Skip to content

hawa

Ohnu meri yaad aayi || love punjabi status

Chehre ton haase udd gye
Dil ch khamoshi shaai aa
Ohde shehr di hawa menu dass rhi aa
Ke ohnu ajj ek vaar fir ton meri yaad aayi aa..

ਚਿਹਰੇ ਤੋਂ ਹਾਸੇ ਉੱਡ ਗਏ
ਦਿਲ ‘ਚ ਖਾਮੋਸ਼ੀ ਛਾਈ ਆ
ਉਹਦੇ ਸ਼ਹਿਰ ਦੀ ਹਵਾ ਮੈਨੂੰ ਦੱਸ ਰਹੀ ਆ
ਕਿ ਉਹਨੂੰ ਅੱਜ ਇੱਕ ਵਾਰ ਫਿਰ ਤੋਂ ਮੇਰੀ ਯਾਦ ਆੲੀ ਆ…. gumnaam ✍️✍️

Ehsaas || true love || Punjabi shayari

Saahan naal Saah milke Jo ehsaas bane,
Nhi bnde oh pal bhawein lakha time pass bne..
Uljh jawa Jo Teri zulf de valvala Bane,
Vag lain de mere dil andr jo khla bne..
Jisnu ohna hath laya oh khaasm-khaas bne,
Kaash howa mein hwa da bulla jo tere aas pass bne
Teri deed naal hi kyi shabda de jaal bne,
Karde ohna nu sach jo khulli akhi khayal bne❤️

ਸਾਹਾਂ ਨਾਲ ਸਾਹ ਮਿਲਕੇ ਜੋ ਅਹਿਸਾਸ ਬਣੇ,
ਨਹੀ ਬਣਦੇ ਉਹ ਪਲ ਭਾਵੇਂ ਲੱਖਾ ਟਾਇਮ ਪਾਸ ਬਣੇ।
ਉਲਝ ਜਾਵਾਂ ਜੋ ਤੇਰੀ ਜੁਲਫ ਦੇ ਵਲਵਲਾ ਬਣੇ,
ਵਗ ਲੈਣ ਦੇ ਮੇਰੇ ਦਿਲ ਅੰਦਰ ਜੋ ਖਲਾ ਬਣੇ।
ਜਿਸਨੂੰ ਉਹਨਾ ਹੱਥ ਲਾਇਆ ਉਹ ਖਾਸਮ-ਖਾਸ ਬਣੇ,
ਕਾਸ਼ ਹੋਵਾ ਮੈ ਹਵਾ ਦਾ ਬੁੱਲਾ ਜੋ ਤੇਰੇ ਆਸ-ਪਾਸ ਬਣੇ।
ਤੇਰੀ ਦੀਦ ਨਾਲ ਹੀ ਕਈ ਸ਼ਬਦਾ ਦੇ ਜਾਲ ਬਣੇ,
ਕਰਦੇ ਉਹਨਾ ਨੂੰ ਸੱਚ ਜੋ ਖੁੱਲ੍ਹੀ ਅੱਖੀ ਖਿਆਲ ਬਣੇ।❤

Mein ton tu || Punjabi poetry

Mere khayal hmesha tere takk rehnde ne
Te mere khayalan vich hmesha tu…!
Eh khayal chandre hunde v kinne sohne aa!
Apniya sariyan reejhan pugaunde!
Chaa mnaunde!
Dil diyan jande!
Har bhed pehchande!
Par kde kde menu lagda
Tu mere khayalan naalo kite vadh k aa…!
Meri soch to bhut uppr hai tu!
Ese lyi taan mein aakhdi haan
Tera mera sada hona Na mumkin e!
Na hi mein Teri soch di hanan haan
Na hi tere khayalan de mech Di….!
Fer v mein chahundi aa,
Mein tere vargi ban jawa!
Mein Teri har ikk aadat nu apnawa!
Mere vicho mera mein mukk jawe
Te mere ton tera te tu ho jawe!
Tu hi taan hai
Jihne dsseya menu
Mohobbat da arth…!
Dharti asmaan da rishta!
Paniya nu Sunna!
Hawawan nu maan Na!
Panchiya vich chehkna!
Te fullan naal mehkna!
Kudrat vich mohobbat nu pehchanana!
Nhi ta mein rait nu v mitti akhdi c!!!!

ਮੇਰੇ ਖ਼ਿਆਲ ਹਮੇਸ਼ਾ ਤੇਰੇ ਤੱਕ ਰਹਿੰਦੇ ਨੇ
ਤੇ ਮੇਰੇ ਖਿਆਲਾਂ ਵਿੱਚ ਹਮੇਸ਼ਾ ਤੂੰ…!
ਇਹ ਖ਼ਿਆਲ ਚੰਦਰੇ ਹੁੰਦੇ ਵੀ ਤਾਂ ਕਿੰਨੇ ਸੋਹਣੇ ਆ!
ਆਪਣੀਆਂ ਸਾਰੀਆਂ ਰੀਝਾਂ ਪੁਗਾਉਂਦੇ!
ਚਾਅ ਮਨਾਉਂਦੇ!
ਦਿਲ ਦੀਆਂ ਜਾਣਦੇ!
ਹਰ ਭੇਦ ਪਹਿਚਾਣਦੇ!
ਪਰ ਕਦੇ ਕਦੇ ਮੈਨੂੰ ਲੱਗਦਾ
ਤੂੰ ਮੇਰੇ ਖ਼ਿਆਲਾਂ ਨਾਲੋਂ ਕਿਤੇ ਵੱਧ ਕੇ ਆ…!
ਮੇਰੀ ਸੋਚ ਤੋਂ ਵੀ ਬਹੁਤ ਉੱਪਰ ਹੈਂ ਤੂੰ!
ਇਸੇ ਲਈ ਤਾਂ ਮੈਂ ਆਖਦੀ ਹਾਂ
ਤੇਰਾ-ਮੇਰਾ ਸਾਡਾ ਹੋਣਾ ਨਾ-ਮੁਮਕਿਨ ਐ!
ਨਾ ਹੀ ਮੈਂ ਤੇਰੀ ਸੋਚ ਦੀ ਹਾਨਣ ਹਾਂ
ਨਾ ਹੀ ਤੇਰੇ ਖਿਆਲਾਂ ਦੇ ਮੇਚ ਦੀ….!
ਫਿਰ ਵੀ ਮੈਂ ਚਾਹੁੰਦੀ ਹਾਂ,
ਮੈਂ ਤੇਰੇ ਵਰਗੀ ਬਣ ਜਾਵਾਂ।
ਮੈਂ ਤੇਰੀ ਹਰ ਇੱਕ ਆਦਤ ਨੂੰ ਅਪਣਾਵਾਂ।
ਮੇਰੇ ਵਿੱਚੋਂ ਮੇਰਾ ਮੈਂ ਮੁੱਕ ਜਾਵੇ
ਤੇ ਮੇਰੇ ਤੋਂ ਤੇਰਾ ਅਤੇ ਤੂੰ ਹੋ ਜਾਵੇ।
ਤੂੰ ਹੀ ਤਾਂ ਹੈਂ ,
ਜਿਹਨੇ ਦੱਸਿਆ ਮੈਨੂੰ,
ਮੁਹੱਬਤ ਦਾ ਅਰਥ…!
ਧਰਤੀ ਅਸਮਾਨ ਦਾ ਰਿਸ਼ਤਾ!
ਪਾਣੀਆਂ ਨੂੰ ਸੁਣਨਾ!
ਹਵਾਵਾਂ ਨੂੰ ਮਾਨਣਾ!
ਪੰਛੀਆਂ ਵਿੱਚ ਚਹਿਕਣਾ!
‘ਤੇ ਫੁੱਲਾਂ ਨਾਲ਼ ਮਹਿਕਣਾ!
ਕੁਦਰਤ ਵਿੱਚ ਮੁਹੱਬਤ ਨੂੰ ਪਹਿਚਾਨਣਾ।
ਨਹੀਂ ਮੈਂ ਤਾਂ ਰੇਤ ਨੂੰ ਵੀ ਮਿੱਟੀ ਆਖਦੀ ਸੀ!!!!

Hawa ban mil || love Punjabi status || ghaint shayari

Bhora doori vi seh na howe😒
Hawa ban mil aa ke❤️
Ke tere bin hun reh na howe🙈..!!

ਭੋਰਾ ਦੂਰੀ ਵੀ ਸਹਿ ਨਾ ਹੋਵੇ😒
ਹਵਾ ਬਣ ਮਿਲ ਆ ਕੇ❤️
ਕਿ ਤੇਰੇ ਬਿਨ ਹੁਣ ਰਹਿ ਨਾ ਹੋਵੇ🙈..!!

Ohnu mehsus karna || Punjabi love status || best shayari

Ohnu mehsus karna ehna thandiyan hawawan ch
Ohdi ibadat karan ton ghatt nahi menu..!!

ਉਹਨੂੰ ਮਹਿਸੂਸ ਕਰਨਾ ਇਹਨਾਂ ਠੰਡੀਆਂ ਹਵਾਵਾਂ ‘ਚ
ਓਹਦੀ ਇਬਾਦਤ ਕਰਨ ਤੋਂ ਘੱਟ ਨਹੀਂ ਮੈਨੂੰ..!!

Tere naal mulakat || true love shayari || two line shayari

Tere naal mulakat menu injh japdi e
Jiwe hawawan di hundi kise udd de prinde naal..!!

ਤੇਰੇ ਨਾਲ ਮੁਲਾਕਾਤ ਮੈਨੂੰ ਇੰਝ ਜਾਪਦੀ ਏ
ਜਿਵੇਂ ਹਵਾਵਾਂ ਦੀ ਹੁੰਦੀ ਕਿਸੇ ਉੱਡਦੇ ਪਰਿੰਦੇ ਨਾਲ..!!

Marna jina ik de naal || true love shayari || sacha pyar Punjabi status

Howe khushbu mehki preetan di
Sunakhi hawawan di chaal howe..!!
“Roop” ishq kariye esa rabb varga
Marna jina bs ikk de naal howe..!!

ਹੋਵੇ ਖੁਸ਼ਬੂ ਮਹਿਕੀ ਪ੍ਰੀਤਾਂ ਦੀ
ਸੁਨੱਖੀ ਹਵਾਵਾਂ ਦੀ ਚਾਲ ਹੋਵੇ..!!
“ਰੂਪ” ਇਸ਼ਕ ਕਰੀਏ ਐਸਾ ਰੱਬ ਵਰਗਾ
ਮਰਨਾ ਜਿਓਣਾ ਬਸ ਇੱਕ ਦੇ ਨਾਲ ਹੋਵੇ..!!

Sade din vi firan gawache jehe || Punjabi poetry || Punjabi status

Sade din vi firan gawache jahe
Hun Raatan vi jaag jaag langhdiyan ne..!!
Ehna nazran nu lag gaya nasha tera
Didar tera nit rabb ton mangdiyan ne..!!
Tera naam jad yaad aunda bulliyan nu
Evein soch soch tenu eh sangdiyan ne..!!
Barsat de mausm di shaitani ta dekh
Boonda jaan jaan moohre aa ke khangdiyan ne..!!
Tere rehan basere ton aun hawawan Jo
Sanu Jan Jan ched ke langhdiyan ne..!!
Samjha ke rakh ehna nu sajjna ve
Evein jaan suli te tangdiyan ne..!!

ਸਾਡੇ ਦਿਨ ਵੀ ਫਿਰਨ ਗਵਾਚੇ ਜਿਹੇ
ਹੁਣ ਰਾਤਾਂ ਵੀ ਜਾਗ ਜਾਗ ਲੰਘਦੀਆਂ ਨੇ..!!
ਇਹਨਾਂ ਨਜ਼ਰਾਂ ਨੂੰ ਲੱਗ ਗਿਆ ਨਸ਼ਾ ਤੇਰਾ
ਦੀਦਾਰ ਤੇਰਾ ਨਿੱਤ ਰੱਬ ਤੋਂ ਮੰਗਦੀਆਂ ਨੇ..!!
ਤੇਰਾ ਨਾਮ ਜੱਦ ਯਾਦ ਆਉਂਦਾ ਬੁੱਲ੍ਹੀਆਂ ਨੂੰ
ਐਵੇਂ ਸੋਚ ਸੋਚ ਤੈਨੂੰ ਇਹ ਸੰਗਦੀਆਂ ਨੇ..!!
ਬਰਸਾਤ ਦੇ ਮੌਸਮ ਦੀ ਸ਼ੈਤਾਨੀ ਤਾਂ ਦੇਖ
ਬੂੰਦਾਂ ਜਾਣ ਜਾਣ ਮੂਹਰੇ ਆ ਕੇ ਖੰਘਦੀਆਂ ਨੇ..!!
ਤੇਰੇ ਰਹਿਣ ਬਸੇਰੇ ਤੋਂ ਆਉਣ ਹਵਾਵਾਂ ਜੋ
ਸਾਨੂੰ ਜਾਣ ਜਾਣ ਛੇੜ ਕੇ ਲੰਘਦੀਆਂ ਨੇ..!!
ਸਮਝਾ ਕੇ ਰੱਖ ਇਹਨਾਂ ਨੂੰ ਸੱਜਣਾ ਵੇ
ਐਵੇਂ ਜਾਨ ਸੂਲੀ ਤੇ ਟੰਗਦੀਆਂ ਨੇ..!!