zikar
Intezaar tera || Punjabi shayari
Swere uth likhda haan shayari
Tere khayalan ton bgair koi khayal ni
Mohobbat ch edda hi sabhnu lagda e?
Jive menu lagda har ek pal saal ni
Fer din ch kyi vaar zikar tera aunda e
Tenu parwah nhi meri eh khayal aunda e
Nindra udd gyian khulli akhan ch supne tere
Kde nikal supneya cho sahmne vi taan aaya kar
Kinne hi saal ho gye hun intezaar ch tere 🍂
ਸਵੇਰੇ ਉੱਠ ਲਿਖਦਾ ਹਾਂ ਸ਼ਾਇਰੀ
ਤੇਰੇ ਖਿਆਲਾ ਤੋਂ ਬਗੈਰ ਕੋਈ ਖਿਆਲ ਨੀ
ਮਹੁੱਬਤ ‘ਚ ਇਦਾਂ ਹੀ ਸਭਨੂੰ ਲੱਗਦਾ ਏ ?
ਜਿਵੇਂ ਮੈਨੂੰ ਲੱਗਦਾ ਹਰ ਇੱਕ ਪਲ ਸਾਲ ਨੀ
ਫੇਰ ਦਿਨ ‘ਚ ਕਈ ਵਾਰ ਜ਼ਿਕਰ ਤੇਰਾ ਆਉਂਦਾ ਏ
ਤੈਨੂੰ ਪ੍ਰਵਾਹ ਨਹੀਂ ਮੇਰੀ ਇਹ ਖਿਆਲ ਆਉਂਦਾ ਏ
ਨਿੰਦਰਾ ਉੱਡ ਗਈਆਂ ਖੁੱਲੀ ਅੱਖਾਂ ‘ਚ ਸੁਪਨੇ ਤੇਰੇ
ਕਦੇ ਨਿਕਲ ਸੁਪਨਿਆਂ ਚੋਂ ਸਾਹਮਣੇ ਵੀ ਤਾਂ ਆਇਆ ਕਰ
ਕਿੰਨੇ ਹੀ ਸਾਲ ਹੋ ਗਏ ਹੁਣ ਇੰਤਜਾਰ ‘ਚ ਤੇਰੇ🍂
Ohdi fikar || love Punjabi shayari
Kinne chir ton nhi vekheya ohnu
Na hi hoyea hun kade kamli da zikar e
Pta nhi oh menu kade yaad kardi vi e
Ke $@ggi nu hi rehndi ohdi fikar e…
ਕਿੰਨੇ ਚਿਰ ਤੋ ਨਹੀਂ ਵੇਖਿਆ ਓਹਨੂੰ
ਨਾ ਹੀ ਹੋਇਆ ਹੁਣ ਕਦੇ ਕਮਲੀ ਦਾ ਜਿਕਰ ਏ
ਪਤਾ ਨੀ ਓ ਮੈਨੂੰ ਕਦੇ ਯਾਦ ਕਰਦੀ ਵੀ ਏ
ਕੇ $@ggi ਨੂੰ ਹੀ ਰਹਿੰਦੀ ਓਹਦੀ ਫਿਕਰ ਏ…
Na fikr kareya kar || Punjabi shayari
Kehndi apne alfaza vich na mera zikr kreya kar,
Mein khush haan evein na mera fikr kreya kar
Apne dowaa di kahani nu akhra vich na jadeya kar,
Likh likh yaadan nu injh Na kitaba bhareya kar💔
ਕਹਿੰਦੀ ਆਪਣੇ ਅਲਫ਼ਾਜ਼ਾਂ ਵਿੱਚ ਨਾ ਮੇਰਾ ਜਿਕਰ ਕਰਿਆ ਕਰ,
ਮੈਂ ਖੁਸ਼ ਹਾਂ ਐਵੇਂ ਨਾ ਮੇਰਾ ਫਿਕਰ ਕਰਿਆ ਕਰ…
ਆਪਣੇ ਦੋਵਾਂ ਦੀ ਕਹਾਣੀ ਨੂੰ ਅੱਖਰਾਂ ਵਿੱਚ ਨਾ ਜੜਿਆ ਕਰ,
ਲਿਖ-ਲਿਖ ਯਾਦਾਂ ਨੂੰ ਇੰਝ ਨਾ ਕਿਤਾਬਾਂ ਭਰਿਆ ਕਰ…💔