Skip to content

pyar

pyar punjabi status, love, true love, mohhabat shayari, pyar wale status, cute love punjabi status

Jinne tenu rabb manneya || true line shayari || best Punjabi shayari

Kari kadran tu ohde sache pyar diya
Jo akhe tenu sab manneya..!!
Kde tuttan Na dewi ohde pyar nu
Jinne tenu rabb manneya..!!

ਕਰੀਂ ਕਦਰਾਂ ਤੂੰ ਓਹਦੇ ਸੱਚੇ ਪਿਆਰ ਦੀਆਂ
ਜੋ ਆਖੇ ਤੈਨੂੰ ਸਭ ਮੰਨਿਆ..!!
ਕਦੇ ਟੁੱਟਣ ਨਾ ਦੇਵੀਂ ਓਹਦੇ ਪਿਆਰ ਨੂੰ
ਜਿੰਨੇ ਤੈਨੂੰ ਰੱਬ ਮੰਨਿਆ..!!

Jinna pyar tere naal kareya e || true love Punjabi shayari || best Punjabi status

Tenu rabb mann sajjna chah leya e
Dil kamle ne hun horan nu chahuna nahi..!!
Jinna pyar tere naal kreya e
Onna hor kise naal hona nahi..!!

ਤੈਨੂੰ ਰੱਬ ਮੰਨ ਸੱਜਣਾ ਚਾਹ ਲਿਆ ਏ
ਦਿਲ ਕਮਲੇ ਨੇ ਹੁਣ ਹੋਰਾਂ ਨੂੰ ਚਾਹੁਣਾ ਨਹੀਂ..!!
ਜਿੰਨਾ ਪਿਆਰ ਤੇਰੇ ਨਾਲ ਕਰਿਆ ਏ
ਓਨਾ ਹੋਰ ਕਿਸੇ ਨਾਲ ਹੋਣਾ ਨਹੀਂ..!!

Kesa pyar e tera || sad Punjabi shayari || alone Punjabi status

Shaddna vi nahi e
Te apnona vi nahi
Waah! Eh kesa pyar e tera..!!

ਛੱਡਣਾ ਵੀ ਨਹੀਂ ਏ
ਤੇ ਅਪਨਾਉਣਾ ਵੀ ਨਹੀਂ
ਵਾਹ! ਇਹ ਕੈਸਾ ਪਿਆਰ ਏ ਤੇਰਾ..!!

Ikk tarfa pyar || sad Punjabi shayari || Punjabi status

Bhuti lod nhi dilaseyan di rehan de o yara
Seh lawange ishq ch mili hoyi haar nu..!!
Le mann leya k tenu koi chahat nhi sadi
Asi sambhalange apne ikk tarfe pyar nu..!!

ਬਹੁਤ ਲੋੜ ਨਹੀਂ ਦਿਲਾਸਿਆਂ ਦੀ ਰਹਿਣ ਦੇ ਓ ਯਾਰਾ
ਸਹਿ ਲਵਾਂਗੇ ਇਸ਼ਕ ‘ਚ ਮਿਲੀ ਹੋਈ ਹਾਰ ਨੂੰ..!!
ਲੈ ਮੰਨ ਲਿਆ ਕਿ ਤੈਨੂੰ ਕੋਈ ਚਾਹਤ ਨਹੀਂ ਸਾਡੀ
ਅਸੀਂ ਸਾਂਭਲਾਂਗੇ ਆਪਣੇ ਇੱਕ ਤਰਫ਼ੇ ਪਿਆਰ ਨੂੰ..!!

Ruhaniyat wali mohobbat || true love shayari || Punjabi status

Sanu raas nahi aunda eh duniya wala pyar
Sanu raas ruhaniat wali mohobbat e bas..!!

ਸਾਨੂੰ ਰਾਸ ਨਹੀਂ ਆਉਂਦਾ ਇਹ ਦੁਨੀਆਂ ਵਾਲਾ ਪਿਆਰਸਾਨੂੰ ਰਾਸ ਰੂਹਾਨੀਅਤ ਵਾਲੀ ਮੋਹੁੱਬਤ ਏ ਬਸ..!!

Dil rakhan di koshish Na kar || sad Punjabi shayari || two line shayari

Je pyar nahi e sidha dass sakdai
Evein dil rakhan di koshish Na kar..!!

ਜੇ ਪਿਆਰ ਨਹੀਂ ਏ ਸਿੱਧਾ ਦੱਸ ਸਕਦੈਂ
ਐਵੇਂ ਦਿਲ ਰੱਖਣ ਦੀ ਕੋਸ਼ਿਸ਼ ਨਾ ਕਰ..!!

Allah to siwa || sad but true shayari || life shayari

Menu haddon vadh pyar de nikhareya e ohne
Nigh eho jehe pyar da kite maneya hi nahi..!!
Kyu kara mein mohobbat duniya de naal
Jad menu Allah ton siwa kise janeya hi nahi..!!

ਮੈਨੂੰ ਹੱਦੋਂ ਵੱਧ ਪਿਆਰ ਦੇ ਨਿਖਾਰਿਆ ਏ ਓਹਨੇ
ਨਿੱਘ ਇਹੋ ਜਿਹੇ ਪਿਆਰ ਦਾ ਕਿਤੇ ਮਾਣਿਆ ਹੀ ਨਹੀਂ..!!
ਕਿਉਂ ਕਰਾਂ ਮੈਂ ਮੋਹੁੱਬਤ ਦੁਨੀਆਂ ਦੇ ਨਾਲ
ਜਦ ਮੈਨੂੰ ਅੱਲਾਹ ਤੋਂ ਸਿਵਾ ਕਿਸੇ ਜਾਣਿਆ ਹੀ ਨਹੀਂ..!!

Pyar khuda ton siwa || true line shayari || life shayari

Jhuth fareb sabh lad lagge mere
Palla sach ne ta kade fadeya naa..!!
Jhalle ban duniya to Kari umeed pyar di
Pyar khuda ton siwa kise kareya naa..!!

ਝੂਠ ਫ਼ਰੇਬ ਸਭ ਲੜ ਲੱਗੇ ਮੇਰੇ
ਪੱਲਾ ਸੱਚ ਨੇ ਤਾਂ ਕਦੇ ਫੜਿਆ ਨਾ..!!
ਝੱਲੇ ਬਣ ਦੁਨੀਆਂ ਤੋਂ ਕਰੀ ਉਮੀਦ ਪਿਆਰ ਦੀ
ਪਿਆਰ ਖੁਦਾ ਤੋਂ ਸਿਵਾ ਕਿਸੇ ਕਰਿਆ ਨਾ..!!