Sohneya ve sajjjna na kar beimaaniyan
Mohobbtan saugataan ne hundiyan laasaniyan..!!
ਸੋਹਣਿਆਂ ਵੇ ਸੱਜਣਾ ਨਾ ਕਰ ਬੇਈਮਾਨੀਆਂ
ਮੋਹੁੱਬਤਾਂ ਸੌਗਾਤਾਂ ਨੇ ਹੁੰਦੀਆਂ ਲਾਸਾਨੀਆਂ..!!
Sohneya ve sajjjna na kar beimaaniyan
Mohobbtan saugataan ne hundiyan laasaniyan..!!
ਸੋਹਣਿਆਂ ਵੇ ਸੱਜਣਾ ਨਾ ਕਰ ਬੇਈਮਾਨੀਆਂ
ਮੋਹੁੱਬਤਾਂ ਸੌਗਾਤਾਂ ਨੇ ਹੁੰਦੀਆਂ ਲਾਸਾਨੀਆਂ..!!
ਕੁਝ ਤਾ ਲੱਗਦਿਆਂ ਨੇ ਤੇਰਿਆਂ
ਮਾਨਾਂ ਅੱਖੀਆ ਜੋ ਮੇਰਿਆ
ਮਾਨਾਂ ਐਵੇ ਕਾਹਤੋ ਕਰਦਾ ਏ
ਇਸਕ ਚ ਹੇਰਾਂ ਫੇਰਿਆ
ਆਜਾ ਗੱਲਾਂ ਕਰਿਏ
ਕੁਝ ਤੇਰਿਆਂ ਤੇ ਮੇਰਿਆ
ਐਵੇਂ ਕਾਹਤੋ ਪਾਉਣਾ ਏ
ਮਾਨਾਂ ਇਸਕੇ ਚ ਢੇਰਿਆ
ਜਿਥੋਂ ਦੀ ਤੂੰ ਲੱਗਦਾ ਏ
ਉਥੋਂ ਮਹਿਕਾਂ ਆਉਣ ਤੇਰਿਆ
ਕੁਝ ਤਾ ਲੱਗਦਿਆਂ ਨੇ ਤੇਰਿਆਂ
ਮਾਨਾਂ ਅੱਖੀਆ ਜੋ ਮੇਰਿਆ…. Gumnaam ✍🏼✍🏼
ਕਰ ਚੱਲਿਆ ਸਾਰੇ ਹੀਲੇ ਪਾਰ ,
ਅਲਿਫ਼ ਧਿਆਇਆ ਦਿਨ ਵਿੱਚ ਵਾਰੋ-ਵਾਰ ।
ਮੈਂ ਕੱਪੜ ਬਨ ਕੇ ਚੱਲਿਆ ਸੀ ਪਾਰੋ-ਪਾਰ ,
ਫਿਰ ਪਤਾ ਲੱਗਿਆ
ਮੈਂ ਤੇ ਮਿੱਟੀ ਦਾ ਐ ਯਾਰ ।
ਰਾਹੀਂ ਮੈਂ ਰਾਹ ਦਾ ,
ਤੁਰਦਾ ਜਾਵਾਂ ਸਾਰ ।
ਨੱਕੋ-ਨੱਕ ਚੜੇ ਹੋਏ ਨੇ ,
ਏਥੇ ਪੈਸੇ ਦੇ ਖੁਮਾਰ ।
ਤੁਰਦੇ-ਤੁਰਦੇ ਪਤਾ ਲੱਗਿਆ ,
ਮੈਂ ਤੇ ਮਿੱਟੀ ਦਾ ਆ ਯਾਰ ।
ਇੱਕ-ਇੱਕ ਕਰਕੇ ਨਾਮ ਵੀ ਗਾ ਲਏ ,
ਆਪਣੇ ਜਿੱਤੋਂ ਸਾਰੇ ਰੱਬ ਧਿਆ ਲਏ ।
ਧੋ ਕੇ ਦੇਹ ਨੂੰ ਚੱਲਿਆ ਫਿਰਦਾ ,
ਮੰਨ ਤੇ ਵੀ ਪੋਚਾ ਮਾਰ ।
ਤੁਰਦੇ-ਤੁਰਦੇ ਪਤਾ ਚੱਲਿਆ ,
ਮੈਂ ਤੇ ਮਿੱਟੀ ਦਾ ਐ ਯਾਰ ।