Skip to content

Sajjna

Lafzaan nu dakk lawa || very beautiful lines || love shayari

Lafzan nu dakk lawa bullan utte🙊
Chup rahan te bas fer kujh na bola🤐..!!
Jinna akhiyan ch sajjna rehnda e tu😍
Dil kare mein kade oh akhiyan na khola🙈..!!

ਲਫ਼ਜ਼ਾਂ ਨੂੰ ਡੱਕ ਲਵਾਂ ਬੁੱਲ੍ਹਾਂ ਉੱਤੇ🙊
ਚੁੱਪ ਰਹਾਂ ਤੇ ਬਸ ਫਿਰ ਕੁਝ ਨਾ ਬੋਲਾਂ🤐..!!
ਜਿੰਨ੍ਹਾਂ ਅੱਖੀਆਂ ‘ਚ ਸੱਜਣਾ ਰਹਿੰਦਾ ਏ ਤੂੰ😍
ਦਿਲ ਕਰੇ ਮੈਂ ਕਦੇ ਉਹ ਅੱਖੀਆਂ ਨਾ ਖੋਲ੍ਹਾਂ🙈..!!

Very beautiful love shayari || ghaint Punjabi status

Intezaar sada😒 te kam tere🤦
Har vele rehnde takkran ch🤷..!!
Sanu na bhull jawi sajjna☹️
Kam-karaan de chkkran ch🙆..!!

ਇੰਤਜ਼ਾਰ ਸਾਡਾ😒 ਤੇ ਕੰਮ ਤੇਰੇ🤦
ਹਰ ਵੇਲੇ ਰਹਿੰਦੇ ਟੱਕਰਾਂ ‘ਚ🤷..!!
ਸਾਨੂੰ ਨਾ ਭੁੱਲ ਜਾਵੀਂ ਸੱਜਣਾ☹️
ਕੰਮ-ਕਾਰਾਂ ਦੇ ਚੱਕਰਾਂ ‘ਚ🙆..!!

Akhan sahwein reh || Punjabi shayari

Asa takkna nazara us khuda da🙇‍♀️
Tu akhan sahwein reh sajjna😇..!!

ਅਸਾਂ ਤੱਕਣਾ ਨਜ਼ਾਰਾ ਉਸ ਖੁਦਾ ਦਾ🙇‍♀️
ਤੂੰ ਅੱਖਾਂ ਸਾਹਵੇਂ ਰਹਿ ਸੱਜਣਾ😇..!!

Gall dil di || Punjabi love status || Punjabi shayari

Keh dyio gall dil di sajjna💘
Ke nahi changa lagda kujh sade bina🙈..!!
Poora tuhada hona v baki e❤️
Je asi assure haan tuhade bina😘..!!

ਕਹਿ ਦਇਓ ਗੱਲ ਦਿਲ ਦੀ ਸੱਜਣਾ💘
ਕਿ ਨਹੀਂ ਚੰਗਾ ਲੱਗਦਾ ਕੁਝ ਸਾਡੇ ਬਿਨਾਂ🙈..!!
ਪੂਰਾ ਤੁਹਾਡਾ ਹੋਣਾ ਵੀ ਬਾਕੀ ਏ❤️
ਜੇ ਅਸੀਂ ਅਧੂਰੇ ਹਾਂ ਤੁਹਾਡੇ ਬਿਨਾਂ😘..!!

Dil sade kamle te || Punjabi love status || love shayari

Ji kihnu asi haal dassiye🤔
ilzam khud te lite ne😒..!!
Dil sade kamle te🤦
Vaar sajjna ne kite ne😍..!!

ਜੀ ਕਿਹਨੂੰ ਅਸੀਂ ਹਾਲ ਦੱਸੀਏ🤔
ਇਲਜ਼ਾਮ ਖੁਦ ‘ਤੇ ਲੀਤੇ ਨੇ😒..!!
ਦਿਲ ਸਾਡੇ ਕਮਲੇ ‘ਤੇ🤦
ਵਾਰ ਸੱਜਣਾ ਨੇ ਕੀਤੇ ਨੇ😍..!!

Tu hi tu nazar aawe || love Punjabi status || love you

Dass sajjna tu menu ki kareya e🤔
Jo mere haaseyan de vich muskawe☺️..!!!
Esa rog akhiyan nu ki la gaya e🤦
Ke hun tu hi tu nazar aawe😍..!!

ਦੱਸ ਸੱਜਣਾ ਤੂੰ ਮੈਨੂੰ ਕੀ ਕਰਿਆ ਏ🤔
ਜੋ ਮੇਰੇ ਹਾਸਿਆਂ ਦੇ ਵਿੱਚ ਮੁਸਕਾਵੇਂ☺️..!!
ਐਸਾ ਰੋਗ ਅੱਖੀਆਂ ਨੂੰ ਕੀ ਲਾ ਗਿਆ ਏ🤦
ਕਿ ਹੁਣ ਤੂੰ ਹੀ ਤੂੰ ਨਜ਼ਰ ਆਵੇਂ😍..!!

Sacha pyar shayari || love status || love quotes

Jannta de vang eh zameen ho gayi😍
Tenu takkeya tere ch hi nigah leen ho gayi🙈
Berang jehi eh duniya rangeen ho gayi😇
Zind sajjna haseen ton haseen ho gayi❤️..!!

ਜੰਨਤਾਂ ਦੇ ਵਾਂਗ ਇਹ ਜ਼ਮੀਨ ਹੋ ਗਈ😍
ਤੈਨੂੰ ਤੱਕਿਆ ਤੇਰੇ ‘ਚ ਹੀ ਨਿਗਾਹ ਲੀਨ ਹੋ ਗਈ🙈
ਬੇਰੰਗ ਜਿਹੀ ਇਹ ਦੁਨੀਆਂ ਰੰਗੀਨ ਹੋ ਗਈ😇
ਜ਼ਿੰਦ ਸੱਜਣਾ ਹਸੀਨ ਤੋਂ ਹਸੀਨ ਹੋ ਗਈ❤️..!!

Love Punjabi status || love you shayari || Punjabi shayari

Tenu ki dassiye hun sajjna ve
Ghutt sabran vala kinjh pita e😣..!!
Asa ikalleyan beh beh raatan nu
Tera naam har saah naal lita e❤️..!!
Tenu khabran na khaure dil chandre diyan
Ishq tere de dhageyan naal sita e🙈..!!
Ikk jaan diwani hoyi teri e
duja dil tere naawe kita e😍..!!

ਤੈਨੂੰ ਕੀ ਦੱਸੀਏ ਹੁਣ ਸੱਜਣਾ ਵੇ
ਘੁੱਟ ਸਬਰਾਂ ਵਾਲਾ ਕਿੰਝ ਪੀਤਾ ਏ😣..!!
ਅਸਾਂ ਇਕੱਲਿਆਂ ਬਹਿ ਬਹਿ ਰਾਤਾਂ ਨੂੰ
ਤੇਰਾ ਨਾਮ ਹਰ ਸਾਹ ਨਾਲ ਲੀਤਾ ਏ❤️..!!
ਤੈਨੂੰ ਖਬਰਾਂ ਨਾ ਖੌਰੇ ਦਿਲ ਚੰਦਰੇ ਦੀਆਂ
ਇਸ਼ਕ ਤੇਰੇ ਦੇ ਧਾਗਿਆਂ ਨਾਲ ਸੀਤਾ ਏ🙈..!!
ਇੱਕ ਜਾਨ ਦੀਵਾਨੀ ਹੋਈ ਤੇਰੀ ਏ
ਦੂਜਾ ਦਿਲ ਤੇਰੇ ਨਾਵੇਂ ਕੀਤਾ ਏ😍..!!