Skip to content

love

yaadan aundiya ne || love punjabi shayari || sad but true

Raati saun to pehla swere uthan to baad
Dil nu ghera paundiya ne..!!
Ki kariye sajjna dass sanu
Sanu yaadan teriyan aundiya ne🫠..!!

ਰਾਤੀਂ ਸੌਣ ਤੋਂ ਪਹਿਲਾਂ ਸਵੇਰੇ ਉੱਠਣ ਤੋਂ ਬਾਅਦ
ਦਿਲ ਨੂੰ ਘੇਰਾ ਪਾਉਂਦੀਆਂ ਨੇ..!!
ਕੀ ਕਰੀਏ ਸੱਜਣਾ ਦੱਸ ਸਾਨੂੰ
ਸਾਨੂੰ ਯਾਦਾਂ ਤੇਰੀਆਂ ਆਉਂਦੀਆਂ ਨੇ🫠..!!

jad mein Socha babul nu || punjabi ghaint status

Jad tasveer dekha ohna di
Vich nazar tusi hi aunde o..!!
Jad vi mein Socha babul nu
Menu tusi yaad a jande o..!!
Har Ada nazar te chehra tuhada
Menu ohdi jhalak dikhlaunda e..!!
Jad chehra tuhada takkdi Haan
Menu babul Chete aunda e..!!

ਜਦ ਤਸਵੀਰ ਦੇਖਾਂ ਉਹਨਾਂ ਦੀ
ਵਿੱਚ ਨਜ਼ਰ ਤੁਸੀ ਹੀ ਆਉਂਦੇ ਓ..!!
ਜਦ ਵੀ ਮੈਂ ਸੋਚਾਂ ਬਾਬੁਲ ਨੂੰ
ਮੈਨੂੰ ਤੁਸੀ ਯਾਦ ਆ ਜਾਂਦੇ ਓ..!!
ਹਰ ਅਦਾ ਨਜ਼ਰ ਤੇ ਚਿਹਰਾ ਤੁਹਾਡਾ
ਮੈਨੂੰ ਉਹਦੀ ਝਲਕ ਦਿਖਲਾਉਂਦਾ ਏ..!!
ਜਦ ਚਿਹਰਾ ਤੁਹਾਡਾ ਤੱਕਦੀ ਹਾਂ
ਮੈਨੂੰ ਬਾਬੁਲ ਚੇਤੇ ਆਉਂਦਾ ਏ..!!

Mein jism te tu jaan || punjabi shayari || love shayari

Tenu dekha jiwe khuab howe
Tenu suna jiwe saaj howe
Tenu prha jiwe kitaab howe
Tere ton vichdan da dar menu enna lagge
Jiwe mein jism te tu jaan howe 🥀

ਤੈਨੂੰ ਦੇਖਾ ਜਿਵੇ ਖੁਆਬ ਹੋਵੇ
ਤੈਨੂੰ ਸੁਣਾ ਜਿਵੇ ਸਾਜ ਹੋਵੇ
ਤੈਨੂੰ ਪੜ੍ਹਾ ਜਿਵੇ ਕਿਤਾਬ ਹੋਵੇ
ਤੇਰੇ ਤੋ ਵਿਛੜਨ ਦਾ ਡਰ ਮੈਨੂੰ ਇੰਨਾ ਲੱਗੇ
ਜਿਵੇ ਮੈ ਜਿਸਮ ਤੇ ਤੂੰ ਜਾਨ ਹੋਵੇ🥀

Love || punjabi shayari on pyar

ਦਿਲ ਵਿੱਚ ਤੇਰੀ ਮਿੱਠੀਏ
ਬੜੀ ਪਿਆਰੀ ਜਗਾ ਬਣ ਗਈ
ਗੁਰਲਾਲ ਦੇ ਜਿਉਣ ਦੀ
ਪ੍ਰੀਤ ਤੂੰ ਵਜਾ ਬਣ ਗਈ❤️

Dil vich teri mithiye
Badi pyari jgah ban gyi
Gurlal de jion di
Preet tu wajah ban gayi ❤️

Kise nu paun di hadd♥️ || true line shayari || Punjabi status

ਖੁਦ ਨੂੰ ਗਵਾਉਣ ਦਾ ਤਾ ਪਤਾ ਨਹੀ ਦਿਲਾ, ਪਰ ਕਿਸੇ ਨੂੰ ਪਾਉਣ ਦੀ ਹੱਦ ਕਰ ਦਿੱਤੀ ਮੈ❤️

Khud nu gwona da ta pta nhi dilla, par kise nu paun de hadd kr diti me♥️

Tere bina Na sarda e..♥️🥺 || punjabi shayari || sad in love

ਕੁਝ ਪੰਨੇ ਤੇਰੀਆਂ ਯਾਦਾਂ ਦੇ,

ਪੜਨੇ ਨੂੰ ਜੀਅ ਜਿਹਾ ਕਰਦਾ ਏ

ਤੇਰੇ ਬਿਨ ਜੀ ਕੇ ਦੇਖ ਲਿਆ,

ਪਰ ਤੇਰੇ ਬਿਨ ਨਾ ਸਰਦਾ ਏ..♥️🥺

Kujh pane teriyan yadan de,

Pdhne nu jee karda ae

Tere bin jee ke dekh liya,

Pr tere bin na sarda ae…💔🥺

Ohde verga pyar || sad punjabi shayari

ਓਹੀ ਹੋਇਆ
ਜੋ ਲਗਦਾ ਨਹੀਂ ਸੀ ਕਦੇ
ਓਹਦੇ ਹਥੋਂ ਹੀ ਮਾਰੇਂ ਗਏ
ਜਿਹੜਾ ਕਾਤਿਲ ਲਗਦਾ ਨਹੀਂ ਸੀ ਕਦੇ

ਓਹਦੇ ਬੋਲਾਂ ਤੋਂ ਲਗਦਾ ਸੀ
ਓਹਦੇ ਵਰਗਾ ਕਿਤੇ ਪਿਆਰ ਨਹੀਂ
ਓਹਦੇ ਨਾਲ ਕਰਕੇ ਸਮਝ ਗਿਆ
ਹੁਣ ਕਰਨਾ ਕਦੇ ਪਿਆਰ ਨਹੀਂ

ਬਿਨ ਮੌਸਮ ਪੈਦਾ ਏਂ ਮੀਂਹ
ਅਖਾਂ ਚੋਂ ਹੰਝੂ ਜਿਵੇਂ ਡਿਗਦੇ ਰਹਿੰਦੇ ਨੇ
ਸ਼ਹਿਰ ਮਹੁੱਬਤ ਦੇ ਰਹਿੰਦਾ ਕੋਇ ਅਬਾਦ ਨਹੀਂ
ਮੇਰੇ ਵਰਗੇ ਸਾਰੇ ਇਥੇ ਬਰਬਾਦ ਰਹਿੰਦੇ ਨੇ

ਕਹਿੰਦੇ ਨੇ ਬੁੱਲ੍ਹੇ ਸ਼ਾਹ
ਕਦੇ ਮਹਿਕ ਨਾ ਮੁੱਕਦੀ ਫੁੱਲਾਂ ਵਿਚੋਂ
ਫੁੱਲ ਸੁੱਕਦੇ ਸੁੱਕਦੇ ਸੁੱਕ ਜਾਂਦੇ,
ਕੋਈ ਕਦਰ ਨਾ ਜਾਣੇ ਪਿਆਰ ਦੀ
ਦਿਲ ਟੁੱਟਦੇ ਟੁੱਟਦੇ ਟੁੱਟ ਜਾਂਦੇ

ਬਨਾਇਆ ਹੋਇਆਂ ਮਜ਼ਾਕ
ਲੋਕ ਆਪਣੇ ਉੱਤੇ ਹੱਸਦੇ ਨੇਂ
ਕੋਈ ਦੱਸਦਾ ਕੁਝ ਨਹੀਂ
ਆਸ਼ਿਕ ਸਾਰੇ ਹਾਲ ਠੀਕ ਦਸਦੇ ਨੇ

ਮੈਂ ਭੁੱਲ ਦਾ ਜਾ ਰਿਹਾ
ਕੁੱਝ ਇਦਾਂ ਆਪਣੇ ਆਪ ਨੂੰ
ਜਿਵੇਂ ਟੁੱਟਣੇ ਤੋਂ ਬਾਅਦ ਆਲ੍ਹਣਾ
ਪੰਛੀ ਘਰ ਦਾ ਰਾਹ ਭੁੱਲ ਜਾਂਦੇ ਨੇ

ਕਰਕੇ ਇਸ਼ਕ ਮੈਨੂੰ ਲੱਗਦਾ
ਹੱਸਦੇ ਵਸਦੇ ਲੋਕ ਵੀ ਮਰ ਜਾਂਦੇ ਨੇ

Us lok tera Vaasa || ghaint Punjabi shayari || Punjabi status

Suneya e mein ke us lok tera vaasa e
Baithdi haan roz tareya di lo ch…Chan di chanani ch
Ke khaure kidhre eh tera pta dass den..!!🥀

ਸੁਣਿਆ ਏ ਮੈਂ ਕਿ ਉਸ ਲੋਕ ਤੇਰਾ ਵਾਸਾ ਏ
ਬੈਠਦੀ ਹਾਂ ਰੋਜ਼ ਤਾਰਿਆਂ ਦੀ ਲੋਅ ‘ਚ…ਚੰਨ ਦੀ ਚਾਨਣੀ ‘ਚ
ਕਿ ਖੌਰੇ ਕਿੱਧਰੇ ਇਹ ਤੇਰਾ ਪਤਾ ਦੱਸ ਦੇਣ..!!🥀