Skip to content

Sirf tera haa || punjabi love shayari

Jadon saath shadd den ge tainu saare
fir udon tera saath dewaga me
sat janama da taa pata nahi
par jadon tak me duniyaa ch haa
udon tak tera saath nahi chhadda

ਜਿਧੈ ਸਾਤ ਸ਼ਡ ਦੇਨ ਗੇ ਤੈਨੂੰ ਸਾਰੇ
ਫਿਰ ਔਧੇ ਤੇਰਾਂ ਸਾਤ ਦੇਵਾਂਗਾ ਮੈਂ
ਸਾਤ ਜਨਮਾ ਦਾ ਤਾਂ ਪਤਾ ਨਹੀਂ
ਪਰ ਜਦੋਂ ਤੱਕ ਮੈਂ ਦੁਨੀਆਂ ਚ ਹਾਂ
ਉਹਦੋਂ ਤੱਕ ਤੇਰਾਂ ਸਾਤ ਨੀ ਸਡਦਾ
—ਗੁਰੂ ਗਾਬਾ 🌷

Title: Sirf tera haa || punjabi love shayari

Tags:

Best Punjabi - Hindi Love Poems, Sad Poems, Shayari and English Status


Meri jaan e tu || true love Punjabi shayari || love status

Lakhan honge chahun vale tenu vi
Khaure kinneya bola di zuban e tu..!!
Khushnasib haan Jo zindagi ch aaya tu
Jis te kar saka iklota guman e tu..!!
Jive mileya e menu lgda e mere te
Rabb da kitta koi ehsaan e tu..!!
Jo sun ke rooh v nasheyayi jandi e
Esa mohobbat da koi furman e tu..!!
Jithe vassdi e meri chotti jahi duniya
Oh ishq da vakhra hi jahan e tu..!!
Jo byan pyar nu karn oh lafz bane nahi
Tenu dass kive dassa meri jaan e tu..!!

ਲੱਖਾਂ ਹੋਣਗੇ ਚਾਹੁਣ ਵਾਲੇ ਤੈਨੂੰ ਵੀ
ਖੌਰੇ ਕਿੰਨਿਆਂ ਬੋਲਾਂ ਦੀ ਜ਼ੁਬਾਨ ਏ ਤੂੰ..!!
ਖੁਸ਼ਨਸੀਬ ਹਾਂ ਜੋ ਜ਼ਿੰਦਗੀ ‘ਚ ਤੂੰ ਆਇਆ
ਜਿਸ ‘ਤੇ ਕਰ ਸਕਾਂ ਇਕਲੌਤਾ ਗੁਮਾਨ ਏ ਤੂੰ..!!
ਜਿਵੇਂ ਮਿਲਿਆ ਏਂ ਮੈਨੂੰ ਲੱਗਦਾ ਏ ਮੇਰੇ ‘ਤੇ
ਰੱਬ ਦਾ ਕੀਤਾ ਕੋਈ ਅਹਿਸਾਨ ਏ ਤੂੰ..!!
ਜੋ ਸੁਣ ਕੇ ਰੂਹ ਵੀ ਨਸ਼ਿਆਈ ਜਾਂਦੀ ਏ
ਐਸਾ ਮੋਹੁੱਬਤ ਦਾ ਕੋਈ ਫੁਰਮਾਨ ਏ ਤੂੰ..!!
ਜਿੱਥੇ ਵੱਸਦੀ ਏ ਮੇਰੀ ਛੋਟੀ ਜਿਹੀ ਦੁਨੀਆਂ
ਉਹ ਇਸ਼ਕ ਦਾ ਵੱਖਰਾ ਹੀ ਜਹਾਨ ਏ ਤੂੰ..!!
ਜੋ ਬਿਆਨ ਪਿਆਰ ਨੂੰ ਕਰਨ ਉਹ ਲਫ਼ਜ਼ ਬਣੇ ਨਹੀਂ
ਤੈਨੂੰ ਦੱਸ ਕਿਵੇਂ ਦੱਸਾਂ ਮੇਰੀ ਜਾਨ ਏ ਤੂੰ..!!

Title: Meri jaan e tu || true love Punjabi shayari || love status


ਮੇਲਾ || Mela || Punjabi poem

ਕਾਰੀਗਰ ਨੇ ਆਪਦੀ ਕਾਰੀਗਰੀ ਦਿਖਾਈ

ਓਦਰੋਂ ਝੱਲੀ ਨੱਠੀ ਨੱਠੀ ਆਈ ।

ਇੱਕ ਪਾਸੇ ਚੱਲੇ ਨਾਚ

ਦੂਜੇ ਪਾਸੇ ਬੈਠੇ ਬਾਂਦਰ ਤੇ ਮਦਾਰੀ ।

.

ਤਮਾਸ਼ਾ ਦੇਖਣ ਆਏ ਕਿੰਨੇ

ਗਿਣ ਨਹੀਂ ਸੀ ਹੁੰਦੇ ਇਨੇ

ਕੋਈ ਹੁਬਾ ਮਾਰ ਮਾਰ ਲੱਲਕਾਰੇ ਮਾਰੇ

ਕੋਈ ਨੱਚ ਨੱਚ ਦਿਖਾਵੇ ਕਾਰੇ ।

ਆਓ ਨੀ ਸਖੀਓ ਮੇਲਾ ਦੇਖਣ ਚਲੀਏ ਸਾਰੇ

.

ਲੈ ਦੇਖ ਲੈ ਗਿਣੇ ਚੁਣੇ ਆਏ ਨੇ ਖਿਡਾਰੀ

ਵਿੱਚ ਖਲੋ ਕੇ ਕਰਦੇ ਨੇ ਮਾਰਾ ਮਾਰੀ

ਫਿਰ ਗਲੇ ਮਿਲ ਸ਼ੁਰੂ ਕਰਦੇ ਮੁਕਾਬਲਾ

ਇੰਝ ਜਾਪੇ ਜਿਵੇਂ ਹੋਵੇ ਪੱਕੀ ਯਾਰੀ ।

ਇੱਕ ਪੱਟ ਤੇ ਦੂਜਾ ਧੋਣ ਤੇ ਮਾਰੇ ,

ਆਓ ਨੀ ਸਖੀਓ ਮੇਲਾ ਦੇਖਣ ਚਲੀਏ ਸਾਰੇ

.

ਸੜਕੋ ਸੜਕੀ ਦੇਖ ਹੱਟੀਆ ਲੱਗੀਆ

ਗੋਲ ਗੋਲ ਗੋਲੀਆ ਮੈਨੂੰ ਖੱਟੀਆ ਲੱਗੀਆ ।

ਚੱਲ ਚੱਲੀਏ ਘਰਾਂ ਨੂੰ ਮੇਲਾ ਮੁਕੱਣ ਲੱਗਾ ਏ

ਦੇਖ ਲਾ ਨੀ ਮਾਏ ਵੇਲਾ ਸੁਕੱਣ ਲੱਗਾ ਏ ।

ਖਾਲੀ ਵੀ ਕੋਈ ਨੀ

ਹੱਥ ਭਰੇ ਹੋਏ ਨੇ ਤੇ ਅੱਖਾਂ ਲਿਛਕਾਂ ਮਾਰੇ

ਆਓ ਨੀ ਸਖੀਓ ਮੇਲਾ ਦੇਖਣ ਚਲੀਏ ਸਾਰੇ ।

Title: ਮੇਲਾ || Mela || Punjabi poem