Skip to content

Inspirational Punjabi Shayari

Punjabi motivational shayari, motivational quotes in punjabi, punjabi inspirational quotes

Sometimes we need Motivational/Inspirational Status/Quotes to boost our Will power to come out from situation where you dislike to spent your rest of the life.

Here All latest motivational Punjabi status will be added under this section time to time.

Very sad Punjabi shayari || heart broken status

Chal samb lai khushi sathon door hone di
Asi bhaal laye ne zariye fatt sion de..!!
Hun nahi kehnde tenu vapis aa sajjna
Labh laye ne chaare asi ikalleyan jion de..!!

ਚੱਲ ਸਾਂਭ ਲੈ ਖੁਸ਼ੀ ਸਾਥੋਂ ਦੂਰ ਹੋਣੇ ਦੀ
ਅਸੀਂ ਭਾਲ ਲਏ ਨੇ ਜ਼ਰੀਏ ਫੱਟ ਸਿਉਣ ਦੇ..!!
ਹੁਣ ਨਹੀਂ ਕਹਿੰਦੇ ਤੈਨੂੰ ਵਾਪਿਸ ਆ ਸੱਜਣਾ
ਲੱਭ ਲਏ ਨੇ ਚਾਰੇ ਅਸੀਂ ਇਕੱਲਿਆਂ ਜਿਉਣ ਦੇ..!!

Maarru jhakhrran vich || Attitude Shayari Punjabi

Maarru jhakhrran vich palyaa main
pide va-vrole vekh ni ghabraunda
beshak hun tahniyo tuttiyaa main
vekhi eddi chheti ni murjaunda

ਮਾੜੂ ਝਖੜਾਂ ਵਿਚ ਪਲਿਆ ਮੈਂ
ਪਿੱਦੇ ਵਾ-ਵਰੋਲੇ ਵੇਖ ਨੀ ਘਬਰਾਉਂਦਾ
ਬੇਸ਼ੱਕ ਹੁਣ ਟਾਹਣੀਓ ਟੁੱਟਿਆਂ ਮੈਂ
ਵੇਖੀਂ ਏਡੀ ਛੇਤੀ ਨੀ ਮੁਰਝਾਉਂਦਾ

Bullan te muskan || sad but true shayari || Punjabi status

Koi kaura bole taan chup kar jayida
Kujh lafzaan nu injh bezuban rakhde haan..!!
Akhan ch bhawein beshakk pani rehnde
Par bullan te hamesha muskan rakhde haan..!!

ਕੋਈ ਕੌੜਾ ਬੋਲੇ ਤਾਂ ਚੁੱਪ ਕਰ ਜਾਈਦਾ
ਕੁਝ ਲਫ਼ਜ਼ਾਂ ਨੂੰ ਇੰਝ ਬੇਜ਼ੁਬਾਨ ਰੱਖਦੇ ਹਾਂ..!!
ਅੱਖਾਂ ‘ਚ ਭਾਵੇਂ ਬੇਸ਼ੱਕ ਪਾਣੀ ਰਹਿੰਦੈ
ਪਰ ਬੁੱਲ੍ਹਾਂ ‘ਤੇ ਹਮੇਸ਼ਾਂ ਮੁਸਕਾਨ ਰੱਖਦੇ ਹਾਂ..!!

jo hauna so hona || Motivational shayari Punjabi

Jo hass ke langh jaawe ohi o din sohna ae
fikraa ch na pyaa karo jo hauna so hona aae

ਜੋ ਹੱਸ ਕੇ ਲੰਘ ਜਾਵੇ ਓਹੀ ਓ ਦਿਨ ਸੋਹਣਾ ਏ
ਫਿਕਰਾਂ ਚ ਨਾ ਪਿਆ ਕਰੋ ਜੋ ਹੋਣਾ ਸੋ ਹੋਣਾ ਏ ..

Daga nahi kamayida || true line Punjabi status || Punjabi poetry

Je janno vadh chahwe nirsuarth oh ho ke
Masum ohde dil nu dukha ch nahi payida..!!
Jo peedhan nu teriyan gal lawe apne
Aise peyareyan nu chadd ke nhi jayida..!!
Oh Jo rabb mann tenu kare yaad dil ton
Ishq ohde sache nu daag nahio lagda..!!
Bharosa jihnu tere te e khud ton v Jada
Sajjna oh dil naal daga nahi kamayida..!!
Nazran ch dekh jazbaat ohde sache
Khaure ohnu vi howe thoda pyar tera chahida..!!
Evein na rulaya kar bedard jehe ban ke
Pyar karn valeyan nu bahuta nahi satayida..!!

ਜੇ ਜਾਨੋਂ ਵੱਧ ਚਾਹਵੇ ਨਿਰਸੁਆਰਥ ਉਹ ਹੋ ਕੇ
ਮਾਸੂਮ ਓਹਦੇ ਦਿਲ ਨੂੰ ਦੁੱਖਾਂ ‘ਚ ਨਹੀਂ ਪਾਈਦਾ..!!
ਜੋ ਪੀੜਾਂ ਨੂੰ ਤੇਰੀਆਂ ਗਲ ਲਾਵੇ ਆਪਣੇ
ਐਸੇ ਪਿਆਰਿਆਂ ਨੂੰ ਛੱਡ ਕੇ ਨਹੀਂ ਜਾਈਦਾ..!!
ਉਹ ਜੇ ਰੱਬ ਮੰਨ ਤੈਨੂੰ ਕਰੇ ਯਾਦ ਦਿਲ ਤੋਂ
ਇਸ਼ਕ ਉਹਦੇ ਸੱਚੇ ਨੂੰ ਦਾਗ਼ ਨਹੀਂਓ ਲਾਈਦਾ..!!
ਭਰੋਸਾ ਜਿਹਨੂੰ ਤੇਰੇ ਤੇ ਏ ਖੁਦ ਤੋਂ ਵੀ ਜ਼ਿਆਦਾ
ਸੱਜਣਾ ਉਹ ਦਿਲ ਨਾਲ ਦਗ਼ਾ ਨਹੀਂ ਕਮਾਈਦਾ..!!
ਨਜ਼ਰਾਂ ‘ਚ ਦੇਖ ਜਜ਼ਬਾਤ ਓਹਦੇ ਸੱਚੇ
ਖੌਰੇ ਉਹਨੂੰ ਵੀ ਹੋਵੇ ਥੋੜਾ ਪਿਆਰ ਤੇਰਾ ਚਾਹੀਦਾ..!!
ਐਵੇਂ ਨਾ ਰੁਲਾਇਆ ਕਰ ਬੇਦਰਦ ਜਿਹੇ ਬਣ ਕੇ
ਪਿਆਰ ਕਰਨ ਵਾਲਿਆਂ ਨੂੰ ਬਹੁਤਾ ਨਹੀਂ ਸਤਾਈਦਾ..!!

Dila mereya || best Punjabi status || true line shayari

Na koi bahla pyar jatawe
Na koi maare tahne..!!
Dila mereya fad tur ungli
Chal challiye desh begane..!!

ਨਾ ਕੋਈ ਬਾਹਲਾ ਪਿਆਰ ਜਤਾਵੇ
ਨਾ ਕੋਈ ਮਾਰੇ ਤਾਹਨੇ..!!.
ਦਿਲਾ ਮੇਰਿਆ ਫੜ੍ਹ ਤੁਰ ਉਂਗਲੀ
ਚੱਲ ਚੱਲੀਏ ਦੇਸ਼ ਬੇਗਾਨੇ..!!

Dil nu bojh ch na banniye || sacha pyar shayari || best shayari

Jithe chain na howe sukun na mile❌
Dil nu ese bojh ch na banniye🙏..!!
Jis ch rabb🙇‍♀️ aa ke khud vaas kare😍
Pyar💓 ohi mukammal manniye😇..!!

ਜਿੱਥੇ ਚੈਨ ਨਾ ਹੋਵੇ ਸੁਕੂਨ ਨਾ ਮਿਲੇ❌
ਦਿਲ ਨੂੰ ਐਸੇ ਬੋਝ ‘ਚ ਨਾ ਬੰਨੀਏ🙏..!!
ਜਿਸ ‘ਚ ਰੱਬ🙇‍♀️ ਆ ਕੇ ਖੁਦ ਵਾਸ ਕਰੇ😍
ਪਿਆਰ💓 ਓਹੀ ਮੁਕੰਮਲ ਮੰਨੀਏ😇.!!

Kadar howe je || true line shayari 🔥|| Punjabi status

Gama tereyan naal jholi bhar lai jaan❤️
Par teri akhon👀 hnjhu aun na den🤗..!!
Kadar howe🙌 je ohna sache pyar di🙃
Oh tenu👉 kade vi ron na den😇..!!

ਗ਼ਮਾਂ ਤੇਰਿਆਂ ਨਾਲ ਝੋਲੀ ਭਰ ਲੈ ਜਾਣ❤️
ਪਰ ਤੇਰੀ ਅੱਖੋਂ👀 ਹੰਝੂ ਆਉਣ ਨਾ ਦੇਣ🤗..!!
ਕਦਰ ਹੋਵੇ 🙌ਜੇ ਉਹਨਾਂ ਸੱਚੇ ਪਿਆਰ ਦੀ🙃
ਉਹ ਤੈਨੂੰ👉 ਕਦੇ ਵੀ ਰੋਣ ਨਾ ਦੇਣ😇..!!