjna
Hun haal ho gaye mere ese ne..!!

ਅਸੀਂ ਹੱਸੀਏ ਤਾਂ ਵੀ ਅੱਖਾਂ ਨਮ ਹੋ ਜਾਵਣ
ਇਹ ਦਰਦ ਅਵੱਲੇ ਕੈਸੇ ਨੇ..!!
ਉਦਾਸ ਰਹਿੰਦਾ ਏ ਦਿਲ ਤੇਰੇ ਬਿਨ ਸੱਜਣਾ
ਹੁਣ ਹਾਲ ਹੋ ਗਏ ਮੇਰੇ ਐਸੇ ਨੇ..!!

Es dil ne bhute dilan nu dukhaya || sad shayari || Punjabi true shayari

Es dil de kayi tukde kar Tod dyi rabba
Es dil ne bhute dilan nu dukhaya e..!!

ਇਸ ਦਿਲ ਦੇ ਕਈ ਟੁੱਕੜੇ ਕਰ ਤੋੜ ਦਈਂ ਰੱਬਾ
ਇਸ ਦਿਲ ਨੇ ਬਹੁਤੇ ਦਿਲਾਂ ਨੂੰ ਦੁਖਾਇਆ ਏ..!!

Dila pachtayenga || sad shayari || Punjabi dard shayari

Je oh shadd gaye adh vichkar
Dila pachtayenga..!!
Na kar Na ena pyar
Dila pachtayenga..!!

ਜੇ ਉਹ ਛੱਡ ਗਏ ਅੱਧ ਵਿਚਕਾਰ
ਦਿਲਾ ਪਛਤਾਏਂਗਾ..!!
ਨਾ ਕਰ ਨਾ ਇੰਨਾ ਪਿਆਰ
ਦਿਲਾ ਪਛਤਾਏਂਗਾ..!!

Asi shisha JAD vi takkde haan || Punjabi poetry || ghaint love poetry

Ohda sath ta chaddeya vi chadd nahi hona
Oh rooh nu lagge rog jehe
Palla bajheya e injh ohda mere naal
Oh satt janma de sanjog jehe
Bane chehre da shingar mere
Ohde khuaab hi sanu sajaunde ne
Asi shisha jadd vi takdde haan
Oh kol khade nazar aunde e..!!

Bas oh hi oh es duniya te jiwe
Esa sohna yaar milaya e
Kar ikathe kayi janma de khushi khede
Jholi sadi vich rabb paya e
Ohda khayal hi vaar injh kar janda
Rooh de rog lgge vi muskaunde ne
Asi shisha jadd vi takdde haan
Oh kol khade nazar aunde e..!!

Na nazran ton door to Na dil ton door
Ang sang rehnde oh Saahan de
Ikk pal vi Na sath shuttda e
Oh rehnde vich nigahan de
Asi jad vi shant ho ke behnde haan
Ohde bol fer bas gungunaunde ne
Asi shisha jadd vi takdde haan
Oh kol khade nazar aunde e..!!

Hoye sache jahe khayalat sade
Ohde ishq ch kadam jo rakheya e
Ohi bane ne roohan de hani
Kise hor nu Na bhul ke vi takkeya e
Ohde bol jad vi pukaran menu
Meri khushi nu char chann launde ne
Asi shisha jadd vi takdde haan
Oh kol khade nazar aunde e..!!

ਓਹਦਾ ਸਾਥ ਤਾਂ ਛੱਡਿਆਂ ਵੀ ਛੱਡ ਨਹੀਂ ਹੋਣਾ
ਉਹ ਰੂਹ ਨੂੰ ਲੱਗੇ ਰੋਗ ਜਿਹੇ
ਪੱਲਾ ਬੱਝਿਆ ਏ ਇੰਝ ਓਹਦਾ ਮੇਰੇ ਨਾਲ
ਉਹ ਸੱਤ ਜਨਮਾਂ ਦੇ ਸੰਜੋਗ ਜਿਹੇ
ਬਣੇ ਚਿਹਰੇ ਦਾ ਸ਼ਿੰਗਾਰ ਮੇਰੇ
ਓਹਦੇ ਖੁਆਬ ਹੀ ਸਾਨੂੰ ਸਜਾਉਂਦੇ ਨੇ
ਅਸੀਂ ਸ਼ੀਸ਼ਾ ਜੱਦ ਵੀ ਤੱਕਦੇ ਹਾਂ
ਉਹ ਕੋਲ ਖੜੇ ਨਜ਼ਰ ਆਉਂਦੇ ਨੇ..!!

ਬੱਸ ਉਹ ਹੀ ਉਹ ਇਸ ਦੁਨੀਆਂ ਤੇ ਜਿਵੇਂ
ਐਸਾ ਸੋਹਣਾ ਯਾਰ ਮਿਲਾਇਆ ਏ
ਕਰ ਇਕੱਠੇ ਕਈ ਜਨਮਾਂ ਦੇ ਖੁਸ਼ੀ ਖੇੜੇ
ਝੋਲੀ ਸਾਡੀ ਵਿੱਚ ਰੱਬ ਪਾਇਆ ਏ
ਓਹਦਾ ਖਿਆਲ ਹੀ ਵਾਰ ਇੰਝ ਕਰ ਜਾਂਦਾ
ਰੂਹ ਦੇ ਰੋਗ ਲੱਗੇ ਵੀ ਮੁਸਕਾਉਂਦੇ ਨੇ
ਅਸੀਂ ਸ਼ੀਸ਼ਾ ਜੱਦ ਵੀ ਤੱਕਦੇ ਹਾਂ
ਉਹ ਕੋਲ ਖੜੇ ਨਜ਼ਰ ਆਉਂਦੇ ਨੇ..!!

ਨਾ ਨਜ਼ਰਾਂ ਤੋਂ ਦੂਰ ਨਾ ਦਿਲ ਤੋਂ ਦੂਰ
ਅੰਗ ਸੰਗ ਰਹਿੰਦੇ ਉਹ ਸਾਹਾਂ ਦੇ
ਇੱਕ ਪਲ ਵੀ ਨਾ ਸਾਥ ਛੁੱਟਦਾ ਏ
ਉਹ ਰਹਿੰਦੇ ਵਿੱਚ ਨਿਗਾਹਾਂ ਦੇ
ਅਸੀਂ ਜਦ ਵੀ ਸ਼ਾਂਤ ਹੋ ਕੇ ਬਹਿੰਦੇ ਹਾਂ
ਓਹਦੇ ਬੋਲ ਫਿਰ ਬੱਸ ਗੁਣਗੁਣਾਉਂਦੇ ਨੇ
ਅਸੀਂ ਸ਼ੀਸ਼ਾ ਜੱਦ ਵੀ ਤੱਕਦੇ ਹਾਂ
ਉਹ ਕੋਲ ਖੜੇ ਨਜ਼ਰ ਆਉਂਦੇ ਨੇ..!!

ਹੋਏ ਸੱਚੇ ਜਿਹੇ ਖਿਆਲਾਤ ਸਾਡੇ
ਓਹਦੇ ਇਸ਼ਕ ‘ਚ ਕਦਮ ਜੋ ਰੱਖਿਆ ਏ
ਓਹੀ ਬਣੇ ਨੇ ਰੂਹਾਂ ਦੇ ਹਾਣੀ
ਕਿਸੇ ਹੋਰ ਨੂੰ ਨਾ ਭੁੱਲ ਕੇ ਵੀ ਤੱਕਿਆ ਏ
ਓਹਦੇ ਬੋਲ ਜਦ ਵੀ ਪੁਕਾਰਨ ਮੈਨੂੰ
ਮੇਰੀ ਖੁਸ਼ੀ ਨੂੰ ਚਾਰ ਚੰਨ ਲਾਉਂਦੇ ਨੇ
ਅਸੀਂ ਸ਼ੀਸ਼ਾ ਜੱਦ ਵੀ ਤੱਕਦੇ ਹਾਂ
ਉਹ ਕੋਲ ਖੜੇ ਨਜ਼ਰ ਆਉਂਦੇ ਨੇ..!!

Dil hattda nahi piche || true love shayari || SACHI shayari

Tu Rahe nazra de sahmne ibadat karda rhe teri
Dil hattda nahi piche roka toka de naal..!!
Allag jeha rishta e duniya to sada
Evein tulna Na kreya kar loka de naal.!!

ਤੂੰ ਰਹੇ ਨਜ਼ਰਾਂ ਦੇ ਸਾਹਮਣੇ ਇਬਾਦਤ ਕਰਦਾ ਰਹੇ ਤੇਰੀ
ਦਿਲ ਹੱਟਦਾ ਨਹੀਂ ਪਿੱਛੇ ਰੋਕਾਂ ਟੋਕਾਂ ਦੇ ਨਾਲ..!!
ਅਲੱਗ ਜਿਹਾ ਰਿਸ਼ਤਾ ਏ ਦੁਨੀਆਂ ਤੋਂ ਸਾਡਾ
ਐਵੇਂ ਤੁਲਨਾ ਨਾ ਕਰਿਆ ਕਰ ਲੋਕਾਂ ਦੇ ਨਾਲ..!!

Tera chehra rabbi noor jeha || sacha pyar shayari || true love

Tera sajda khuda da sajda jiwe
Tu Dilo dimaag te chdeya surror jeha..!!
Ibadat Teri ch milda sukun sajjna
Tera chehra rabbi noor jeha..!!

ਤੇਰਾ ਸਜਦਾ ਖੁਦਾ ਦਾ ਸਜਦਾ ਜਿਵੇਂ
ਤੂੰ ਦਿਲੋ-ਦਿਮਾਗ ਤੇ ਚੜ੍ਹਿਆ ਸਰੂਰ ਜਿਹਾ..!!
ਇਬਾਦਤ ਤੇਰੀ ‘ਚ ਮਿਲਦਾ ਸੁਕੂਨ ਸੱਜਣਾ
ਤੇਰਾ ਚਿਹਰਾ ਰੱਬੀ ਨੂਰ ਜਿਹਾ..!!