Teri khushi ton wadha, saadhe lai sukh koi naa
milda rahe pyaar tera, hor bhukh koi naa
ਤੇਰੀ ਖੁਸ਼ੀ ਤੋਂ ਵੱਡਾ, ਸਾਡੇ ਲਈ ਸੁੱਖ ਕੋਈ ਨਾ💞💞
ਮਿਲਦਾ ਰਹੇ ਪਿਆਰ ਤੇਰਾ, ਹੋਰ ਭੁੱਖ ਕੋਈ ਨਾ
Teri khushi ton wadha, saadhe lai sukh koi naa
milda rahe pyaar tera, hor bhukh koi naa
ਤੇਰੀ ਖੁਸ਼ੀ ਤੋਂ ਵੱਡਾ, ਸਾਡੇ ਲਈ ਸੁੱਖ ਕੋਈ ਨਾ💞💞
ਮਿਲਦਾ ਰਹੇ ਪਿਆਰ ਤੇਰਾ, ਹੋਰ ਭੁੱਖ ਕੋਈ ਨਾ
unjh gal ni aukhi bhulna je tainu howe
neend na aundi raata nu je supna tera naa aawe
ajh v saanb rakhe ne khat jo tu paaye
tere jaan magro ni inna ne hi dard wandaaye
ਉਂਝ ਗੱਲ ਨੀ ਅੌਖੀ ਭੁੱਲਣਾ ਜੇ ਤੈਨੂੰ ਹੋਵੇ
ਨੀਂਦ ਨਾ ਆਉਂਦੀ ਰਾਤਾਂ ਨੂੰ ਜੇ ਸੁਪਨਾ ਤੇਰਾ ਨਾਂ ਆਵੇ
ਅੱਜ ਵੀ ਸਾਂਭ ਰੱਖੇ ਨੇ ਖੱੱਤ ਜੋ ਤੂੰ ਪਾਏ
ਤੇਰੇ ਜਾਣ ਮਗਰੋ ਨੀ ਇੰਨਾ ਨੇ ਹੀ ਦਰਦ ਵੰਡਾਏ
ਖੌਫਨਾਕ ਇਹ ਮੰਜ਼ਿਰ ਫੈਲਿਆ
ਖੌਫਨਾਕ ਇਹ ਰਾਸਤੇ
ਚਹੁੰ ਪਾਸਿਓਂ ਤੋਂ ਆ ਰਹੀਆਂ
ਹਜਾਰੋਂ ਦਰਦ ਭਰੀਆਂ ਆਵਾਜ਼ਾਂ
ਬੱਦਲਾਂ ਦਾ ਰੰਗ ਵੀ ਕਿਸੇ ਕਾਲੇ ਸਾਏ ਵਾਂਗੂ ਲੱਗ ਰਿਹਾ
ਜਿਵੇਂ ਨੀਲੀ ਅਸਮਾਨ ਦੀ ਚਾਦਰ ਨੂੰ ਕੋਈ ਕਾਲੀ ਛਾਂ ਨਾਲ ਢੱਕ ਰਿਹਾ
ਗੜਗੜਾਹਟ ਐਸੀ ਭਿਆਨਕ
ਜੋ ਇੰਨਾ ਕਾਲੇ ਬੱਦਲਾਂ ਤੋਂ ਆ ਰਹੀ
ਕੰਬ ਰਿਹਾ ਹਰ ਕੋਈ
ਜਿਸਦੇ ਵੀ ਕਨਾਂ ਵਿੱਚ ਜਾ ਰਹੀ
ਖੜਾਕਾ ਐਸਾ ਬਿਜਲੀ ਦਾ ਜੋ ਧਰਤੀ ਤੇ ਡਿੱਗ ਰਿਹਾ
ਜਿਵੇਂ ਕਰ ਰਹੀ ਹੋਵੇ ਸਵਾਗਤ
ਕਿਸੇ ਦੈਂਤ ਦੇ ਆਣ ਦਾ
ਦਰਿਆਵਾਂ ਦਾ ਪਾਣੀ ਐਸੀਆਂ ਉੱਚੀਆਂ ਛਾਲਾਂ ਮਾਰ ਰਿਹਾ
ਇੰਜ ਲੱਗੇ ਜਿਵੇਂ ਕੋਈ ਭਿਆਨਕ ਰਾਕਸ਼ਸ ਹੈ ਆ ਰਿਹਾ
ਸਮੁੰਦ੍ਰ ਨੇ ਵੀ ਆਪਣਾ ਰੁਦ੍ਰ ਰੂਪ ਧਾਰ ਲਿਆ
ਰਾਕਸ਼ਸ ਵੀ ਆਪਣੀ ਪੂਰੀ ਵਾਹ ਨਾਲ
ਸਮੁੰਦ੍ਰ ਦੀਆਂ ਹੱਦਾਂ ਤੋੜ ਰਿਹਾ
ਪਲ ਭਰ ਵਿੱਚ ਹੋ ਰਿਹਾ ਸਫਾਇਆ ਇਸ ਤਰਾਂ
ਜਿਵੇਂ ਨਾਮੋ ਨਿਸ਼ਾਨ ਨਾ ਰਿਹਾ ਹੋਵੇ
ਉੱਚੀਆਂ ਇਮਾਰਤ ਦੇ ਵਜ਼ੂਦ ਦਾ
ਐਸੀ ਪਰਲੋ ਜੋ ਕੁੱਛ ਰੋਂਦ ਰਹੀ
ਮਾਨੋ ਧਰਤੀ ਉਪਰੋਂ ਕੋਈ ਭਾਰ ਘਟਾ ਰਹੀ
ਹੁਣ ਨਾਂ ਕੋਈ ਸਿਆਣਪ ਨਾ ਚਲਾਕੀ ਕੰਮ ਆ ਰਹੀ
ਰੁੜ ਰਹੇ ਨੇ ਕਈ ਜੀਅ ਪਾਣੀ ਚੇ
ਇੱਕ ਮਿੱਟੀ ਦਾ ਬਾਵਾ ਬਣ ਕੇ
ਮਿੱਟੀ ਦਾ ਬਾਵਾ ਬਣ ਕੇ