
ਜਿਤ ਗਿਆ ਔਹ ਅਸੀਂ ਹਾਰ ਗਏ
ਇਸ਼ਕ ਦੇ ਨਾਂ ਤੇ ਸਾਨੂੰ ਔਹ ਮਾਰ ਗਏ
ਗਲ਼ੇ ਮਿਲ਼ਦਾ ਤੇ ਜਾਨ ਸਾਨੂੰ ਕਹਿੰਦਾ ਸੀ
ਐਹ ਗਲਾਂ ਮਿਠਿਆ ਦੇ ਹੋ ਕਿਨੇਂ ਸ਼ਿਕਾਰ ਗਏ
ਬਾਲਾਂ ਦਿਮਾਗ ਦਾ ਤੇ ਬਾਲਾਂ ਸਿਆਣਾਂ ਸੀ
ਐਹ ਦਿਮਾਗ ਵਾਲੇਆਂ ਕਰਕੇ ਪਿਠ ਤੇ ਹੋ ਵਾਰ ਗਏ
ਹੁਣ ਇਸ਼ਕ ਦਾ ਨਾਂ ਵੀ ਨਹੀਂ ਲੇਣਾ ਹੋ ਜਿਦੇ ਕਰਕੇ ਬਰਬਾਦ ਗਏ
ਚਲ ਹੁਣ ਛੱਡ ਆਪਣਾ ਤੇ ਕੀ ਪਰਾਇਆਂ
ਕਮੀ ਕਿਸੇ ਨੇ ਵੀ ਕੋਈ ਵੀ ਨਹੀਂ ਛੱਡੀ
ਅਸੀਂ ਓਹਣਾ ਵਿਚੋਂ ਨਹੀਂ ਹਾਂ ਜੋ ਪਿਆਰ ਪਾਵੇਂ ਗਲਾਂ ਕਰਕੇ ਵੱਡੀ
ਆਏ ਇਸ਼ਕ ਦੀ ਸੋਹਾ ਖਾਂ ਕੇ ਹੋ ਛੇਤੀ ਉਡਾਰ ਗਏ
ਜਿਤ ਗਿਆ ਔਹ ਅਸੀਂ ਉਤੋਂ ਹਾਰ ਗਏ
—ਗੁਰੂ ਗਾਬਾ 🌷
ਕਾਰੀਗਰ ਨੇ ਆਪਦੀ ਕਾਰੀਗਰੀ ਦਿਖਾਈ
ਓਦਰੋਂ ਝੱਲੀ ਨੱਠੀ ਨੱਠੀ ਆਈ ।
ਇੱਕ ਪਾਸੇ ਚੱਲੇ ਨਾਚ
ਦੂਜੇ ਪਾਸੇ ਬੈਠੇ ਬਾਂਦਰ ਤੇ ਮਦਾਰੀ ।
.
ਤਮਾਸ਼ਾ ਦੇਖਣ ਆਏ ਕਿੰਨੇ
ਗਿਣ ਨਹੀਂ ਸੀ ਹੁੰਦੇ ਇਨੇ
ਕੋਈ ਹੁਬਾ ਮਾਰ ਮਾਰ ਲੱਲਕਾਰੇ ਮਾਰੇ
ਕੋਈ ਨੱਚ ਨੱਚ ਦਿਖਾਵੇ ਕਾਰੇ ।
ਆਓ ਨੀ ਸਖੀਓ ਮੇਲਾ ਦੇਖਣ ਚਲੀਏ ਸਾਰੇ
.
ਲੈ ਦੇਖ ਲੈ ਗਿਣੇ ਚੁਣੇ ਆਏ ਨੇ ਖਿਡਾਰੀ
ਵਿੱਚ ਖਲੋ ਕੇ ਕਰਦੇ ਨੇ ਮਾਰਾ ਮਾਰੀ
ਫਿਰ ਗਲੇ ਮਿਲ ਸ਼ੁਰੂ ਕਰਦੇ ਮੁਕਾਬਲਾ
ਇੰਝ ਜਾਪੇ ਜਿਵੇਂ ਹੋਵੇ ਪੱਕੀ ਯਾਰੀ ।
ਇੱਕ ਪੱਟ ਤੇ ਦੂਜਾ ਧੋਣ ਤੇ ਮਾਰੇ ,
ਆਓ ਨੀ ਸਖੀਓ ਮੇਲਾ ਦੇਖਣ ਚਲੀਏ ਸਾਰੇ
.
ਸੜਕੋ ਸੜਕੀ ਦੇਖ ਹੱਟੀਆ ਲੱਗੀਆ
ਗੋਲ ਗੋਲ ਗੋਲੀਆ ਮੈਨੂੰ ਖੱਟੀਆ ਲੱਗੀਆ ।
ਚੱਲ ਚੱਲੀਏ ਘਰਾਂ ਨੂੰ ਮੇਲਾ ਮੁਕੱਣ ਲੱਗਾ ਏ
ਦੇਖ ਲਾ ਨੀ ਮਾਏ ਵੇਲਾ ਸੁਕੱਣ ਲੱਗਾ ਏ ।
ਖਾਲੀ ਵੀ ਕੋਈ ਨੀ
ਹੱਥ ਭਰੇ ਹੋਏ ਨੇ ਤੇ ਅੱਖਾਂ ਲਿਛਕਾਂ ਮਾਰੇ
ਆਓ ਨੀ ਸਖੀਓ ਮੇਲਾ ਦੇਖਣ ਚਲੀਏ ਸਾਰੇ ।