Skip to content

Heart Broken

Anokhe dard ishq de || very sad punjabi shayari || heart broken || true shayari

ishq de dard || very sad punjabi shayari || true shayari

Dil ch vsaa k kyu dilon kadd gya Sajjna
Hath fd k sada kyu shdd gya sajjna..!!
Je Dena hi nhi c sath Mera Kyu supne ikathe rehan de dikhaye c..
Tera Mere naal rehna te sirf waqt bitona c…Sada ki..??
Jo Teri khairr apne shdd aaye c..!!
Tenu Pyar sirf ek khed jeha lagda e
Dil chakko kise da te jazbatan da mzak bana do..
Komal akhiyan nu roneya naal bhar k
Pagl keh k agle nu khak bna do..!!
Zindagi lutaa dinde Teri sauh tere te
J tenu dard hunda kade Mere Ron naal..
Par galti sadi v asi fir kive mnn lende
Jad Tenu farak hi nahi pya Sade hon Na hon naal..!!
Ajj tere layi mein kuj khaas nahi
Oh v din c jdd menu dekhna tere layi bandagi c..
Tere lyi taan eh bas plaan di khed c
Par Mere layi ta sjjna eh Puri zindagi c..!!
Suneya c mein pyar sache nasib nahi hunde
Ajj dekheya k pyar de naam te dhokhe hunde ne..
Koi virla hi Jane es pyar di tadaf nu
Ishq de dard anokhe bhut anokhe hunde ne..!!

ਦਿਲ ‘ਚ ਵਸਾ ਕੇ ਕਿਉਂ ਦਿਲੋਂ ਕੱਢ ਗਿਆ ਸੱਜਣਾ
ਹੱਥ ਫੜ ਕੇ ਸਾਡਾ ਕਿਉਂ ਛੱਡ ਗਿਆ ਸੱਜਣਾ..!!
ਜੇ ਦੇਣਾ ਹੀ ਨਹੀਂ ਸੀ ਸਾਥ ਮੇਰਾ ਕਿਉਂ ਸੁਪਨੇ ਇਕੱਠੇ ਰਹਿਣ ਦੇ ਦਿਖਾਏ ਸੀ
ਤੇਰਾ ਮੇਰੇ ਨਾਲ ਰਹਿਣਾ ਤੇ ਸਿਰਫ਼ ਵਕ਼ਤ ਬਿਤਾਉਣਾ ਸੀ..,,
ਸਾਡਾ ਕੀ..?? ਜੋ ਤੇਰੀ ਖ਼ਾਤਿਰ ਆਪਣੇ ਛੱਡ ਆਏ ਸੀ..!!
ਤੈਨੂੰ ਪਿਆਰ ਸਿਰਫ਼ ਇੱਕ ਖੇਡ ਜਿਹਾ ਲਗਦਾ ਏ
ਦਿਲ ਚੱਕੋ ਕਿਸੇ ਦਾ ਤੇ ਜਜ਼ਬਾਤਾਂ ਦਾ ਮਜ਼ਾਕ ਬਣਾ ਦੋ
ਕੋਮਲ ਅੱਖੀਆਂ ਨੂੰ ਰੋਨਿਆਂ ਨਾਲ ਭਰ ਕੇ ਪਾਗਲ ਕਹਿ ਕੇ ਅਗਲੇ ਨੂੰ ਖ਼ਾਕ ਬਣਾ ਦੋ..!!
ਜ਼ਿੰਦਗੀ ਲੁਟਾ ਦਿੰਦੇ ਤੇਰੀ ਸੌਂਹ ਤੇਰੇ ‘ਤੇ
ਜੇ ਤੈਨੂੰ ਦਰਦ ਹੁੰਦਾ ਕਦੇ ਮੇਰੇ ਰੋਣ ਨਾਲ
ਪਰ ਗਲਤੀ ਸਾਡੀ ਵੀ ਅਸੀਂ ਫਿਰ ਕਿਵੇਂ ਮੰਨ ਲੈਂਦੇ
ਜੱਦ ਤੈਨੂੰ ਫ਼ਰਕ ਹੀ ਨਹੀਂ ਪਿਆ ਸਾਡੇ ਹੋਣ ਨਾ ਹੋਣ ਨਾਲ..!!
ਅੱਜ ਤੇਰੇ ਲਈ ਮੈਂ ਕੁੱਝ ਖ਼ਾਸ ਨਹੀਂ
ਉਹ ਵੀ ਦੀਨ ਸੀ ਜਦ ਮੈਨੂੰ ਦੇਖਣਾ ਤੇਰੇ ਲਈ ਬੰਦਗੀ ਸੀ
ਤੇਰੇ ਲਈ ਤਾਂ ਇਹ ਬਸ ਪਲਾਂ ਦੀ ਖੇਡ ਸੀ
ਪਰ ਮੇਰੇ ਲਈ ਤਾਂ ਸੱਜਣਾ ਇਹ ਪੂਰੀ ਜ਼ਿੰਦਗੀ ਸੀ..!!
ਸੁਣਿਆ ਸੀ ਮੈਂ ਪਿਆਰ ਸੱਚੇ ਨਸੀਬ ਨਹੀਂ ਹੁੰਦੇ
ਅੱਜ ਦੇਖਿਆ ਏ ਪਿਆਰ ਦੇ ਨਾਮ ਤੇ ਧੋਖੇ ਹੁੰਦੇ ਨੇ
ਕੋਈ ਵਿਰਲਾ ਹੀ ਜਾਣੇ ਇਸ ਪਿਆਰ ਦੀ ਤੜਫ਼ ਨੂੰ
ਇਸ਼ਕ ਦੇ ਦਰਦ ਅਨੋਖੇ….ਬਹੁਤ ਅਨੋਖੇ ਹੁੰਦੇ ਨੇ..!!

Oh Chann kive Samjhe || Sad status

Ik tutte tare di kami nu oh chann kive samjhe
jisde chahun wale hi hazaaran haun

ਇਕ ਟੁਟੇ ਤਾਰੇ ਦੀ ਕਮੀ ਨੂੰ ਉਹ ਚੰਨ ਕਿਵੇਂ ਸਮਝੇ
ਜਿਸਦੇ ਚਾਹੁੰਣ ਵਾਲੇ ਹੀ ਹਾਜ਼ਾਰਾਂ ਹੋਣ

Hanju mere digde gaye || Dard Punjabi status

Tu Pathar baneya reha
hanju mere dulde rahe
tu chup vehnda reha
jad saah mere nikalde gaye

ਤੂੰ ਪੱਥਰ ਬਣਿਆ ਰਿਹਾ
ਹੰਝੂ ਮੇਰੇ ਡੁੱਲਦੇ ਰਹੇ
ਤੁੰ ਚੁੱਪ ਵਹਿੰਦਾ ਰਿਹਾ
ਜਦ ਸਾਹ ਮੇਰੇ ਨਿਕਲਦੇ ਗਏ

NA PYAR SAMAJH SAKI || Punjabi status dil tutte

Na chadeyaa koi din sadhe lai
na aai kade puneyaa di raat
na pyar samajh saki tu mera
na samajh saki jajhbaat

ਨਾ ਚੜਿਆ ਕੋਈ ਦਿਨ ਸਾਡੇ ਲਈ
ਨਾ ਆਈ ਕਦੇ ਪੁੰਨਿਆ ਦੀ ਰਾਤ
ਨਾ ਪਿਆਰ ਸਮਝ ਸਕੀ ਤੂੰ ਮੇਰਾ
ਨਾ ਸਮਝ ਸਕੀ ਜ਼ਜਬਾਤ

Aadat jahi ho gayi e || punjabi sad shayari || true shayari || heart broken

pathar lok || punjabi shayari || true shayari

Es pathrr lokan di duniya vich
Pathrr dilan naal mulakat di hun aadat jahi ho gayi e..!!
Bedard lok rula k chale jande ne har roj
Ehna hnjuyan de sath di hun aadat jahi ho gayi e..!!
Mooh te apna apna kehn Vale praya kr jande ne
Ehna jhutheyan di aadat di hun aadat jahi ho gayi e..!!
Pyar sache de rishte nu mtlbi kr ditta jagg ne
Ishq ch hon vali jhuthi ibadat di hun aadat jahi ho gayi e..!!
Dilon pyar da dawa kr dhokha de jande ne..
Kakhan vang rulan di hun aadat jahi ho gayi e..!!
Vishvaas de naam te sab lutt lendi e duniya..
Lutereyan ch jhulan di hun aadat jahi ho gayi e..!!
Mile gmaa te khud hi mallam lagaai jande aa
Fatt dil de sioon di hun aadat jahi ho gayi e..!!
Duniya de sahmne hass hass k dikhauna te andro ikalleya Mar Mar k rona..
Bs Eda hun jioon di aadat jahi ho gayi e..!!

ਇਸ ਪੱਥਰ ਲੋਕਾਂ ਦੀ ਦੁਨੀਆਂ ਵਿੱਚ
ਪੱਥਰ ਲੋਕਾਂ ਨਾਲ ਮੁਲਾਕਾਤ ਦੀ ਹੁਣ ਆਦਤ ਜਿਹੀ ਹੋ ਗਈ ਏ..!!
ਬੇਦਰਦ ਲੋਕ ਰੁਲਾ ਕੇ ਚਲੇ ਜਾਂਦੇ ਨੇ ਹਰ ਰੋਜ਼
ਇਹਨਾਂ ਹੰਝੂਆਂ ਦੇ ਸਾਥ ਦੀ ਹੁਣ ਆਦਤ ਜਹੀ ਹੋ ਗਈ ਏ..!!
ਮੂੰਹ ਤੇ ਆਪਣਾ ਆਪਣਾ ਕਹਿਣ ਵਾਲੇ ਪਰਾਇਆ ਕਰ ਜਾਂਦੇ ਨੇ
ਇਹਨਾਂ ਝੂਠਿਆਂ ਦੀ ਆਦਤ ਦੀ ਹੁਣ ਆਦਤ ਜਹੀ ਹੋ ਗਈ ਏ..!!
ਪਿਆਰ ਸੱਚੇ ਦੇ ਰਿਸ਼ਤੇ ਨੂੰ ਮਤਲਬੀ ਕਰ ਦਿੱਤਾ ਏ ਜੱਗ ਨੇ
ਇਸ਼ਕ ‘ਚ ਹੋਣ ਵਾਲੀ ਝੂਠੀ ਇਬਾਦਤ ਦੀ ਹੁਣ ਆਦਤ ਜਹੀ ਹੋ ਗਈ ਏ..!!
ਦਿਲੋਂ ਪਿਆਰ ਦਾ ਦਾਅਵਾ ਕਰ ਧੋਖਾ ਦੇ ਜਾਂਦੇ ਨੇ
ਕੱਖਾਂ ਵਾਂਗ ਰੁਲਣ ਦੀ ਹੁਣ ਆਦਤ ਜਹੀ ਹੋ ਗਈ ਏ..!!
ਵਿਸ਼ਵਾਸ ਦੇ ਨਾਮ ਤੇ ਸਭ ਲੁੱਟ ਲੈਂਦੀ ਏ ਦੁਨੀਆਂ
ਲੁਟੇਰਿਆਂ ‘ਚ ਝੂਲਣ ਦੀ ਹੁਣ ਆਦਤ ਜਹੀ ਹੋ ਗਈ ਏ..!!
ਮਿਲੇ ਗਮਾਂ ‘ਤੇ ਖੁਦ ਹੀ ਮੱਲਮ ਲਗਾਈ ਜਾਂਦੇ ਆਂ
ਫੱਟ ਦਿਲ ਦੇ ਸਿਊਣ ਦੀ ਆਦਤ ਜਹੀ ਹੋ ਗਈ ਏ..!!
ਦੁਨੀਆਂ ਦੇ ਸਾਹਮਣੇ ਹੱਸ ਹੱਸ ਕੇ ਦਿਖਾਉਣਾ ਤੇ ਅੰਦਰੋਂ ਇਕੱਲਿਆਂ ਮਰ ਮਰ ਕੇ ਰੋਣਾ
ਬਸ ਏਦਾਂ ਹੁਣ ਜਿਊਣ ਦੀ ਆਦਤ ਜਹੀ ਹੋ ਗਈ ਏ..!!

SDA LAI MITT JAANA || 2 lines sad status punjabi

mere dil te likhiyea tera naam
vekhi ik din sadaa lai mitt jaana

ਮੇਰੇ ਦਿਲ ਤੇ ਲਿਖਿਆ ਤੇਰੇ ਨਾਮ
ਵੇਖੀਂ ਇਕ ਦਿਨ ਸਦਾ ਲਈ ਮਿਟ ਜਾਣਾ

HAMSAFAR KOI HOR HI || Sad Shayari

Niveaan ton sikh k kive ucheyaan naal jo ral jande ne
ki gal sunawan me lokaan di
sohne raah kise naal bna
hamsafar koi hor hi cun lainde ne

ਨਿਵਿਆਂ ਤੋਂ ਸਿਖ ਕੇ
ਕਿਵੇਂ ਉਚਿਆਂ ਨਾਲ ਜੋ ਰਲ ਜਾਂਦੇ ਨੇ
ਕੀ ਗੱਲ ਸੁਣਾਵਾਂ ਮੈਂ ਲੋਕਾਂ ਦੀ
ਸੋਹਣੇ ਰਾਹ ਕਿਸੇ ਨਾਲ ਬਣਾ
ਹਮਸਫਰ ਕੋਈ ਹੋਰ ਹੀ ਚੁਣ ਲੈਂਦੇ ਨੇ