Punjabi aunde rabb banke || LOVE
ਦੁਨੀਆਂ ਵਿੱਚ ਜਦ ਕੋਈ ਮੁਸੀਬਤ ਪੈਂਦੀ
ਪੰਜਾਬੀ ਰੱਬ ਬਣਕੇ ਅੱਗੇ ਆਉਦੇ ਨੇ
ਸਰਕਾਰਾਂ ਬੇਈਮਾਨ ਨੇ ਹੋ ਗਈਆ
ਜਵਾਨੀ ਕਿਸਾਨੀ ਡੋਬਣਾ ਚਾਹੁੰਦੇ ਨੇ
ਰੱਬਾ ਪਾਣੀ ਨਾਲ ਡੋਬਤਾ ਪੰਜਾਬ ਮੇਰਾ
ਇਹ ਕੀ ਕਹਿਰ ਕਮਾਇਆ ਵੇ
ਪੰਜਾਬੀ ਦੂਜਿਆ ਦੀਆਂ ਮੁਸੀਬਤਾਂ ਖੁਦ ਤੇ ਝੱਲਦੇ
ਗੁਰਲਾਲ ਹੁਣ ਤਰਸ ਕਿਸੇ ਨੂੰ ਨਾ ਆਇਆ ਏ
ਭਾਈ ਰੂਪੇ ਵਾਲਿਆ ਹੱਸਦਾ ਵੱਸਦਾ ਰਹੇ ਪੰਜਾਬ ਮੇਰਾ
ਪੰਜਾਬੀਆਂ ਨੇ ਦੁੱਖਾਂ ਵਿੱਚ ਵੀ ਸਰਬੱਤ ਦਾ ਭਲਾ ਹੀ ਚਾਇਆ ਏ