Skip to content

Sacha Pyar Punjabi Shayari

sacha pyar status in punjabi, mera sacha pyar, pyar in punjabi, sacha pyar

Jad Sacha Pyar hunda hai taan, Shayari apne aap andron nikaldi hai te fir sathon us person ton ilawa kujh hor nahi dikahi dinda.

Tere khayal || punjabi shayari || Sacha pyar shayari

Tereyan khyalan naal jado da soyeya
Jagda nhio kite vi hun..!!
Kaisa chandra rog lag gya
Dil lagda nhio kite vi hun..!!

ਤੇਰਿਆਂ ਖਿਆਲਾਂ ਨਾਲ ਜਦੋਂ ਦਾ ਸੋਇਆ
ਜਗਦਾ ਨਹੀਂਓ ਕਿਤੇ ਵੀ ਹੁਣ..!!
ਕੈਸਾ ਚੰਦਰਾ ਰੋਗ ਲੱਗ ਗਿਆ
ਦਿਲ ਲਗਦਾ ਨਹੀਂਓ ਕਿਤੇ ਵੀ ਹੁਣ..!!

akhiya vich vsaa ke || love punjabi shayari || ghaint status

Akhiyan vich vsa ke ohde
Khayalan ch ghumdi rehndi aan🥰..!!
Seene naal la ke rakhi sajjna di
Tasveer chumdi rehndi aan😘..!!

ਅੱਖੀਆਂ ਵਿੱਚ ਵਸਾ ਕੇ ਉਹਦੇ
ਖਿਆਲਾਂ ‘ਚ ਘੁੰਮਦੀ ਰਹਿੰਦੀ ਆਂ🥰..!!
ਸੀਨੇ ਨਾਲ ਲਾ ਕੇ ਰੱਖੀ ਸੱਜਣਾ ਦੀ
ਤਸਵੀਰ ਚੁੰਮਦੀ ਰਹਿੰਦੀ ਆਂ😘..!!

tere dil diya galiya || punjabi love shayari

Tere dil diyan galiya ch dil lag gya
Menu samjh na aawe ishq chupawa mein kive..!!
Pyar diya janjeera ch banne gye haan
Tu hi Dass khud nu shudawa mein kive🥀..!!

ਤੇਰੇ ਦਿਲ ਦੀਆਂ ਗਲੀਆਂ ‘ਚ ਦਿਲ ਲਗ ਗਿਆ
ਮੈਨੂੰ ਸਮਝ ਨਾ ਆਵੇ ਇਸ਼ਕ ਛੁਪਾਵਾਂ ਮੈਂ ਕਿਵੇਂ..!!
ਪਿਆਰ ਦੀਆਂ ਜੰਜੀਰਾਂ ‘ਚ ਬੰਨ੍ਹੇ ਗਏ ਹਾਂ
ਤੂੰ ਹੀ ਦੱਸ ਖੁਦ ਨੂੰ ਛੁਡਾਵਾਂ ਮੈਂ ਕਿਵੇਂ🥀..!!

Mere agge sangi na || punjabi shayari || two line shayari

Bhed dila de khol ve arheya mere agge sangi na
Jiwe rakhega reh lungi naal tere koi tangi na ♥️

ਭੇਦ ਦਿਲਾਂ ਦੇ ਖੋਲ ਵੇ ਅੜਿਆ ਮੇਰੇ ਅੱਗੇ ਸੰਗੀ ਨਾ
ਜਿਵੇਂ ਰਖੇਗਾ ਰਹਿ ਲੂੰਗੀ ਨਾਲ ਤੇਰੇ ਕੋਈ ਤੰਗੀ ਨਾ ❤️

mera mahiya || love status || punjabi shayari

Mein dekha ohnu akh bhar ke dekh na pawe mera mahiya..!!
Mein thodi sanga mere ton Jada sharmawe mera mahiya..!!
Mein soohe akhar bani Haan taareef mera mahiya..!!
Mein thodi jehi shararti shareef mera mahiya..!!

ਮੈਂ ਦੇਖਾਂ ਉਹਨੂੰ ਅੱਖ ਭਰ ਕੇ ਦੇਖ ਨਾ ਪਾਵੇ ਮੇਰਾ ਮਾਹੀਆ..!!
ਮੈਂ ਥੋੜੀ ਸੰਗਾਂ ਮੇਰੇ ਤੋਂ ਜਿਆਦਾ ਸ਼ਰਮਾਵੇ ਮੇਰਾ ਮਾਹੀਆ..!!
ਮੈਂ ਸੂਹੇ ਅੱਖਰ ਬਣੀ ਹਾਂ ਤਾਰੀਫ ਮੇਰਾ ਮਾਹੀਆ..!!
ਮੈਂ ਥੋੜੀ ਜਿਹੀ ਸ਼ਰਾਰਤੀ ਸ਼ਰੀਫ ਮੇਰਾ ਮਾਹੀਆ..!!

ohde khayal || punjabi love,shayari || pyar status

Ohdeyan khayalan vich rujhe rehnde Haan
Gurhe ohde naal sade nahio khaak rishte💯..!!
Mohobbtan de dhageyan naal banne hoye Haan
Sajjna naal sade bade paak rishte🥰..!!

ਉਹਦਿਆਂ ਖਿਆਲਾਂ ਵਿੱਚ ਰੁੱਝੇ ਰਹਿੰਦੇ ਹਾਂ
ਗੂੜ੍ਹੇ ਉਹਦੇ ਨਾਲ ਸਾਡੇ ਨਹੀਂਓ ਖਾਕ ਰਿਸ਼ਤੇ💯..!!
ਮੁਹੱਬਤਾਂ ਦੇ ਧਾਗਿਆਂ ‘ਚ ਬੰਨ੍ਹੇ ਹੋਏ ਹਾਂ
ਸੱਜਣਾ ਨਾਲ ਸਾਡੇ ਬੜੇ ਪਾਕ ਰਿਸ਼ਤੇ🥰..!!

dil te kabja || punjabi ghaint shayari || love status

Sajjna naal gurhiyan preeta payian ne
Asa taan layian ne❤️..!!
Ki dassa dil te kabja maar gye
Asi taan haar gye🥀..!!

ਸੱਜਣਾ ਨਾਲ ਗੂੜ੍ਹੀਆਂ ਪ੍ਰੀਤਾਂ ਪਾਈਆਂ ਨੇ
ਅਸਾਂ ਤਾਂ ਲਾਈਆਂ ਨੇ❤️..!!
ਕੀ ਦੱਸਾਂ ਦਿਲ ਤੇ ਕਬਜ਼ਾ ਮਾਰ ਗਏ
ਅਸੀਂ ਤਾਂ ਹਾਰ ਗਏ🥀..!!

dil e tadapda || punjabi shayari || love sad status

Teriyan ne yaadan vich din dhalde
Rahiye tere Bina pal pal marde😕..!!
Dil e tadapda jaan jandi e
Tenu ki pta asi tera kinna karde🥰..!!

ਤੇਰੀਆਂ ਨੇ ਯਾਦਾਂ ਵਿੱਚ ਦਿਨ ਢਲਦੇ
ਰਹੀਏ ਤੇਰੇ ਬਿਨਾਂ ਪਲ ਪਲ ਮਰਦੇ😕..!!
ਦਿਲ ਏ ਤੜਪਦਾ ਜਾਨ ਜਾਂਦੀ ਏ
ਤੈਨੂੰ ਕੀ ਪਤਾ ਅਸੀਂ ਤੇਰਾ ਕਿੰਨਾ ਕਰਦੇ🥰..!!