ADHURI KITAAB || poetry || punjabi status
ਤੇਰੀ ਮੇਰੀ ਕਹਾਣੀ
ਜਿਵੇਂ ਲਿਖੀ ਹੋਵੇ ਕੋਈ ਕਿਤਾਬ ਅਧੂਰੀ
ਕੁਝ ਸ਼ਬਦ ਬਸ ਮਹੁੱਬਤ ਦੇ ਏਹਦੇ ਚ
ਬਾਕੀ ਦੂਰੀ ਇਸ਼ਕ ਦੀ ਏਹ ਕਹਾਣੀ ਪੂਰੀ
ਇੱਕ ਦਿਨ ਮੁਕੰਮਲ ਹੋਵੇਗੀ ਜ਼ਰੂਰ
ਖ਼ੁਆਬ ਚ ਮੇਰੇ ਖਿਆਲ ਚ
ਮੇਰੀ ਸ਼ਾਇਰੀ ਚ
ਮੇਰੀ ਕਿਤਾਬ ਚ
ਦੁਰਿਆਂ ਵਧ ਗਿਆ
ਤਾਂ ਕਿ ਹੋਇਆ
ਤੂੰ ਦਿਲ ਚੋਂ ਨਿਕਾਲ ਦੇਆਂ ਮੈਨੂੰ
ਤਾ ਫੇਰ ਕਿ ਹੋਇਆ
ਮੈਂ ਪਿਆਰ ਕਰੂਗਾ
ਤੂੰ ਨਫ਼ਰਤ ਕਰੀ
ਮੈਂ ਤੇਰੇ ਨਾਲ ਪਿਆਰ ਕਰੂਗਾ
ਤੂੰ ਗੈਰਾਂ ਨਾਲ ਕਰੀ 🙁
ਤੈਨੂੰ ਪਤਾ ਮੈਂ ਅੱਜ ਵੀ
ਤੇਰੇ ਹਥੋਂ ਦਿੱਤਾ ਗੁਲਾਬ
ਸਾਂਭ ਰਖਿਆ ਹੋਇਆ ਏ
ਪਰ ਇਸ਼ਕ ਮੇਰੇ ਦੇ ਵਾਂਗੂੰ
ਏਹ ਵੀ ਮੁਰਝਾਇਆ ਹੋਇਆ ਏ
ਇੱਕ ਵਾਰ ਏਹ ਖਿਲਿਆ ਸੀ
ਤੇਰਾਂ ਖ਼ਤ ਵੀ ਮੈਨੂੰ ਮਿਲਿਆ ਸੀ
ਖ਼ਤ ਚ ਲਿਖੇ ਸੀ ਕੁਝ ਬੋਲ ਪਿਆਰ ਦੇ
ਏਹ ਗੱਲ ਸੱਚ ਜਿਵੇਂ ਮੁਰਝਾਇਆ ਗੁਲਾਬ ਖਿਲਿਆ ਸੀ
ਅੱਜ ਫੇਰ ਮੁਲਾਕਾਤ ਹੋਈ ਸੀ
ਫੇਰ ਤੇਰੀ ਬਾਤ ਹੋਈ ਸੀ
ਸ਼ੁਰੂ ਤੇਰੇ ਤੇ ਖਤਮ ਤੇਰੇ ਤੇ
ਏਹ ਕਿ ਮੇਰੇ ਸਾਥ ਹੋਈ ਸੀ
ਤੂੰ ਤਾਂ ਧੁੰਧਲੀ ਕਰਤੀ ਮੇਰੀ ਯਾਦ
ਮੈਂ ਅੱਜ ਵੀ ਕਰਦਾ ਹਾ
ਖਿਆਲਾਂ ਚ ਤੇਰੀ ਬਾਤ
ਕਦੇ ਸੁਪਨੇ ਵਿਚ ਆਇਆ ਕਰ
ਮੈਨੂੰ ਫੇਰ ਘੁੱਟ ਕੇ ਗਲ ਨਾਲ ਲਾਇਆ ਕਰ
ਕੁਝ ਕਰੀਆਂ ਕਰ ਗਲਾਂ ਪਿਆਰ ਦੀ ਮੇਰੇ ਨਾਲ
ਔਰ ਮੈਂ ਵੀ ਹਥ ਜੋੜ ਕੇ ਹੀ ਦੈਆ ਕਿ ਦਿਲਾਂ ਮੈਨੂੰ ਏਹਨਾਂ ਯਾਦ ਨਾ ਆਇਆ ਕਰ
ਤੂੰ ਖੁਸ਼ ਸੀ
ਖੁਸ਼ ਹੈ
ਤੂੰ ਖੁਸ਼ ਰਹੇ
ਏਹ ਦੁਆ ਏ ਮੇਰੀ
ਮੈਂ ਤੈਨੂੰ ਬਦਦੁਆ ਨਹੀਂ ਦੇਣੀ ਚਾਹੁੰਦਾ
ਮੈਂ ਕਦੇ ਤੇਰੇ ਜਿਨਾ ਮਤਲਬੀ ਨਹੀਂ ਵੇਖਿਆ
ਪਰ ਮੈਂ ਏਹ ਕੇਹਨਾ ਨਹੀਂ ਚਾਹੁੰਦਾ
ਤੂੰ ਕੇਹਂਦੀ ਹੁੰਦੀ ਸੀ
ਕਿ ਤੁਸੀਂ ਬਾਹਲ਼ੇ ਖੁਸ਼ ਰਹਿੰਦੇ ਹੋ
ਮੈਂ ਹੁਣ ਖੁਸ਼ ਰਹਿਣਾ ਛਡਦਾ
ਤੁਸੀਂ ਹੁਣ ਕੀ ਕਹਿੰਦੇ ਹੋ
ਮੈਂ ਛੱਡਦੀ ਆਦਤਾਂ ਸਾਰੀ
ਪਰ ਤੈਨੂੰ ਪਿਆਰ ਕਰਨਾ ਨਹੀਂ ਛੱਡ ਸਕਿਆਂ
ਮੈਂ ਸਭ ਨਿਕਾਲ ਦੇਆਂ ਦਿਲ ਚੋਂ
ਪਰ ਮੈਂ ਦਿਲ ਚੋਂ ਤੈਨੂੰ ਨਹੀਂ ਕੱਢ ਸਕਿਆਂ
ਤੈਨੂੰ ਪਤਾ ਮੇਰੀ ਇੱਕ
ਬਹੁਤ ਬੁਰੀ ਆਦਤ ਹੈ
ਮੈਂ ਜਿਦਾਂ ਵਿ ਕਰਦਾਂ ਹਾਂ
ਦਿਲ ਤੋਂ ਕਰਦਾਂ ਹਾਂ
ਪਰ ਛਡਤੀ ਆਦਤ ਧੋਖੇ ਤੇਰੇ ਤੋਂ ਬਾਅਦ ਮੈਂ
ਹੁਣ ਮੈਂ ਭਰੋਸਾ ਕਿਸੇ ਤੇ ਨਹੀਂ ਕਰਦਾ ਹਾਂ
– ਗੁਰੂ ਗਾਬਾ