Skip to content

pyar

pyar punjabi status, love, true love, mohhabat shayari, pyar wale status, cute love punjabi status

Jisam da yug || true lines

Ajjkal yug jisma da
Loka nu mohobbat de bare ki pta
Jado aawe suaad chakh piyala jisma da
Fer besuaad jehi ho gyi mohobbat bare ki pta
Ki pta kise de jazbaat de bare
Ki pta dil di umeed tuttan de bare
Jado pai gayi Howe aadat maikhaneya de dar di
Fer bande nu mandir maszid gurudware bare ki pta
-Guru Gaba

ਅੱਜ ਕੱਲ ਯੁੱਗ ਜਿਸਮਾਂ ਦਾ
ਲੋਕਾਂ ਨੂੰ ਮਹੁੱਬਤ ਦੇ ਬਾਰੇ ਕੀ ਪਤਾ
ਜਦੋਂ ਆਵੇ ਸੁਆਦ ਚੱਖ ਪਿਆਲਾ ਜਿਸਮਾਂ ਦਾ
ਫੇਰ ਬੇਸੁਆਦ ਜਿਹੀ ਹੋ ਗਈ ਮਹੁੱਬਤ ਬਾਰੇ ਕੀ ਪਤਾ
ਕੀ ਪਤਾ ਕਿਸੇ ਦੇ ਜ਼ਜਬਾਤ ਦੇ ਬਾਰੇ
ਕੀ ਪਤਾ ਦਿਲ ਉਮੀਦ ਟੁੱਟਣ ਦੇ ਬਾਰੇ
ਜਦੋਂ ਪੈ ਗਈ ਹੋਵੇ ਆਦਤ ਮੈਖ਼ਾਨੇਆ ਦੇ ਦਰ ਦੀ
ਫੇਰ ਬੰਦੇ ਨੂੰ ਮੰਦਿਰ ਮਸਜਿਦ ਗੁਰਦੁਆਰੇ ਬਾਰੇ ਕੀ ਪਤਾ
-ਗੁਰੂ ਗਾਬਾ

Ohnu bhulauna || love Punjabi status

Mein chahunda nhi ohnu bhulana
Ohdi yaad ohde ditte jakhma nu hra rakhdi hai
Mein chahunda nhi ohdiya tasveera nu jalauna
Ohdi tasveera nu dekh akh meri sabar rakhdi hai
Har ek din ohdi bewafai di gwahi dinda hai
Fer vi pta nhi kyu ohde aun di umeed ch nazar raah te nazra rakhdi hai❤

ਮੈ ਚਾਹੁੰਦਾ ਨਹੀਂ ਉਹਨੂੰ ਭੁਲਾਨਾ
ਉਹਦੀ ਯਾਦ ਓਹਦੇ ਦਿੱਤੇ ਜ਼ਖਮਾਂ ਨੂੰ ਹਰਾ ਰੱਖਦੀ ਹੈ
ਮੈਂ ਚਾਹੁੰਦਾ ਨਹੀਂ ਓਹਦੀਆਂ ਤਸਵੀਰਾਂ ਨੂੰ ਜਲਾਉਣਾ
ਓਸਦੀ ਤਸਵੀਰਾਂ ਨੂੰ ਦੇਖ ਅੱਖ ਮੇਰੀ ਸਬਰ ਰੱਖਦੀ ਹੈ
ਹਰ ਇੱਕ ਦਿਨ ਉਹਦੀ ਬੇਵਫ਼ਾਈ ਦੀ ਗਵਾਹੀ ਦਿੰਦਾ ਹੈ
ਫੇਰ ਵੀ ਪਤਾ ਨਹੀਂ ਕਿਉਂ ਓਹਦੇ ਆਉਣ ਦੀ ਉਮੀਦ ‘ਚ ਨਜ਼ਰ ਰਾਹ ਤੇ ਨਜ਼ਰਾਂ ਰੱਖਦੀ ਹੈ❤

Naaz kar tu apne te || ghaint Punjabi status

Naaz kar tu apne te
Bhawein lakhan ethe chehre ne..!!
Tenu chahun vala vi oh mileya
Jihnu chahun Vale bathere ne🙌..!!

ਨਾਜ਼ ਕਰ ਤੂੰ ਆਪਣੇ ਤੇ
ਭਾਵੇਂ ਲੱਖਾਂ ਇੱਥੇ ਚਿਹਰੇ ਨੇ..!!
ਤੈਨੂੰ ਚਾਹੁਣ ਵਾਲਾ ਵੀ ਉਹ ਮਿਲਿਆ
ਜਿਹਨੂੰ ਚਾਹੁਣ ਵਾਲੇ ਬਥੇਰੇ ਨੇ🙌..!!

Kinna pyar || love shayari || Punjabi status

Kive dssa pyar menu kinna ve meharma😘
Tere bina sab jag Sunna ve meharma❤..!!

ਕਿਵੇਂ ਦੱਸਾਂ ਪਿਆਰ ਮੈਨੂੰ ਕਿੰਨਾ ਵੇ ਮਹਿਰਮਾ😘
ਤੇਰੇ ਬਿਨਾਂ ਸਭ ਜੱਗ ਸੁੰਨਾ ਵੇ ਮਹਿਰਮਾ❤..!!

Menu mohobbat karda rahi || love you shayari

Dil mera chl tu khoh lwi
Te apna metho harda rhi❤..!!
Hmesha mera ban k rhi
Te menu mohobbat karda rhi😘..!!

ਦਿਲ ਮੇਰਾ ਚੱਲ ਤੂੰ ਖੋਹ ਲਵੀਂ
ਤੇ ਆਪਣਾ ਮੈਥੋਂ ਹਰਦਾ ਰਹੀਂ❤..!!
ਹਮੇਸ਼ਾ ਮੇਰਾ ਬਣ ਕੇ ਰਹੀਂ
ਤੇ ਮੈਨੂੰ ਮੋਹੁੱਬਤ ਕਰਦਾ ਰਹੀਂ😘..!!

Jithe pyar Howe || two line shayari || ghaint status

Jithe pyar Howe othe jhukav lazmi hunda e
Aakad te pyar kde ikathe nhi chl sakde..!!🙌

ਜਿੱਥੇ ਪਿਆਰ ਹੋਵੇ ਉੱਥੇ ਝੁਕਾਵ ਲਾਜ਼ਮੀ ਹੁੰਦਾ ਏ
ਆਕੜ ਤੇ ਪਿਆਰ ਕਦੇ ਇਕੱਠੇ ਨਹੀਂ ਚੱਲ ਸਕਦੇ..!!🙌

Mein ton tu || Punjabi poetry

Mere khayal hmesha tere takk rehnde ne
Te mere khayalan vich hmesha tu…!
Eh khayal chandre hunde v kinne sohne aa!
Apniya sariyan reejhan pugaunde!
Chaa mnaunde!
Dil diyan jande!
Har bhed pehchande!
Par kde kde menu lagda
Tu mere khayalan naalo kite vadh k aa…!
Meri soch to bhut uppr hai tu!
Ese lyi taan mein aakhdi haan
Tera mera sada hona Na mumkin e!
Na hi mein Teri soch di hanan haan
Na hi tere khayalan de mech Di….!
Fer v mein chahundi aa,
Mein tere vargi ban jawa!
Mein Teri har ikk aadat nu apnawa!
Mere vicho mera mein mukk jawe
Te mere ton tera te tu ho jawe!
Tu hi taan hai
Jihne dsseya menu
Mohobbat da arth…!
Dharti asmaan da rishta!
Paniya nu Sunna!
Hawawan nu maan Na!
Panchiya vich chehkna!
Te fullan naal mehkna!
Kudrat vich mohobbat nu pehchanana!
Nhi ta mein rait nu v mitti akhdi c!!!!

ਮੇਰੇ ਖ਼ਿਆਲ ਹਮੇਸ਼ਾ ਤੇਰੇ ਤੱਕ ਰਹਿੰਦੇ ਨੇ
ਤੇ ਮੇਰੇ ਖਿਆਲਾਂ ਵਿੱਚ ਹਮੇਸ਼ਾ ਤੂੰ…!
ਇਹ ਖ਼ਿਆਲ ਚੰਦਰੇ ਹੁੰਦੇ ਵੀ ਤਾਂ ਕਿੰਨੇ ਸੋਹਣੇ ਆ!
ਆਪਣੀਆਂ ਸਾਰੀਆਂ ਰੀਝਾਂ ਪੁਗਾਉਂਦੇ!
ਚਾਅ ਮਨਾਉਂਦੇ!
ਦਿਲ ਦੀਆਂ ਜਾਣਦੇ!
ਹਰ ਭੇਦ ਪਹਿਚਾਣਦੇ!
ਪਰ ਕਦੇ ਕਦੇ ਮੈਨੂੰ ਲੱਗਦਾ
ਤੂੰ ਮੇਰੇ ਖ਼ਿਆਲਾਂ ਨਾਲੋਂ ਕਿਤੇ ਵੱਧ ਕੇ ਆ…!
ਮੇਰੀ ਸੋਚ ਤੋਂ ਵੀ ਬਹੁਤ ਉੱਪਰ ਹੈਂ ਤੂੰ!
ਇਸੇ ਲਈ ਤਾਂ ਮੈਂ ਆਖਦੀ ਹਾਂ
ਤੇਰਾ-ਮੇਰਾ ਸਾਡਾ ਹੋਣਾ ਨਾ-ਮੁਮਕਿਨ ਐ!
ਨਾ ਹੀ ਮੈਂ ਤੇਰੀ ਸੋਚ ਦੀ ਹਾਨਣ ਹਾਂ
ਨਾ ਹੀ ਤੇਰੇ ਖਿਆਲਾਂ ਦੇ ਮੇਚ ਦੀ….!
ਫਿਰ ਵੀ ਮੈਂ ਚਾਹੁੰਦੀ ਹਾਂ,
ਮੈਂ ਤੇਰੇ ਵਰਗੀ ਬਣ ਜਾਵਾਂ।
ਮੈਂ ਤੇਰੀ ਹਰ ਇੱਕ ਆਦਤ ਨੂੰ ਅਪਣਾਵਾਂ।
ਮੇਰੇ ਵਿੱਚੋਂ ਮੇਰਾ ਮੈਂ ਮੁੱਕ ਜਾਵੇ
ਤੇ ਮੇਰੇ ਤੋਂ ਤੇਰਾ ਅਤੇ ਤੂੰ ਹੋ ਜਾਵੇ।
ਤੂੰ ਹੀ ਤਾਂ ਹੈਂ ,
ਜਿਹਨੇ ਦੱਸਿਆ ਮੈਨੂੰ,
ਮੁਹੱਬਤ ਦਾ ਅਰਥ…!
ਧਰਤੀ ਅਸਮਾਨ ਦਾ ਰਿਸ਼ਤਾ!
ਪਾਣੀਆਂ ਨੂੰ ਸੁਣਨਾ!
ਹਵਾਵਾਂ ਨੂੰ ਮਾਨਣਾ!
ਪੰਛੀਆਂ ਵਿੱਚ ਚਹਿਕਣਾ!
‘ਤੇ ਫੁੱਲਾਂ ਨਾਲ਼ ਮਹਿਕਣਾ!
ਕੁਦਰਤ ਵਿੱਚ ਮੁਹੱਬਤ ਨੂੰ ਪਹਿਚਾਨਣਾ।
ਨਹੀਂ ਮੈਂ ਤਾਂ ਰੇਤ ਨੂੰ ਵੀ ਮਿੱਟੀ ਆਖਦੀ ਸੀ!!!!

Din vich lakh vari hassde c || heart broken shayari

Din vich lakh waari hasde c
Hun bin matlab de rone aa jnde
Jinu krde aan pyaar dilo asi
Adh vichkaare ohi hath shuda jnde!!💔

ਦਿਨ ਵਿੱਚ ਲੱਖ ਵਾਰੀ ਹੱਸਦੇ ਸੀ
ਹੁਣ ਬਿਨ ਮਤਲਬ ਦੇ ਰੋਣੇ ਆ ਜਾਂਦੇ
ਜਿਹਨੂੰ ਕਰਦੇ ਆਂ ਪਿਆਰ ਦਿਲੋਂ ਅਸੀਂ
ਅੱਧ ਵਿਚਕਾਰੇ ਓਹੀ ਹੱਥ ਛੁਡਾ ਜਾਂਦੇ!!💔