ਅਪਣੀ ਪੑੇਮ ਕਹਾਣੀ ਦੇ ਮੈਂ,ਜਦ ਪੰਨੇ ਖੋਲਾਂ ਯਾਰੋ,,,…
ਦਿਲ ਵਿੱਚ ਲੱਖਾਂ ਦਬੀਆਂ ਨੂੰ ਮੈਂ ਆਪੇ ਬਹਿਕੇ ਖੋਲਾਂ ਯਾਰੋ..,,ਨੈਂਣੀ, ਝੜੀਆਂ ਲੱਗ ਜਾਵਣ, ਸੋਗ ਜਿਹਾ ਇੱਕ ਛਾਅ ਜਾਂਦੈ………
ਓਸ ਕੁੜੀ ਨੂੰ ਚੇਤੇ ਕਰਕੇ,ਅੱਜ ਵੀ ਰੋਣਾਂ ਆ ਜਾਂਦੈ….
ਖੌਂਰੇ ਉਹ, ਕਿਸ ਹਾਲ ਚੑ ਹੋਣੀਂ,
ਨਾਂ ਚੰਦਰੀ ਦਾ ਪਤਾ ਟਿਕਾਣਾਂ,ਮੇਰੇ ਦਿਲ ਵਿੱਚ ਥਾਂ ਓਸਦੀ, ਯਾਦ ਓਹਦੀ ਵਿੱਚ ਮੈਂ,ਮਰ ਜਾਣਾ,
ਓਹਦੇ ਨਾਂ ਜਿਕਰ ਕਿਤੇ ਜਦ, ਗੀਤ ਮੇਰੇ ਵਿੱਚ ਆ ਜਾਂਦੈ,
ਓਸ ਕੁੜੀ ਨੂੰ ਚੇਤੇ ਕਰਕੇ,ਅੱਜ ਵੀ ਰੋਣਾਂ ਆ ਜਾਂਦੈ…
ਓਹਦੀਆਂ ਦਿੱਤਆਂ ਪਿਆਰ ਸੌਗਾਤਾਂ ਅੱਜ ਵੀ ਸਾਂਭ ਕਿ ਰੱਖੀਆ ਨੇ ਮੈਂ
ਮਰਜਾਣੀਂ ਜਦੋਂ ਚੇਤੇ ਆਈ ਇਕੱਲਿਆਂ ਬਹਿ-ਬਹਿ ਤੱਕਆਂ ਨੇ ਮੈਂ…..੨
ਹੁਣ ਵੀ ਜਦ ਕੋਈ ਚੇਹਰਾ ਯਾਰੋ,ਭਰਮ ਓਹਦਾ ਮੈਨੂੰ ਪਾ ਜਾਦੈੈਂ ..
ਓਸ ਕੁੜੀ ਨੂੰ ਚੇਤੇ ਕਰਕੇ,ਅੱਜ ਵੀ ਰੋਣਾਂ ਆ ਜਾਂਦੈ………
ਹੁਣ ਮੰਗਦਾ ਰਹਾਂ ਦੁਆਵਾਂ ਇਹੋ,ਜਿੱਥੇ ਹੋਵੇ ਖੁਸ਼ ਓ ਹੋਵੇ,ਬੇਸ਼ੱਕ ਸੇਢੇਆਲੇ ਦਾ ਗੋਸ਼ਾ.,ਯਾਦ ਓਹਦੀ ਵਿੱਚ ਨਿਤ ਉੱਠ ਰੋਵੇ….
ਗੋਸ਼ਾ, ਵੀ ਜਦ ਦਰਦ ਚੑ ਡੁੱਬਕੇ ਗੀਤ ਗਮਾਂ ਦਾ ਗਾ ਜਾਦੈਂ,,
ਓਸ ਕੁੜੀ ਨੂੰ ਚੇਤੇ ਕਰਕੇ,ਅੱਜ ਵੀ ਰੋਣਾਂ ਆ ਜਾਂਦੈ……gosha