Supne
Intezaar tera || Punjabi shayari
Swere uth likhda haan shayari
Tere khayalan ton bgair koi khayal ni
Mohobbat ch edda hi sabhnu lagda e?
Jive menu lagda har ek pal saal ni
Fer din ch kyi vaar zikar tera aunda e
Tenu parwah nhi meri eh khayal aunda e
Nindra udd gyian khulli akhan ch supne tere
Kde nikal supneya cho sahmne vi taan aaya kar
Kinne hi saal ho gye hun intezaar ch tere 🍂
ਸਵੇਰੇ ਉੱਠ ਲਿਖਦਾ ਹਾਂ ਸ਼ਾਇਰੀ
ਤੇਰੇ ਖਿਆਲਾ ਤੋਂ ਬਗੈਰ ਕੋਈ ਖਿਆਲ ਨੀ
ਮਹੁੱਬਤ ‘ਚ ਇਦਾਂ ਹੀ ਸਭਨੂੰ ਲੱਗਦਾ ਏ ?
ਜਿਵੇਂ ਮੈਨੂੰ ਲੱਗਦਾ ਹਰ ਇੱਕ ਪਲ ਸਾਲ ਨੀ
ਫੇਰ ਦਿਨ ‘ਚ ਕਈ ਵਾਰ ਜ਼ਿਕਰ ਤੇਰਾ ਆਉਂਦਾ ਏ
ਤੈਨੂੰ ਪ੍ਰਵਾਹ ਨਹੀਂ ਮੇਰੀ ਇਹ ਖਿਆਲ ਆਉਂਦਾ ਏ
ਨਿੰਦਰਾ ਉੱਡ ਗਈਆਂ ਖੁੱਲੀ ਅੱਖਾਂ ‘ਚ ਸੁਪਨੇ ਤੇਰੇ
ਕਦੇ ਨਿਕਲ ਸੁਪਨਿਆਂ ਚੋਂ ਸਾਹਮਣੇ ਵੀ ਤਾਂ ਆਇਆ ਕਰ
ਕਿੰਨੇ ਹੀ ਸਾਲ ਹੋ ਗਏ ਹੁਣ ਇੰਤਜਾਰ ‘ਚ ਤੇਰੇ🍂
Dil utte vaar kite || ghaint Punjabi shayari
Yaadan utte paye ghere kasswein jehe😍
Mere supne chalan tere naal ve mehrma😇..!!
Dil utte vaar kite dasswein jehe🙄
Kita pyar ne e haal behaal ve mehrma🤦🏻♀️..!!
ਯਾਦਾਂ ਉੱਤੇ ਪਾਏ ਘੇਰੇ ਕੱਸਵੇਂ ਜਿਹੇ😍
ਮੇਰੇ ਸੁਪਨੇ ਚੱਲਣ ਤੇਰੇ ਨਾਲ ਵੇ ਮਹਿਰਮਾ😇..!!
ਦਿਲ ਉੱਤੇ ਵਾਰ ਕੀਤੇ ਡੱਸਵੇਂ ਜਿਹੇ🙄
ਕੀਤਾ ਪਿਆਰ ਨੇ ਏ ਹਾਲ ਬੇਹਾਲ ਵੇ ਮਹਿਰਮਾ🤦🏻♀️..!!
Kade supne ch aawe 🙈 || love shayari || true love lines
Khayalan ch dubawe🤔 kade supne ch aawe😴
Kona-kona ohne dil da froleya e❤️..!!
Jaan-jaan stawe😍 kade gal naal laawe🙈
Mahiya mein esa ik dholeya e😘..!!
ਖਿਆਲਾਂ ‘ਚ ਡੁਬਾਵੇ 🤔ਕਦੇ ਸੁਪਨੇ ‘ਚ ਆਵੇ😴
ਕੋਨਾ-ਕੋਨਾ ਉਹਨੇ ਦਿਲ ਦਾ ਫਰੋਲਿਆ ਏ❤️..!!
ਜਾਣ-ਜਾਣ ਸਤਾਵੇ😍 ਕਦੇ ਗਲ ਨਾਲ ਲਾਵੇ🙈
ਮਾਹੀਆ ਮੈਂ ਐਸਾ ਇੱਕ ਢੋਲਿਆ ਏ😘..!!