Life Punjabi Shayari
Zindagi sad life punjabi shayari, punjabi quotes on life, zindagi punjabi shayari
We learn a lot from the life, We may want to share our current life experience, we may want to share our past experience from the life.
Zindagi de related saare status tuhane ithe milange.
jad mein Socha babul nu || punjabi ghaint status
Jad tasveer dekha ohna di
Vich nazar tusi hi aunde o..!!
Jad vi mein Socha babul nu
Menu tusi yaad a jande o..!!
Har Ada nazar te chehra tuhada
Menu ohdi jhalak dikhlaunda e..!!
Jad chehra tuhada takkdi Haan
Menu babul Chete aunda e..!!
ਜਦ ਤਸਵੀਰ ਦੇਖਾਂ ਉਹਨਾਂ ਦੀ
ਵਿੱਚ ਨਜ਼ਰ ਤੁਸੀ ਹੀ ਆਉਂਦੇ ਓ..!!
ਜਦ ਵੀ ਮੈਂ ਸੋਚਾਂ ਬਾਬੁਲ ਨੂੰ
ਮੈਨੂੰ ਤੁਸੀ ਯਾਦ ਆ ਜਾਂਦੇ ਓ..!!
ਹਰ ਅਦਾ ਨਜ਼ਰ ਤੇ ਚਿਹਰਾ ਤੁਹਾਡਾ
ਮੈਨੂੰ ਉਹਦੀ ਝਲਕ ਦਿਖਲਾਉਂਦਾ ਏ..!!
ਜਦ ਚਿਹਰਾ ਤੁਹਾਡਾ ਤੱਕਦੀ ਹਾਂ
ਮੈਨੂੰ ਬਾਬੁਲ ਚੇਤੇ ਆਉਂਦਾ ਏ..!!
ਖੌਫਨਾਕ ਦਰਿਸ਼ || puNJABI poetry
ਖੌਫਨਾਕ ਇਹ ਮੰਜ਼ਿਰ ਫੈਲਿਆ
ਖੌਫਨਾਕ ਇਹ ਰਾਸਤੇ
ਚਹੁੰ ਪਾਸਿਓਂ ਤੋਂ ਆ ਰਹੀਆਂ
ਹਜਾਰੋਂ ਦਰਦ ਭਰੀਆਂ ਆਵਾਜ਼ਾਂ
ਬੱਦਲਾਂ ਦਾ ਰੰਗ ਵੀ ਕਿਸੇ ਕਾਲੇ ਸਾਏ ਵਾਂਗੂ ਲੱਗ ਰਿਹਾ
ਜਿਵੇਂ ਨੀਲੀ ਅਸਮਾਨ ਦੀ ਚਾਦਰ ਨੂੰ ਕੋਈ ਕਾਲੀ ਛਾਂ ਨਾਲ ਢੱਕ ਰਿਹਾ
ਗੜਗੜਾਹਟ ਐਸੀ ਭਿਆਨਕ
ਜੋ ਇੰਨਾ ਕਾਲੇ ਬੱਦਲਾਂ ਤੋਂ ਆ ਰਹੀ
ਕੰਬ ਰਿਹਾ ਹਰ ਕੋਈ
ਜਿਸਦੇ ਵੀ ਕਨਾਂ ਵਿੱਚ ਜਾ ਰਹੀ
ਖੜਾਕਾ ਐਸਾ ਬਿਜਲੀ ਦਾ ਜੋ ਧਰਤੀ ਤੇ ਡਿੱਗ ਰਿਹਾ
ਜਿਵੇਂ ਕਰ ਰਹੀ ਹੋਵੇ ਸਵਾਗਤ
ਕਿਸੇ ਦੈਂਤ ਦੇ ਆਣ ਦਾ
ਦਰਿਆਵਾਂ ਦਾ ਪਾਣੀ ਐਸੀਆਂ ਉੱਚੀਆਂ ਛਾਲਾਂ ਮਾਰ ਰਿਹਾ
ਇੰਜ ਲੱਗੇ ਜਿਵੇਂ ਕੋਈ ਭਿਆਨਕ ਰਾਕਸ਼ਸ ਹੈ ਆ ਰਿਹਾ
ਸਮੁੰਦ੍ਰ ਨੇ ਵੀ ਆਪਣਾ ਰੁਦ੍ਰ ਰੂਪ ਧਾਰ ਲਿਆ
ਰਾਕਸ਼ਸ ਵੀ ਆਪਣੀ ਪੂਰੀ ਵਾਹ ਨਾਲ
ਸਮੁੰਦ੍ਰ ਦੀਆਂ ਹੱਦਾਂ ਤੋੜ ਰਿਹਾ
ਪਲ ਭਰ ਵਿੱਚ ਹੋ ਰਿਹਾ ਸਫਾਇਆ ਇਸ ਤਰਾਂ
ਜਿਵੇਂ ਨਾਮੋ ਨਿਸ਼ਾਨ ਨਾ ਰਿਹਾ ਹੋਵੇ
ਉੱਚੀਆਂ ਇਮਾਰਤ ਦੇ ਵਜ਼ੂਦ ਦਾ
ਐਸੀ ਪਰਲੋ ਜੋ ਕੁੱਛ ਰੋਂਦ ਰਹੀ
ਮਾਨੋ ਧਰਤੀ ਉਪਰੋਂ ਕੋਈ ਭਾਰ ਘਟਾ ਰਹੀ
ਹੁਣ ਨਾਂ ਕੋਈ ਸਿਆਣਪ ਨਾ ਚਲਾਕੀ ਕੰਮ ਆ ਰਹੀ
ਰੁੜ ਰਹੇ ਨੇ ਕਈ ਜੀਅ ਪਾਣੀ ਚੇ
ਇੱਕ ਮਿੱਟੀ ਦਾ ਬਾਵਾ ਬਣ ਕੇ
ਮਿੱਟੀ ਦਾ ਬਾਵਾ ਬਣ ਕੇ