Skip to content

tenu-likhna-nahi-shad-de-love-punjabi-status-two-line

  • by

Title: tenu-likhna-nahi-shad-de-love-punjabi-status-two-line

Best Punjabi - Hindi Love Poems, Sad Poems, Shayari and English Status


Tu taa e mere dil di raani || punjabi love shayari

ਤੂੰ ਤਾਂ ਏ ਮੇਰੇ ਦਿਲ ਦੀ ਰਾਣੀ
ਤੇਰੇ ਨਾਲ ਏ ਕੋਈ ਸਾਂਝ ਪੁਰਾਣੀ
ਤੂੰ ਏ ਮੇਰੀ ਰੂਹ ਦੀ ਹਾਣੀ
ਪਿਆਸੇ ਲਈ ਜਿਵੇਂ ਹੁੰਦਾ ਪਾਣੀ
ਪਿਆਰ ਤੇਰੇ ਕਰਕੇ ਸਾਹ ਨੇ ਚੱਲਦੇ
ਤੇਰੇ ਬਿਨ ਲੱਗੇ ਖਤਮ ਕਹਾਣੀ ਏ
ਪ੍ਰੀਤ ਤੇਰੇ ਸਾਥ ਨਾਲ ਫਿਕਰ ਨੀ ਕੋਈ
ਨਹੀ ਤਾਂ ਗੁਰਲਾਲ ਭਾਈ ਰੂਪੇ ਦੀ ਲੱਗੇ ਉੱਲਝੀ ਤਾਣੀ ਏ

Title: Tu taa e mere dil di raani || punjabi love shayari


ਨਾਂ ਮਿਲਿਆਂ ਤੂੰ.. ਤੇ ਨਾਂ… ਜੱਗ ਰਿਹਾ ਮੇਰਾ।। very sad

ਵੇ ਤੇਰੇ ਲਈ ਭੁੱਲੀ ਬੈਠੀ ਸੀ ਜੱਗ ਮੈਂ,
ਤੇ ਤੂੰ… ਮੈਨੂੰ ਈ ਭੁਲਾ ਤੁਰ ਗਿਆ..।।
ਤੇਰੀ ਖੁਸ਼ੀ ਲਈ ਮੈਂ
ਆਪਣੇ ਹਾਸੇ ਭੁੱਲ ਗਈ ਸੀ,
ਤੇ ਤੂੰ… ਬੇਕਦਰਾ ਮੈਨੂੰ ਈ ਰੁਲਾ ਤੁਰ ਗਿਆ..।।
ਤੇਰੇ ਦਿਲ ਚ ਚੋਰ ਸੀ,
ਜੋ ਨੈਣ ਪਹਿਚਾਣ ਨਾਂ ਪਾਏ ਮੇਰੇ।।
ਤੈਨੂੰ ਮੇਰੇ ਤੋਂ ਜ਼ਿਆਦਾ ਚਾਹ ਜਾਵੇ ਕੋਈ,
ਐਨੇ ਲੇਖ ਵੀ ਨਹੀਂ ਸੱਜਣਾ ਤੇਰੇ।।
ਬੈਠਾ ਕਿਤੇ ਤੈਨੂੰ ਸਤਾਵੇਗਾ
ਜਾਣੀਆਂ ਪਿਆਰ ਮੇਰਾ।।
ਜਿਹਦੇ ਪਿੱਛੇ ਲੱਗ ਜਹਾਨ ਛੱਡਿਆ ਸੀ,
ਨਾਂ ਮਿਲਿਆਂ ਤੂੰ..
ਤੇ ਨਾਂ… ਜੱਗ ਰਿਹਾ ਮੇਰਾ।।

Title: ਨਾਂ ਮਿਲਿਆਂ ਤੂੰ.. ਤੇ ਨਾਂ… ਜੱਗ ਰਿਹਾ ਮੇਰਾ।। very sad