rabb
Pyar Likh de || Pray to god for love Punjabi
Likhan waaleyaa ho ke dyaal likh de
mere karmaa ch mere yaar da pyar likh de
ik likhi na mere yaar da vichodha
hor bhawe dukh hazaar likh de
ਲਿਖਣ ਵਾਲਿਆ🙏🏻 ਹੋ ਕੇ ਦਿਆਲ ਲਿਖ ਦੇ📝
ਮੇਰੇ ਕਰਮਾਂ👈🏻ਚ ਮੇਰੇ ਯਾਰ👩❤️👨ਦਾ ਪਿਆਰ💝 ਲਿਖ ਦੇ📝
ਇੱਕ ਲਿਖੀ ਨਾ👎🏻ਮੇਰੇ ਯਾਰ ਦਾ ਵਿਛੋੜਾ😭
ਹੋਰ ਭਾਵੇ ਦੁੱਖ😣ਹਜ਼ਾਰ ਲਿਖ ਦੇ📝👩❤️👨💝
Rabb vi muskuraunda howe || true love shayari || Punjabi poetry
Milap sada howe khuda di marzi
Sadi pawegi preet ohda hi waak howe..!!
Jhuth dhokhe te fareb ton kohan door
Rishta behadd sada paak howe..!!
Sawar howe vich khuaban da kaafla
Supneya naal sajji ikk rath howe..!!
Sama te pal dowein ruke jehe laggan
Hathan ch mere tera hath howe..!!
Chehkde panchi di trah khamb la ke
Sachiyan preetan vall udaan howe..!!
Ikk tu howe ikk mein howan
Es duniyan ton pare sada jahan howe..!!
Makhmali mausam saintan maar ke
Pyar de ranga ch dubaunda howe..!!
Sanu dowan nu dekh hoye ikatheyan
Rabb vi sachi muskuraunda howe..!!
ਮਿਲਾਪ ਸਾਡਾ ਹੋਵੇ ਮਰਜ਼ੀ ਖੁਦਾ ਦੀ
ਸਾਡੀ ਪਵੇਗੀ ਪ੍ਰੀਤ ਓਹਦਾ ਹੀ ਵਾਕ ਹੋਵੇ..!!
ਝੂਠ ਧੋਖੇ ਤੇ ਫ਼ਰੇਬ ਤੋਂ ਕੋਹਾਂ ਦੂਰ
ਰਿਸ਼ਤਾ ਬੇਹੱਦ ਸਾਡਾ ਪਾਕ ਹੋਵੇ..!!
ਸਵਾਰ ਹੋਵੇ ਵਿੱਚ ਖ਼ੁਆਬਾਂ ਦਾ ਕਾਫ਼ਲਾ
ਸੁਪਨਿਆਂ ਨਾਲ ਸੱਜੀ ਇੱਕ ਰੱਥ ਹੋਵੇ..!!
ਸਮਾਂ ਤੇ ਪਲ ਵੀ ਇਹ ਰੁਕੇ ਜਿਹੇ ਲੱਗਣ
ਹੱਥਾਂ ‘ਚ ਮੇਰੇ ਤੇਰਾ ਹੱਥ ਹੋਵੇ..!!
ਚਹਿਕਦੇ ਪੰਛੀ ਦੀ ਤਰ੍ਹਾਂ ਖੰਭ ਲਾ ਕੇ
ਸੱਚੀਆਂ ਪ੍ਰੀਤਾਂ ਵੱਲ ਉਡਾਣ ਹੋਵੇ..!!
ਇੱਕ ਤੂੰ ਹੋਵੇਂ ਇੱਕ ਮੈਂ ਹੋਵਾਂ
ਇਸ ਦੁਨੀਆਂ ਤੋਂ ਪਰ੍ਹੇ ਸਾਡਾ ਜਹਾਨ ਹੋਵੇ..!!
ਮਖ਼ਮਲੀ ਮੌਸਮ ਸੈਨਤਾਂ ਮਾਰ ਕੇ
ਪਿਆਰ ਦੇ ਰੰਗਾਂ ‘ਚ ਡੁਬਾਉਂਦਾ ਹੋਵੇ..!!
ਸਾਨੂੰ ਦੋਵਾਂ ਨੂੰ ਦੇਖ ਹੋਏ ਇਕੱਠਿਆਂ
ਰੱਬ ਵੀ ਸੱਚੀ ਮੁਸਕੁਰਾਉਂਦਾ ਹੋਵੇ..!!
Eh kiho jihe waqt ne || Punjabi shayari
Eh keho jehe waqt ne aa meri zindagi ch dera laayea
har paase ton dekho mainu bas gamaa ne ghera paayeaa,
ehna berrhiyaan ton rihaah hon lai me jor bathera laayea
is kaid ton chhudhaun lai muhre koi apna na mera aayea
meriaan saariyaa aasaa umeedaa te hai hun bas hanera chhayea
sabh nu paase kar hun me rabba hai naam tera dhiaayea
mera eh janam safal hoju je tu mele lai ithe aa fera paayea
ਇਹ ਕਿਹੋ ਜਿਹੇ ਵਕਤ ਨੇ ਆ ਮੇਰੀ ਜ਼ਿੰਦਗੀ ਚ ਡੇਰਾ ਲਾਇਆ,
ਹਰ ਪਾਸੇ ਤੋਂ ਦੇਖੋ ਮੈਨੂੰ ਬਸ ਗਮਾਂ ਨੇ ਘੇਰਾ ਪਾਇਆ,
ਇਹਨਾ ਬੇੜੀਆਂ ਤੋਂ ਰਿਹਾਅ ਹੋਣ ਲਈ ਮੈਂ ਜ਼ੋਰ ਬਥੇਰਾ ਲਾਇਆ,
ਇਸ ਕੈਦ ਤੋਂ ਛੁਡਵਾਉਣ ਲਈ ਮੁਹਰੇ ਕੋਈ ਆਪਣਾ ਨਾ ਮੇਰਾ ਆਇਆ ,
ਮੇਰੀਆਂ ਸਾਰੀਆਂ ਆਸਾਂ ਉਮੀਦਾਂ ਤੇ ਹੈ ਹੁਣ ਬਸ ਹਨੇਰਾ ਛਾਇਆ,
ਸਭ ਨੂੰ ਪਾਸੇ ਕਰ ਹੁਣ ਮੈਂ ਰੱਬਾ ਹੈ ਨਾਮ ਤੇਰਾ ਧਿਆਇਆ,
ਮੇਰਾ ਇਹ ਜਨਮ ਸਫਲ ਹੋਜੂ ਜੇ ਤੂੰ ਮੇਰੇ ਲਈ ਇਥੇ ਆ ਫੇਰਾ ਪਾਇਆ।