Tere kadamaa di aahat || punjabi poetry
ਤੇਰੇ ਕਦਮਾਂ ਦੀ ਆਹਟ ,
ਮੇਰੀ ਧਡ਼ਕਣ ਨਾਲ ਜੁੜੀ ਐ ।
ਵੇਖੀ ਬੂਹਾ ਖਡ਼ਕਿਆਂ,
ਕੋਈ ਰੀਂਝ ਅਧੂਰੀ ਮੁਡ਼ੀ ਐ।
ਤੇਰੇ ਕੋਲ ਪਹੁੰਚ ਜਾਵੇਗੀ,
ਤੇਰੀ ਯਾਦ ਅੱਜ ਕੱਲ੍ਹ ਮੇਰੇ ਕੋਲੋਂ ਤੁਰੀ ਐ।
ਫਖਰ ਬਣੀ ਮੁਹੱਬਤ ਲਈ,
ਬੇਸ਼ੱਕ ਜਾਣਦੀ ਜ਼ਮਾਨੇ ਹੱਥ ਛੁਰੀ ਐ।
ਬੇਫਿਕਰਾਂ ਜਿਹਾ ਸੱਜਣ ਮੇਰਾਂ,
ਜਿਹਦੇ ਫਿਕਰਾਂ ਚ ਜਿੰਦ ਮੇਰੀ ਝੁਰੀ ਐ।
ਪੱਥਰ ਬਣਦਾ ਦਿਨ ਬਦਿਨ,
ਗੀਤ ਜਿਹਦੇ ਲਈ ਮੋਮ ਵਾਗਰਾਂ ਖੁਰੀ ਐ..ਹਰਸ✍️