Poetry
Punjabi kavita, very sad punjabi poetry, love punjabi poetry, dard punjabi poetry, dard bhari punjabi poetry in gumukhi, sad punjabi poetry in punjabi font, punjabi kavitawaan, shiv kumar batalvi poetry sad
Original Poem bullah ki jaane me kaun || Bulleh Shah
Na me moman vich maseetan na me vich kufar diyaan reetan
na me pakaan vich paleetan, na me moosa na faraon
bullah ki jaane me kaun
Na me ander bed katebaan, na vich bhangaan na sharaaban
na vich rindaa mast khraaban, na vich jagan na vich saun
bullah ki jaane me kaun
na vich shaadi na gamnaaki, na me vich paleeti paki
na me aabi na me khaki, na me aatish na me paun
bullah ki jaane me kaun
na me arbi na lahauri, na me hindi shehar nagauri
na hindu na turak pashori, na me rehnda vich nadaun
bullah ki jaane me kaun
na me bhet majahab da payea, na me aadam hava jamayea
na me aapna naam dharayea, na vich baithan na vich bhaun
bullah ki jaane me kaun
awal aakhar aap nu jaana, na koi dooja hor pachhana
maithon hor na koi siyaana, bullah shah khadha hai kaun
bullah ki jaane me kaun
ਨਾ ਮੈਂ ਮੋਮਨ ਵਿਚ ਮਸੀਤਾਂ, ਨਾ ਮੈਂ ਵਿਚ ਕੁਫ਼ਰ ਦੀਆਂ ਰੀਤਾਂ,
ਨਾ ਮੈਂ ਪਾਕਾਂ ਵਿਚ ਪਲੀਤਾਂ, ਨਾ ਮੈਂ ਮੂਸਾ ਨਾ ਫਰਔਨ ।
ਬੁੱਲ੍ਹਾ ਕੀ ਜਾਣਾ ਮੈਂ ਕੌਣ ।
ਨਾ ਮੈਂ ਅੰਦਰ ਬੇਦ ਕਿਤਾਬਾਂ, ਨਾ ਵਿਚ ਭੰਗਾਂ ਨਾ ਸ਼ਰਾਬਾਂ,
ਨਾ ਵਿਚ ਰਿੰਦਾਂ ਮਸਤ ਖਰਾਬਾਂ, ਨਾ ਵਿਚ ਜਾਗਣ ਨਾ ਵਿਚ ਸੌਣ ।
ਬੁੱਲ੍ਹਾ ਕੀ ਜਾਣਾ ਮੈਂ ਕੌਣ ।
ਨਾ ਵਿਚ ਸ਼ਾਦੀ ਨਾ ਗ਼ਮਨਾਕੀ, ਨਾ ਮੈਂ ਵਿਚ ਪਲੀਤੀ ਪਾਕੀ,
ਨਾ ਮੈਂ ਆਬੀ ਨਾ ਮੈਂ ਖ਼ਾਕੀ, ਨਾ ਮੈਂ ਆਤਿਸ਼ ਨਾ ਮੈਂ ਪੌਣ ।
ਬੁੱਲ੍ਹਾ ਕੀ ਜਾਣਾ ਮੈਂ ਕੌਣ ।
ਨਾ ਮੈਂ ਅਰਬੀ ਨਾ ਲਾਹੌਰੀ, ਨਾ ਮੈਂ ਹਿੰਦੀ ਸ਼ਹਿਰ ਨਗੌਰੀ,
ਨਾ ਹਿੰਦੂ ਨਾ ਤੁਰਕ ਪਸ਼ੌਰੀ, ਨਾ ਮੈਂ ਰਹਿੰਦਾ ਵਿਚ ਨਦੌਣ ।
ਬੁੱਲ੍ਹਾ ਕੀ ਜਾਣਾ ਮੈਂ ਕੌਣ ।
ਨਾ ਮੈਂ ਭੇਤ ਮਜ਼ਹਬ ਦਾ ਪਾਇਆ, ਨਾ ਮੈਂ ਆਦਮ ਹਵਾ ਜਾਇਆ,
ਨਾ ਮੈਂ ਆਪਣਾ ਨਾਮ ਧਰਾਇਆ, ਨਾ ਵਿਚ ਬੈਠਣ ਨਾ ਵਿਚ ਭੌਣ ।
ਬੁੱਲ੍ਹਾ ਕੀ ਜਾਣਾ ਮੈਂ ਕੌਣ ।
ਅੱਵਲ ਆਖਰ ਆਪ ਨੂੰ ਜਾਣਾਂ, ਨਾ ਕੋਈ ਦੂਜਾ ਹੋਰ ਪਛਾਣਾਂ,
ਮੈਥੋਂ ਹੋਰ ਨਾ ਕੋਈ ਸਿਆਣਾ, ਬੁਲ੍ਹਾ ਸ਼ਾਹ ਖੜ੍ਹਾ ਹੈ ਕੌਣ ।
ਬੁੱਲ੍ਹਾ ਕੀ ਜਾਣਾ ਮੈਂ ਕੌਣ ।
fall in love || Love punjabi shayari and Poem
tere sah jive panchee vich udan ਹਵਾਵਾਂ,
tere naina di gehraia ਚ dubiya na mud ਵਾਪਿਸ ਆਵਾਂ,.
minu smjh na ave mai kehde rah te turiya ਜਾਂਵਾ,
teri julfa ਵਾਂਗ rukh dia thandia ਛਾਂਵਾਂ ,
una heth suta na mud vapis supnea cho ਆਵਾਂ,..
menu smjh na ave mai kehde rah te turiya ਜਾਂਵਾ,
tere ghar de rah ਵਾਂਗ ਮਾਰੂਥਲ ਦੇ ਰਾਵਾਂ,
mai udeeka kara kado ave milan tera ਪਰਛਾਵਾਂ,…
minu smjh na ave mai kehde rah te turiya ਜਾਂਵਾ,
minu eko dar ave te stave te vad vad khave, sade pyar de vich koi kaido na ave
smjh na ave eh dil chandra kehde rah te turiya jave
Bulleh shah poetry || aakhan vich dil jaani peyaareyaa
Aakhan vich dil jaani pyaareya
kehi chettak layeaa e
me tere vich jara na judai
saathon aap chhpayea e
majhi aayeaa raanjha yaar na aaeyea
fook birho doleyaa e
aakhan vich dil jaani peyaareyaa
me nedhe mainu door kyu disna ae
sathon aap chhupayea e
han vich dil jaani peyaareyaa
vich misar de vaang julekha
ghungat khol rulaayea e
aakhan vich dil jaani peyaareyaa
Shooh bulleh de sir par burka
tere ishq nachaayea e
aakhan vich dil jaani peyaareyaa
kehi chettak layeaa e
ਅੱਖਾਂ ਵਿਚ ਦਿਲ ਜਾਨੀ ਪਿਆਰਿਆ,
ਕੇਹੀ ਚੇਟਕ ਲਾਇਆ ਈ ।
ਮੈਂ ਤੇਰੇ ਵਿਚ ਜੱਰਾ ਨਾ ਜੁਦਾਈ,
ਸਾਥੋਂ ਆਪ ਛੁਪਾਇਆ ਈ ।
ਮਝੀਂ ਆਈਆਂ ਰਾਂਝਾ ਯਾਰ ਨਾ ਆਇਆ,
ਫੂਕ ਬਿਰਹੋਂ ਡੋਲਾਇਆ ਈ
ਅੱਖਾਂ ਵਿਚ ਦਿਲ ਜਾਨੀ ਪਿਆਰਿਆ ।
ਮੈਂ ਨੇੜੇ ਮੈਨੂੰ ਦੂਰ ਕਿਉਂ ਦਿਸਨਾ ਏਂ,
ਸਾਥੋਂ ਆਪ ਛੁਪਾਇਆ ਈ
ਅੱਖਾਂ ਵਿਚ ਦਿਲ ਜਾਨੀ ਪਿਆਰਿਆ ।
ਵਿਚ ਮਿਸਰ ਦੇ ਵਾਂਗ ਜ਼ੁਲੈਖ਼ਾਂ,
ਘੁੰਗਟ ਖੋਲ੍ਹ ਰੁਲਾਇਆ ਈ
ਅੱਖਾਂ ਵਿਚ ਦਿਲ ਜਾਨੀ ਪਿਆਰਿਆ ।
ਸ਼ੌਹ ਬੁੱਲ੍ਹੇ ਦੇ ਸਿਰ ਪਰ ਬੁਰਕਾ,
ਤੇਰੇ ਇਸ਼ਕ ਨਚਾਇਆ ਈ
ਅੱਖਾਂ ਵਿਚ ਦਿਲ ਜਾਨੀ ਪਿਆਰਿਆ,
ਕੇਹੀ ਚੇਟਕ ਲਾਇਆ ਈ ।
✍ Bulleh Shah
Enough Punjabi poetry || Sad love poetry
Sach dasaan tere ton baad jive mera haaz hi ni hoyea
Chehre akhaan moore bahut aun
par pehla vaang dil da kade rajj hi ni hoyeaa
eh gal mere kapde, boot, paggan nu pata
miln ton pehla kinni vaar badle me
sach dassan ohde vaang hun maithon kade sajj v ni hoyeaa
Gairi di hun kyu koi na saar tainu
chal tuv nikal te yaadan ton v mukat kar mainu
hun hor tang na kar mainu
hun hor tang naa kar mainu
ਸਚ ਦਸਾਂ ਤੇਰੇ ਤੋਂ ਬਾਦ ਜਿਵੇਂ ਮੇਰਾ ਹਾਜ ਹੀ ਨੀ ਹੋਇਆ
ਚੈਹਰੇ ਅਖਾਂ ਮੂਰੇ ਬਹੁਤ ਆਉਣ,
ਪਰ ਪਹਿਲਾਂ ਵਾਂਗ ਦਿਲ ਦਾ ਕਦੇ ਰੱਜ ਹੀ ਨੀ ਹੋਇਆ
ਇਹ ਗੱਲ ਮੇਰੇ ਕੱਪੜੇ, ਬੂਟ, ਪਗਾਂ ਨੂੰ ਪਤਾ
ਮਿਲਣ ਤੋਂ ਪਹਿਲਾਂ ਕਿਨੀ ਵਾਰ ਬਦਲੇ ਮੈਂ
ਸਚ ਦਸਾਂ ਉਹਦਾਂ ਵਾਂਗ ਹੁਣ ਮੈਤੋਂ ਕਦੇ ਸੱਜ ਵੀ ਨੀ ਹੋਇਆ
ਗੈਰੀ ਦੀ ਹੁਣ ਕਿਉਂ ਕੋਈ ਨਾ ਸਾਰ ਤੈਨੂੰ
ਚਲ ਤੂਵੀ ਨਿਕਲ ਤੇ ਯਾਦਾਂ ਤੋਂ ਵੀ ਮੁਕਤ ਕਰ ਮੈਨੂ
ਹੁਣ ਹੋਰ ਤਾਂਗ ਨਾ ਕਰ ਮੈਨੂੰ
ਹੋਰ ਤਾਂਗ ਨਾ ਕਰ ਮੈਨੂੰ
✍GaRrY BuMrAh
Punjabi poetry on Corona Virus to God
Kiasi bipta ‘ch paayea insaan rabba
Ghar baithe budhe ton le jawaan rabba
chehal-pehal muk gai teri duniyaa ton har paasa hoeya sunsaan rabba
loki bahar jaan ton darrde, na aunda koi mehmaan rabb
injh darr peyaa e bimaari ne, jive howe koi hewaan rabba
door karde haneriyaan raatan nu, theek karde e halaat rabba
kinna chir ho gya vilak diyaa nu, hun taan sunle saadhi baat rabba
ਕੈਸੀ ਬਿਪਤਾ ‘ਚ ਪਇਆ ਇਨਸਾਨ ਰੱਬਾ
ਘਰ ਬੈਠਾ ਬੁੱਢੇ ਤੋਂ ਲੈ ਜਵਾਨ ਰੱਬਾ..
ਚਹਿਲ-ਪਹਿਲ ਮੁੱਕ ਗਈ ਤੇਰੀ ਦੁਨੀਆ ਤੋਂ ਹਰ ਪਾਸਾ ਹੋਇਆ ਸੁੰਨਸਾਨ ਰੱਬਾ
ਲੋਕੀਂ ਬਾਹਰ ਜਾਣ ਤੋਂ ਡਰਦੇ,ਨਾ ਆਉਦਾ ਕੋਈ ਮਹਿਮਾਨ ਰੱਬਾ
ਇੰਝ ਡਰ ਪਾਇਆ ਏ ਬਿਮਾਰੀ ਨੇ,ਜਿਵੇ ਹੋਵੇ ਕੋਈ ਹੈਵਾਨ ਰੱਬਾ
ਦੂਰ ਕਰਦੇ ਹਨੇਰੀਆ ਰਾਤਾਂ ਨੂੰ,ਠੀਕ ਕਰਦੇ ਏ ਹਾਲਾਤ ਰੱਬਾ
ਕਿੰਨਾ ਚਿਰ ਹੋ ਗਿਆ ਵਿਲਕ ਦਿਆਂ ਨੂੰ, ਹੁਣ ਤਾਂ ਸੁਣਲੈ ਸਾਡੀ ਬਾਤ ਰੱਬਾ
Sach || Life Punjabi Poetry
kal pata nahi ki hona ae
ajh zindagi khoob handhaiye ji
dushman dekh gandaasa ji
rohb poora aakhan vich rakhiye
banaiye na jag tmaasha ji
jeo pateyaa naal tahni g
ik vaari laake na chhadiye
chahe pagal ho je haani g
dil vich noor bahaiye g
zindagi thode same di hai jot
bas has khed nibhaiye g
zindagi thode same di hai jot
bas has khed nibhaiye g
ਜੇ ਆਵੇਂ ਨਾ ਤੋੜ ਨਿਭਾਉਣੀ
ਅੱਖੀਆਂ ਕਦੀ ਨਾ ਲਾਈਏ ਜੀ
ਦਿਲ ਬਹਿਲਾ ਕੇ ਸਾਥ ਨਾ ਛੱਡੀਏ
ਚਾਹੇ ਜਿਉਂਦੇ ਜੀ ਮਰ ਜਾਈਏ ਜੀ
ਛੋਟੀਆਂ ਉਮਰਾਂ ਵਾਲਿਆਂ ਦਾ
ਵਸਾਹ ਕਦੇ ਨਾ ਖਾਈਏ ਜੀ
ਕੱਲ੍ਹ ਪਤਾ ਨਹੀਂ ਕੀ ਹੋਣਾ ਏ
ਅੱਜ ਜ਼ਿੰਦਗੀ ਖੂਬ ਹੰਢਾਈਏ ਜੀ
ਸੱਜਣ ਦੇਖਕੇ ਦਿਲ ਖ਼ੁਸ਼ ਕਰੀਏ
ਦੁਸ਼ਮਣ ਦੇਖ ਗੰਡਾਸਾ ਜੀ
ਰੋਹਬ ਪੂਰਾ ਅੱਖਾਂ ਵਿਚ ਰੱਖੀਏ
ਬਣਾਈਏ ਨਾ ਜੱਗ ਤਮਾਸ਼ਾਜੀ
ਮਾਪਿਆਂ ਨਾਲ ਜੁੜ ਕੇ ਰਹੀਏ
ਜਿਉਂ ਪੱਤਿਆਂ ਨਾਲ ਟਾਹਣੀ ਜੀ
ਇਕ ਵਾਰੀ ਲਾਕੇ ਨਾ ਛੱਡੀਏ
ਚਾਹੇ ਪਾਗਲ ਹੋ ਜੇ ਹਾਣੀ ਜੀ
ਸੜੀਏ ਨਾ ਐਵੇਂ ਅੱਗ ਵਾਗੂੰ
ਦਿਲ ਵਿਚ ਨੂਰ ਬਹਾਈਏ ਜੀ
ਜਿੰਦਗੀ ਥੋੜੇ ਸਮੇਂ ਦੀ ਹੈ ਜੋਤ
ਬਸ ਹੱਸ ਖੇਡ ਨਿਭਾਈਏ ਜੀ
ਜਿੰਦਗੀ ਥੋੜੇ ਸਮੇਂ ਦੀ ਹੈ ਜੋਤ
ਬਸ ਹੱਸ ਖੇਡ ਨਿਭਾਈਏ ਜੀ
✍.. Ranjot singh
Dass mera ki mere ch bacheya e || true love poetry || Punjabi shayari
Eh dil v kinna bewafa e
Rehnda mere kol pr gall teri sune
Eh nazar vi tere raah takkdi e
Dekhe tenu te khwab vi tere bune
Eh saahan di ta jiwe e bani mala
Aunde jande naam eh lawe tera
Jo dhadkan chaldi mere dil di e
Us dhadkan ch dhadake dil tera
Eh bull Jo khullan bola layi
Naam tera te zikar vi tera kare
Eh hath Jo uthde dua de layi
Mange tenu te dhiyan vi tera dhare
Rag rag ch vehnda mehsus ho gya
Rom rom sab tere ch racheya e..!!
Tu hi tu Jo reh gya baki hun
Dass mera ki mere ch bacheya e..!!
ਇਹ ਦਿਲ ਵੀ ਕਿੰਨਾ ਬੇਵਫ਼ਾ ਏ
ਰਹਿੰਦਾ ਮੇਰੇ ਕੋਲ ਪਰ ਗੱਲ ਤੇਰੀ ਸੁਣੇ
ਇਹ ਨਜ਼ਰ ਵੀ ਤੇਰੇ ਰਾਹ ਤੱਕਦੀ ਏ
ਦੇਖੇ ਤੈਨੂੰ ਤੇ ਖੁਆਬ ਵੀ ਤੇਰੇ ਬੁਣੇ
ਇਹ ਸਾਹਾਂ ਦੀ ਤਾਂ ਜਿਵੇਂ ਏ ਬਣੀ ਮਾਲਾ
ਆਉਂਦੇ ਜਾਂਦੇ ਨਾਮ ਇਹ ਲਵੇ ਤੇਰਾ
ਜੋ ਧੜਕਣ ਚਲਦੀ ਮੇਰੇ ਦਿਲ ਦੀ ਏ
ਉਸ ਧੜਕਣ ‘ਚ ਧੜਕੇ ਦਿਲ ਤੇਰਾ
ਇਹ ਬੁੱਲ੍ਹ ਜੋ ਖੁੱਲਣ ਬੋਲਾਂ ਲਈ
ਨਾਮ ਤੇਰਾ ਤੇ ਜ਼ਿਕਰ ਵੀ ਤੇਰਾ ਕਰੇ
ਇਹ ਹੱਥ ਜੋ ਉੱਠਦੇ ਦੁਆ ਦੇ ਲਈ
ਮੰਗੇ ਤੈਨੂੰ ਤੇ ਧਿਆਨ ਵੀ ਤੇਰਾ ਧਰੇ
ਰਗ-ਰਗ ‘ਚ ਵਹਿੰਦਾ ਮਹਿਸੂਸ ਹੋ ਗਿਆ
ਰੋਮ-ਰੋਮ ਸਭ ਤੇਰੇ ‘ਚ ਰਚਿਆ ਏ
ਤੂੰ ਹੀ ਤੂੰ ਜੋ ਰਹਿ ਗਿਆ ਬਾਕੀ ਹੁਣ
ਦੱਸ ਮੇਰਾ ਕੀ ਮੇਰੇ ‘ਚ ਬਚਿਆ ਏ..!!