Skip to content

dil

Dil status, toota dil, zakhmi dil, tadpta dil, pyar me pgal dil shayari status. Its all about Dil shayari

Yaad Teri taan ajj v rwaundi e || sad shayari || punjabi poetry || soulful true shayari

yaad Teri || punjabi true shayari || poetry

Jagah dasde koi esi jithe mil jayenga tu
Akh dekhe bina tenu sukun Na paundi e..!!
Dass bhulla tenu te bhulla Kive
Parshaai har kise ch Teri nazar aundi e..!!
Kive hor kise de hoyie dass sajjna
Jadd Surat Teri hi ikk dil nu bhaundi e..!!
Koi labbeya Na tere jeha takke mein hzara
Rooh tadaf ch Teri bda kurlaundi e..!!
Tera masum jeha chehra yaad e menu
Teri judaai sachi bda tadfaundi e..!!
Kive kise nu paun di khwahish kra mein
Eh dhadkan ajj v taa tenu hi chahundi e..!!
Hassde hassde Ron lagg jayida e hun
Eh akh Na raataan nu hun saundi e..!!
Ki dass mein kra hun khush hon layi
Yaad Teri taa menu ajj v rwaundi e..!!

ਜਗ੍ਹਾ ਦੱਸਦੇ ਕੋਈ ਐਸੀ ਜਿੱਥੇ ਮਿਲ ਜਾਏਂਗਾ ਤੂੰ
ਅੱਖ ਦੇਖੇ ਬਿਨਾਂ ਤੈਨੂੰ ਸੁਕੂਨ ਨਾ ਪਾਉਂਦੀ ਏ..!!
ਦੱਸ ਭੁੱਲਾਂ ਤੈਨੂੰ ਤੇ ਭੁੱਲਾਂ ਕਿਵੇਂ..??
ਪਰਸ਼ਾਈਂ ਹਰ ਕਿਸੇ ‘ਚ ਤੇਰੀ ਨਜ਼ਰ ਆਉਂਦੀ ਏ..!!
ਕਿਵੇਂ ਹੋਰ ਕਿਸੇ ਦੇ ਹੋਈਏ ਦੱਸ ਸੱਜਣਾ
ਜੱਦ ਸੂਰਤ ਤੇਰੀ ਹੀ ਇੱਕ ਦਿਲ ਨੂੰ ਭਾਉਂਦੀ ਏ..!!
ਕੋਈ ਲੱਭਿਆ ਨਾ ਤੇਰੇ ਜਿਹਾ ਤੱਕੇ ਮੈਂ ਹਜ਼ਾਰਾਂ
ਰੂਹ ਤੜਫ਼ ‘ਚ ਤੇਰੀ ਬੜਾ ਕੁਰਲਾਉਂਦੀ ਏ..!!
ਤੇਰਾ ਮਾਸੂਮ ਜਿਹਾ ਚਹਿਰਾ ਯਾਦ ਏ ਮੈਨੂੰ
ਤੇਰੀ ਜੁਦਾਈ ਸੱਚੀ ਬੜਾ ਤੜਫਾਉਂਦੀ ਏ..!!
ਕਿਵੇਂ ਕਿਸੇ ਨੂੰ ਪਾਉਣ ਦੀ ਖਵਾਹਿਸ਼ ਕਰਾਂ ਮੈਂ
ਇਹ ਧੜਕਣ ਅੱਜ ਵੀ ਤਾਂ ਤੈਨੂੰ ਹੀ ਚਾਹੁੰਦੀ ਏ..!!
ਹੱਸਦੇ ਹੱਸਦੇ ਰੋਣ ਲੱਗ ਜਾਈਦਾ ਏ ਹੁਣ
ਇਹ ਅੱਖ ਨਾਂ ਰਾਤਾਂ ਨੂੰ ਹੁਣ ਸਾਉਂਦੀ ਏ..!!
ਕੀ ਦੱਸ ਮੈਂ ਕਰਾਂ ਹੁਣ ਖੁਸ਼ ਹੋਣ ਲਈ
ਯਾਦ ਤੇਰੀ ਤਾਂ ਮੈਨੂੰ ਅੱਜ ਵੀ ਰਵਾਉਂਦੀ ਏ..!!

Jisnu ikk var saahan ch vasa lya howe || true love shayari || punjabi shayari

sajjan shaddi da nhio sajjna, true shayari, love shayari:

Jisnu ikk var sahaan ch vsa leya howe,
Osnu kar ke apna dilo kaddi da nhio sajjna..!!
Jisne shadeya howe sara eh jagg sade lyi,
Osnu thukra ke sab de sahmne shaddi da nhio sajjna..!!

ਜਿਸਨੂੰ ਇੱਕ ਵਾਰ ਸਾਹਾਂ ‘ਚ ਵਸਾ ਲਿਆ ਹੋਵੇ,
ਉਸਨੂੰ ਕਰ ਕੇ ਆਪਣਾ ਦਿਲੋਂ ਕੱਢੀ ਦਾ ਨਹੀਂਓ ਸੱਜਣਾ..!!
ਜਿਸਨੇ ਛੱਡਿਆ ਹੋਵੇ ਸਾਰਾ ਇਹ ਜੱਗ ਸਾਡੇ ਲਈ,
ਉਸਨੂੰ ਠੁਕਰਾ ਕੇ ਸਭ ਦੇ ਸਾਹਮਣੇ ਛੱਡੀ ਦਾ ਨਹੀਂਓ ਸੱਜਣਾ..!!

EH DIL CHANDRA || Sad status

dimag tan sabh samajh gya
bas eh chandra dil a
jo manda nai

ਦਿਮਾਗ ਤਾਂ ਸਬ ਸਮਝ ਗਿਆ
ਬਸ ਇਹ ਚੰਦਰਾ ਦਿਲ ਆ
ਜੋ ਮੰਨਦਾ ਨਹੀਂ

SDA LAI MITT JAANA || 2 lines sad status punjabi

mere dil te likhiyea tera naam
vekhi ik din sadaa lai mitt jaana

ਮੇਰੇ ਦਿਲ ਤੇ ਲਿਖਿਆ ਤੇਰੇ ਨਾਮ
ਵੇਖੀਂ ਇਕ ਦਿਨ ਸਦਾ ਲਈ ਮਿਟ ਜਾਣਾ

Hanjuaan naal || Sad punjabi status dard

Hun eh dard saheyaa nahi janda
maithon eh dil
hun hanjuaan naal dhoyea nai janda

ਹੁਣ ਇਹ ਦਰਦ ਸਹਿਆ ਨਹੀਂ ਜਾਂਦਾ
ਮੈਥੋਂ ਇਹ ਦਿਲ ਹੁਣ ਹੰਝੂਆਂ ਨਾਲ ਧੋਇਆ ਨਈ ਜਾਂਦਾ

TU PATHAR BAN JA || Sad Motivational status

O dila mereyaa
ja tu pathar bann ja
ja eve ret di tarah
hathan chon fislna band kar de

ਓ ਦਿਲਾ ਮੇਰਿਆ
ਜਾਂ ਤੂੰ ਪੱਥਰ ਬਣ ਜਾ
ਜਾਂ ਐਂਵੇ ਰੇਤ ਦੀ ਤਰਾਂ
ਹੱਥਾਂ ਚੋਂ ਫਿਸਲਣਾ ਬੰਦ ਕਰ ਦੇ

DO HOR HANJU MERE NAINA CHON || Very Sad and Soft Punjabi poetry

kujh lafz hor kehnu nu baki c
kujh dil de haal sunane baki c
par oh bin sune
alwida keh mudh gaye
do hor hanju mere naina chon kir gaye

me socheya c
oh ik waar taan mudh takega
pola jeha muskura
milan di aas fir rakhega
par koi mul na piya
bitaye pallan da
jad oh sare sunehri pal
ohde jehn chon mitt gaye
do hor hanju mere naina chon kir gaye

gagan kamla kwaab szaa baitha c zindagi da
eve saah bna baitha c ohnu zindagi da
ohdi bholi jehi soorat nu jad vehnde vehnde
parde mere naina ton gir gaye
to hor hanju naina mereyaan cho
lahu ban kir gaye
to hor hanju naina mereyaan cho
lahu ban kir gaye

ਕੁਝ ਲਫਜ਼ ਹੋਰ ਕਹਿਣੇ ਨੂੰ ਬਾਕੀ ਸੀ
ਕੁਝ ਦਿਲ ਦੇ ਹਾਲ ਸੁਣਾਉਣੇ ਬਾਕੀ ਸੀ
ਪਰ ਉਹ ਬਿਨ ਸੁਣੇ
ਅਲਵੀਦਾ ਕਹਿ ਮੁੜ ਗਏ
ਦੋ ਹੋਰ ਹੰਝੂ ਮੇਰੇ ਨੈਣਾਂ ਚੋਂ ਕਿਰ ਗਏ

ਮੈਂ ਸੋਚਿਆ ਸੀ
ਉਹ ਇਕ ਵਾਰ ਤਾਂ ਮੁੜ ਤੱਕੇਗਾ
ਪੋਲਾ ਜਿਹਾ ਮੁਸਕੁਰਾ
ਮਿਲਣ ਦੀ ਆਸ ਫਿਰ ਰੱਖੇਗਾ
ਪਰ ਕੋਈ ਮੁਲ ਨਾ ਪਿਆ
ਬਿਤਾਏ ਪਲਾਂ ਦਾ
ਜਦ ਉਹ ਸਾਰੇ ਸੁਨਹਿਰੀ ਪਲ
ਉਹਦੇ ਜ਼ਿਹਨ ਚੋਂ ਮਿਟ ਗਏ
ਦੋ ਹੋਰ ਹੰਝੂ ਮੇਰੇ ਨੈਣਾਂ ਚੋਂ ਕਿਰ ਗਏ

ਗਗਨ ਕਮਲਾ ਖਵਾਬ ਸਜਾ ਬੈਠਾ ਸੀ ਜ਼ਿੰਦਗੀ ਦਾ
ਐਂਵੇ ਸਾਹ ਬਣਾ ਬੈਠਾ ਸੀ ਉਹਨੂੰ ਜ਼ਿੰਦਗੀ ਦਾ
ਉਹਦੀ ਭੋਲੀ ਜੇਹੀ ਸੂਰਤ ਨੂੰ ਜਦ ਵੇਹੰਦੇ ਵੇਹੰਦੇ
ਪਰਦੇ ਮੇਰੇ ਨੈਣਾਂ ਤੋਂ ਗਿਰ ਗਏ
ਦੋ ਹੋਰ ਹੰਝੂ ਨੈਣਾਂ ਮੇਰਿਆਂ ਚੋਂ
ਲਹੂ ਬਣ ਕਿਰ ਗਏ
ਦੋ ਹੋਰ ਹੰਝੂ ਨੈਣਾਂ ਮੇਰਿਆਂ ਚੋਂ
ਲਹੂ ਬਣ ਕਿਰ ਗਏ

DIL DI HAALAT || Sad Punjabi status

ajeeb halat ho gai e is dil di
na tu ehda hoyea
te na eh tera hoyea

ਅਜ਼ੀਬ ਹਾਲਤ ਹੋ ਗਈ ਏ ਦਿਲ ਦੀ
ਨਾ ਤੂੰ ਇਹਦਾ ਹੋਇਆ
ਤੇ ਨਾ ਇਹ ਮੇਰਾ ਹੋਇਆ