Skip to content

Love Punjabi Shayari

punjabi love shayari in gurmukhi, heart touching punjabi love shayari

Every Person in this world at least once fall in the love with someone. Without love, life is unimaginable. Love makes us happy. We cherish every moment in love.

All Love Punjabi Quotes/Status will be updated under this section.

Aram jeha de janda e || love punjabi shayari

Aram jeha de janda e mere dil de dukhde nu
Sajjna ve ki aakha tere hassde mukhde nu❤️..!!

ਅਰਾਮ ਜਿਹਾ ਦੇ ਜਾਂਦਾ ਏ ਮੇਰੇ ਦਿਲ ਦੇ ਦੁੱਖੜੇ ਨੂੰ
ਸੱਜਣਾ ਵੇ ਕੀ ਆਖਾਂ ਤੇਰੇ ਹੱਸਦੇ ਮੁੱਖੜੇ ਨੂੰ❤️..!!

Mera deen iman || true love shayari

Mera deen iman jahan e oh🙇🏻‍♀️
Jaan lekhe ohde laawi rabba🤗..!!
Zind ohde naawe likhde tu🙏
Menu ohda hi bnawi rabba😇..!!

ਮੇਰਾ ਦੀਨ ਈਮਾਨ ਜਹਾਨ ਏ ਉਹ🙇🏻‍♀️
ਜਾਨ ਲੇਖੇ ਉਹਦੇ ਲਾਵੀਂ ਰੱਬਾ🤗..!!
ਜ਼ਿੰਦ ਓਹਦੇ ਨਾਂਵੇ ਲਿਖਦੇ ਤੂੰ🙏
ਮੈਨੂੰ ਉਹਦਾ ਹੀ ਬਣਾਵੀਂ ਰੱਬਾ😇..!!

Lekhe yaar de || true love shayari

Baithe labhiye nazare hun deedar de❤️
Sade nain jehe ne haakan ohnu maarde😘
Asi aape nu gawa ishq paal leya😇
Sanu banneya e pallde pyar de😍
Asi lag bethe lekhe hun yaar de🙈..!!

ਬੈਠੇ ਲੱਭੀਏ ਨਜ਼ਾਰੇ ਹੁਣ ਦੀਦਾਰ ਦੇ❤️
ਸਾਡੇ ਨੈਣ ਜਿਹੇ ਨੇ ਹਾਕਾਂ ਉਹਨੂੰ ਮਾਰ ਦੇ😘
ਅਸੀਂ ਆਪੇ ਨੂੰ ਗਵਾ ਇਸ਼ਕ ਪਾਲ ਲਿਆ😇
ਸਾਨੂੰ ਬੰਨਿਆਂ ਏ ਪੱਲੜੇ ਪਿਆਰ ਦੇ😍
ਅਸੀਂ ਲੱਗ ਬੈਠੇ ਲੇਖੇ ਹੁਣ ਯਾਰ ਦੇ🙈..!!

Dilase tere aun de || love punjabi shayari

Raahan teriyan rehnde haan asi takkde
Akhan khulliyan na dekh dekh thakkde
Dite khud nu dilase tere aun de
Tenu milne di umeed haan asi rakhde❤️..!!

ਰਾਹਾਂ ਤੇਰੀਆਂ ਰਹਿੰਦੇ ਹਾਂ ਅਸੀਂ ਤੱਕਦੇ
ਅੱਖਾਂ ਖੁੱਲ੍ਹੀਆਂ ਨਾ ਦੇਖ ਦੇਖ ਥੱਕਦੇ
ਦਿੱਤੇ ਖੁਦ ਨੂੰ ਦਿਲਾਸੇ ਤੇਰੇ ਆਉਣ ਦੇ
ਤੈਨੂੰ ਮਿਲਨੇ ਦੀ ਉਮੀਦ ਹਾਂ ਅਸੀਂ ਰੱਖਦੇ❤️..!!

Door na tu howi || love punjabi shayari

Naina ne labhna e tenu
Fer tang karna ehna menu
Ke door na tu howi sajjna❤️..!!

ਨੈਣਾਂ ਨੇ ਲੱਭਣਾ ਏ ਤੈਨੂੰ
ਫਿਰ ਤੰਗ ਕਰਨਾ ਇਹਨਾਂ ਮੈਨੂੰ
ਕਿ ਦੂਰ ਨਾ ਤੂੰ ਹੋਵੀਂ ਸੱਜਣਾ❤️..!!

Ishq diyan galiyan || true love shayari

Aapa shad us painde chal jithe
Jano pyare dekhan nu milne ne😍..!!
Ishq diyan galliyan ch ja baith
Ajab nazare dekhan nu milne ne😇..!!

ਆਪਾ ਛੱਡ ਉਸ ਪੈਂਡੇ ਚੱਲ ਜਿੱਥੇ
ਜਾਨੋਂ ਪਿਆਰੇ ਦੇਖਣ ਨੂੰ ਮਿਲਨੇ ਨੇ😍..!!
ਇਸ਼ਕ ਦੀਆਂ ਗਲੀਆਂ ‘ਚ ਜਾ ਬੈਠ
ਅਜਬ ਨਜ਼ਾਰੇ ਦੇਖਣ ਨੂੰ ਮਿਲਨੇ ਨੇ😇..!!

Ohnu khohne ton dariye || true love punjabi shayari || ghaint shayari

Ohnu khohne ton tauba😱 asi jhatt dariye
Jog yaar da lagga ji dasso ki kariye😍..!!
Ban kamle jehe haase kade hauke bhariye🤦‍♀️
Marz pyar ❤️da lagga ji dsso ki kariye🙈..!!

ਉਹਨੂੰ ਖੋਹਣੇ ਤੋ ਤੌਬਾ😱 ਅਸੀਂ ਝੱਟ ਡਰੀਏ
ਜੋਗ ਯਾਰ ਦਾ ਲੱਗਾ ਜੀ ਦੱਸੋ ਕੀ ਕਰੀਏ😍..!!
ਬਣ ਕਮਲੇ ਜਿਹੇ ਹਾਸੇ ਕਦੇ ਹੌਕੇ ਭਰੀਏ🤦‍♀️
ਮਰਜ਼ ਪਿਆਰ ❤️ਦਾ ਲੱਗਾ ਜੀ ਦੱਸੋ ਕੀ ਕਰੀਏ🙈..!!

Oh kithe jag da dar rakhde || true lines

Oh kithe jag da dar rakhde
Jo dard vi has k chunde ne..!!
Pyar jinna de haddi racheya
Oh na kise di sunde ne..!!

ਉਹ ਕਿੱਥੇ ਜੱਗ ਦਾ ਡਰ ਰੱਖਦੇ
ਜੋ ਦਰਦ ਵੀ ਹੱਸ ਕੇ ਚੁਣਦੇ ਨੇ..!!
ਪਿਆਰ ਜਿਨ੍ਹਾਂ ਦੇ ਹੱਡੀਂ ਰਚਿਆ
ਉਹ ਨਾ ਕਿਸੇ ਦੀ ਸੁਣਦੇ ਨੇ..!!