Skip to content

hnju

Oh te mein 😍 || true love poetry

Dassi rabba kad bull muskaune
Akhiyan shaddna ron nu..!!
Kinne ku din hor paye ne
Ohde mere ikk hon nu😘..!!
Sath rahe sada janma takk
Bhag laggan mere intezaar nu..!!
Nazar kite dekhi lag na jawe
Ohde mere pyar nu💓..!!
Rabba door Na Kari sajjna ton
Menu aklan thodi nu..!!
Salamat rakhi juga juga takk
Ohdi meri Jodi nu😍..!!

ਦੱਸੀਂ ਰੱਬਾ ਕਦ ਬੁੱਲ੍ਹ ਮੁਸਕਾਉਣੇ
ਅੱਖੀਆਂ ਛੱਡਣਾ ਰੋਣ ਨੂੰ..!!
ਕਿੰਨੇ ਕੁ ਦਿਨ ਹੋਰ ਪਏ ਨੇ
ਉਹਦੇ ਮੇਰੇ ਇੱਕ ਹੋਣ ਨੂੰ😘..!!
ਸਾਥ ਰਹੇ ਸਾਡਾ ਜਨਮਾਂ ਤੱਕ
ਭਾਗ ਲੱਗਣ ਮੇਰੇ ਇੰਤਜ਼ਾਰ ਨੂੰ..!!
ਨਜ਼ਰ ਕਿਤੇ ਦੇਖੀਂ ਲੱਗ ਨਾ ਜਾਵੇ
ਉਹਦੇ ਮੇਰੇ ਪਿਆਰ ਨੂੰ💓..!!
ਰੱਬਾ ਦੂਰ ਨਾ ਕਰੀਂ ਸੱਜਣਾ ਤੋਂ
ਮੈਨੂੰ ਅਕਲਾਂ ਥੋੜੀ ਨੂੰ..!!
ਸਲਾਮਤ ਰੱਖੀਂ ਜੁੱਗਾਂ ਜੁੱਗਾਂ ਤੱਕ
ਉਹਦੀ ਮੇਰੀ ਜੋੜੀ ਨੂੰ😍..!!

Rowan akhan 💔 || sad Punjabi status || heart broken

Sutteya e zindagi chon kadd ke
Rooh vich pehla jadh ke ve💔..!!
Shaddeya e bekadar jehe ho ke
Hath mera tu fadh ke ve😢..!!
Tenu taan koi fark na sajjna
Shadd tur gaya tu ladh ke ve☹️..!!
Methon tu ziddan pugayian
Har vari adh adh ke ve😫..!!
Adh mareya di halat ch hoye asi
Hizran tereyan ch sadh ke ve😥..!!
Rowan akhan ajj vi kamliyan
Teriyan gallan puraniyan padh ke ve😭..!!

ਸੁੱਟਿਆ ਏ ਜ਼ਿੰਦਗੀ ‘ਚੋਂ ਕੱਢ ਕੇ
ਰੂਹ ਵਿੱਚ ਪਹਿਲਾਂ ਜੜ੍ਹ ਕੇ ਵੇ💔..!!
ਛੱਡਿਆ ਏ ਬੇਕਦਰ ਜਿਹੇ ਹੋ ਕੇ
ਹੱਥ ਮੇਰਾ ਤੂੰ ਫੜ੍ਹ ਕੇ ਵੇ😢..!!
ਤੈਨੂੰ ਤਾਂ ਕੋਈ ਫ਼ਰਕ ਨਾ ਸੱਜਣਾ
ਛੱਡ ਤੁਰ ਗਿਆ ਤੂੰ ਲੜ ਕੇ ਵੇ☹️..!!
ਮੈਥੋਂ ਤੂੰ ਜਿੱਦਾਂ ਪੁਗਾਈਆਂ
ਹਰ ਵਾਰੀ ਅੜ੍ਹ ਅੜ੍ਹ ਕੇ ਵੇ😫..!!
ਅੱਧ ਮਰਿਆ ਦੀ ਹਾਲਤ ‘ਚ ਹੋਏ ਅਸੀਂ
ਹਿਜ਼ਰਾਂ ਤੇਰਿਆਂ ‘ਚ ਸੜ ਕੇ ਵੇ😥..!!
ਰੋਵਣ ਅੱਖਾਂ ਅੱਜ ਵੀ ਕਮਲੀਆਂ
ਤੇਰੀਆਂ ਗੱਲਾਂ ਪੁਰਾਣੀਆਂ ਪੜ੍ਹ ਕੇ ਵੇ😭..!!

Pyar di bhaal asi karde rahe 💔 || sad Punjabi status || heart broken

Tusi pyar pyar ki karde rahe
Asi pagl tuhade te marde rahe..!!
Tusi do pal bitaa chadd tur gaye sanu
Te sadi akhon hnjhu varde rahe..!!
Tusi thokar maar ke khush hunde rahe
Te asi thukraye jaan ton darde rahe..!!
Galti tuhadi nahi galti taan sadi c
Jo suarth lokan di duniyan ch vi
Pagl pyar di bhaal asi karde rahe..!!

ਤੁਸੀਂ ਪਿਆਰ ਪਿਆਰ ਕੀ ਕਰਦੇ ਰਹੇ
ਅਸੀਂ ਪਾਗ਼ਲ ਤੁਹਾਡੇ ‘ਤੇ ਮਰਦੇ ਰਹੇ..!!
ਤੁਸੀਂ ਦੋ ਪਲ਼ ਬਿਤਾ ਛੱਡ ਤੁਰ ਗਏ ਸਾਨੂੰ
ਤੇ ਸਾਡੀ ਅੱਖੋਂ ਹੰਝੂ ਵਰ੍ਹਦੇ ਰਹੇ..!!
ਤੁਸੀਂ ਠੋਕਰ ਮਾਰ ਕੇ ਖੁਸ਼ ਹੁੰਦੇ ਰਹੇ
ਤੇ ਅਸੀਂ ਠੁਕਰਾਏ ਜਾਣ ਤੋਂ ਡਰਦੇ ਰਹੇ..!!
ਗ਼ਲਤੀ ਤੁਹਾਡੀ ਨਹੀਂ ਗਲਤੀ ਤਾਂ ਸਾਡੀ ਸੀ
ਜੋ ਸੁਆਰਥ ਲੋਕਾਂ ਦੀ ਦੁਨੀਆਂ ‘ਚ ਵੀ
ਪਾਗ਼ਲ ਪਿਆਰ ਦੀ ਭਾਲ ਅਸੀਂ ਕਰਦੇ ਰਹੇ..!!

Bullan te nahio aunde haase ☹️ || sad Punjabi shayari || true line shayari

Bullan te hun nahio aunde haase💔
Te akhan de athru vi sukk gaye ne🙌..!!
Dard beshakk hun staunde nahi dil nu😑
Par khushi de kaaran vi mukk gye ne☹️..!!

ਬੁੱਲ੍ਹਾਂ ‘ਤੇ ਹੁਣ ਨਹੀਂਓ ਆਉਂਦੇ ਹਾਸੇ💔
ਤੇ ਅੱਖਾਂ ਦੇ ਅੱਥਰੂ ਵੀ ਸੁੱਕ ਗਏ ਨੇ🙌..!!
ਦਰਦ ਬੇਸ਼ੱਕ ਹੁਣ ਸਤਾਉਂਦੇ ਨਹੀਂ ਦਿਲ ਨੂੰ😑
ਪਰ ਖੁਸ਼ ਹੋਣ ਦੇ ਕਾਰਨ ਵੀ ਮੁੱਕ ਗਏ ਨੇ☹️..!!

Ek tarfa pyar || Punjabi poetry || sad but true lines

Badiyan aasan umeeda c shayad esnu
Aaya vehre mere c pairi nange
Te khushiyan nu mukh te chaad..!!
Befikri jehi ch jee betha
Khaure anjaan c kaurhe sach ton
Ke chakkne paine ehnu dukhan de bhaar..!!
Pyar valiyan tranga shed
mere agge piche saaz vajaunda c
Umeed jitt di laga ke ho gaya haar..!!
Pathar jehe jazbaat mere tenu samj na paye
Te khaure bedard dil mera
Kyu fullan de raah vich baneya gaar..!!
Thukra ke tenu eh khush vi hoyia
Par tu akhan ch hanju le see na kitti
Te mud gaya kha ke sitam hazar..!!
Nirsuarth c tu te pak tera ishq
Nazukta naal bhareya ik dil c kol
Jo karda reha mohobbat beshumar..!!
Lai ke peedhan da bhandaar bhawein aap ujjad geya
Par sikha ke bhut kuj gya menu
Tera ik tarfa pyar..!!

ਬੜੀਆਂ ਆਸਾਂ ਉਮੀਦਾਂ ਸੀ ਸ਼ਾਇਦ ਇਸਨੂੰ
ਆਇਆ ਵੇਹੜੇ ਮੇਰੇ ਸੀ ਪੈਰੀ ਨੰਗੇ
ਤੇ ਖੁਸ਼ੀਆਂ ਨੂੰ ਮੁੱਖ ਤੇ ਚਾੜ੍ਹ..!!
ਬੇਫ਼ਿਕਰੀ ਜਿਹੀ ‘ਚ ਜੀਅ ਬੈਠਾ
ਖੌਰੇ ਅਣਜਾਣ ਸੀ ਕੌੜੇ ਸੱਚ ਤੋਂ
ਕਿ ਚੱਕਣੇ ਪੈਣੇ ਇਹਨੂੰ ਦੁੱਖਾਂ ਦੇ ਭਾਰ..!!
ਪਿਆਰ ਵਾਲੀਆਂ ਤਰੰਗਾਂ ਛੇੜ
ਮੇਰੇ ਅੱਗੇ ਪਿੱਛੇ ਸਾਜ਼ ਵਜਾਉਂਦਾ ਸੀ
ਉਮੀਦ ਜਿੱਤ ਦੀ ਲਗਾ ਕੇ ਹੋ ਗਿਆ ਹਾਰ..!!
ਪੱਥਰ ਜਿਹੇ ਜਜ਼ਬਾਤ ਮੇਰੇ ਤੈਨੂੰ ਸਮਝ ਨਾ ਪਾਏ
ਤੇ ਖੌਰੇ ਬੇਦਰਦ ਦਿਲ ਮੇਰਾ
ਕਿਉਂ ਫੁੱਲਾਂ ਦੇ ਰਾਹ ਵਿੱਚ ਬਣਿਆ ਗਾਰ..!!
ਠੁਕਰਾ ਕੇ ਤੈਨੂੰ ਇਹ ਖੁਸ਼ ਵੀ ਹੋਇਆ
ਪਰ ਤੂੰ ਅੱਖਾਂ ‘ਚ ਹੰਝੂ ਲੈ ਸੀ ਨਾ ਕੀਤੀ
ਤੇ ਮੁੜ ਗਿਆ ਖਾ ਕੇ ਸਿਤਮ ਹਜ਼ਾਰ..!!
ਨਿਰਸੁਆਰਥ ਸੀ ਤੂੰ ਤੇ ਪਾਕ ਤੇਰਾ ਇਸ਼ਕ
ਨਾਜ਼ੁਕਤਾ ਨਾਲ ਭਰਿਆ ਇੱਕ ਦਿਲ ਸੀ ਕੋਲ
ਜੋ ਕਰਦਾ ਰਿਹਾ ਮੋਹੁੱਬਤ ਬੇਸ਼ੁਮਾਰ..!!
ਲੈ ਕੇ ਪੀੜਾਂ ਦਾ ਭੰਡਾਰ ਭਾਵੇਂ ਆਪ ਉੱਜੜ ਗਿਆ
ਪਰ ਸਿਖਾ ਕੇ ਬਹੁਤ ਕੁਝ ਗਿਆ
ਮੈਨੂੰ ਤੇਰਾ ਇੱਕ ਤਰਫ਼ਾ ਪਿਆਰ..!!💔

Kadar howe je || true line shayari 🔥|| Punjabi status

Gama tereyan naal jholi bhar lai jaan❤️
Par teri akhon👀 hnjhu aun na den🤗..!!
Kadar howe🙌 je ohna sache pyar di🙃
Oh tenu👉 kade vi ron na den😇..!!

ਗ਼ਮਾਂ ਤੇਰਿਆਂ ਨਾਲ ਝੋਲੀ ਭਰ ਲੈ ਜਾਣ❤️
ਪਰ ਤੇਰੀ ਅੱਖੋਂ👀 ਹੰਝੂ ਆਉਣ ਨਾ ਦੇਣ🤗..!!
ਕਦਰ ਹੋਵੇ 🙌ਜੇ ਉਹਨਾਂ ਸੱਚੇ ਪਿਆਰ ਦੀ🙃
ਉਹ ਤੈਨੂੰ👉 ਕਦੇ ਵੀ ਰੋਣ ਨਾ ਦੇਣ😇..!!

Kahde ishq de paindde nu pair pye || sad shayari || sad Punjabi status

Sadi nibhdi nahi c hanjhuya naal🙌
Bull utawle rehnde c khush hone nu☺️..!!
Kahde ishq de paindde nu pair pye😒
Hun fad bethe haan umran de rone nu💔..!!

ਸਾਡੀ ਨਿਭਦੀ ਨਹੀਂ ਸੀ ਹੰਝੂਆਂ ਨਾਲ🙌
ਬੁੱਲ੍ਹ ਉਤਾਵਲੇ ਰਹਿੰਦੇ ਸੀ ਖੁਸ਼ ਹੋਣੇ ਨੂੰ☺️..!!
ਕਾਹਦੇ ਇਸ਼ਕ ਦੇ ਪੈਂਡੇ ਨੂੰ ਪੈਰ ਪਏ😒
ਹੁਣ ਫੜ੍ਹ ਬੈਠੇ ਹਾਂ ਉਮਰਾਂ ਦੇ ਰੋਣੇ ਨੂੰ💔..!!

Dil nu chakna-choor || sad Punjabi shayari || heart broken

Tere dhokhe piche pyar te pyar piche sajishan
Paak mohobbat de raste ton menu door kar gaye..!!
Berehmi te tere bebak irade sajjna
Mere nazuk dil nu chakna-choor kar gaye💔..!!

ਤੇਰੇ ਧੋਖੇ ਪਿੱਛੇ ਪਿਆਰ ਤੇ ਪਿਆਰ ਪਿੱਛੇ ਸਾਜਿਸ਼ਾਂ
ਪਾਕ ਮੋਹੁੱਬਤ ਦੇ ਰਸਤੇ ਤੋਂ ਮੈਨੂੰ ਦੂਰ ਕਰ ਗਏ..!!
ਬੇਰਹਿਮੀ ਤੇ ਤੇਰੇ ਬੇਬਾਕ ਇਰਾਦੇ ਸੱਜਣਾ
ਮੇਰੇ ਨਾਜ਼ੁਕ ਦਿਲ ਨੂੰ ਚੱਕਨਾ-ਚੂਰ ਕਰ ਗਏ💔..!!