Skip to content

Tu taa agg hi laati || sad bewafa shayari punjabi

Mainu bewaja chhad ke tu meri harr khusi apne pairaa heth dabaati
me taa tere ton roshni mangi si, zindagi ch chanan karn lai
par tu taa kamleyaa agg hi laati

ਮੈਨੂੰ ਬੇਵਜ੍ਹਾ ਛੱਡ ਕੇ 😟ਤੂੰ ਮੇਰੀ ਹਰ ਖੁਸ਼ੀ ਆਪਣੇ ਪੈਰਾ 👣ਹੇਠ ਦਬਾਤੀ
ਮੈਂ ਤਾਂ ਤੇਰੇ ਤੋਂ ਰੌਸ਼ਨੀ✨ ਮੰਗੀ ਸੀ, ਜ਼ਿੰਦਗੀ ਚ ਚਾਨਣ ਕਰਨ🌞ਲਈ
ਪਰ ਤੂੰ ਤਾਂ ਕਮਲਿਆ ਅੱਗ🔥 ਹੀ ਲਾਤੀ💥

Title: Tu taa agg hi laati || sad bewafa shayari punjabi

Best Punjabi - Hindi Love Poems, Sad Poems, Shayari and English Status


Barah Maah || Punjab diyaan yaadan

#ਬਾਰਾਂਮਾਹ
ਸਾਲ ਦੇ ਬਾਰਾਂ ਮਹੀਨੇ ਆਏ
ਕਿੰਨੀਆਂ ਰੁੱਤਾਂ ਬਦਲ ਕੇ ਜਾਏ

#ਚੇਤ
ਲੰਘ ਗਈਆਂ ਨੇ ਰੁਤਾਂ
ਚੜਿਆ ਏ ਮਹੀਨਾ ਚੇਤ ਦਾ
ਹਵਾ ਜੋ ਪੂਰੇ ਦੀ ਚਲੀ ਆਈ
ਰੁੱਤ ਏ ਬਹਾਰ ਦੀ ਆਈ

#ਵੈਸਾਖ
ਦੂਜਾ ਮਹੀਨਾ ਵੈਸਾਖੀ ਹੋਈ
ਚੜੇ ਵੈਸਾਖ ਧੁਪਾਂ ਲੱਗਣ
ਕਣਕਾਂ ਫੇਰ ਪੱਕਣ ਤੇ ਆਈ
ਆ ਗਿਆ ਦੁਬਾਰਾ ਓਹੀ ਵੇਲਾ
ਮੁੜ ਭਰ ਜਾਣਾ ਖੁਸ਼ੀਆਂ ਦਾ ਮੇਲਾ

#ਜੇਠ
ਚੜੇ ਜੇਠ ਰੁੱਖਾਂ ਨੂੰ ਮਾਣੇ ਨਾ
ਕਹੀ, ਕੁਹਾੜੀ ਨੂੰ ਪਛਾਣੇ ਨਾ
ਜੇਠ ਮਹੀਨਾ ਲੋਆਂ ਵਗਣ
ਤੱਤੇ ਤੱਤੇ ਰਾਹ ਤੱਪਣ

#ਹਾੜ੍ਹ
ਚੜਿਆ ਮਹੀਨਾ ਹਾੜ
ਤੱਪਦੇ ਦਿਸਣ ਪਹਾੜ
ਜਿਥੋਂ ਏ ਸੂਰਜ ਚਾੜਿਆ
ਸੁਕਿਆਂ ਨੂੰ ਏ ਸਾੜਿਆ

#ਸੌਣ
ਬੂੰਦਾਂ ਬੂੰਦਾਂ ਧਰਤੀ ਤੇ ਜਦੋਂ ਡਿੱਗਣ
ਹਰ ਕੋਈ ਵੇਹੜੇ ਜਾ-ਜਾ ਕੇ ਪਿਜੱਣ
ਖਾਲੀ ਖੂਹ ਖਾਲੀ ਨੇ ਜੋ ਦਰਿਆ
ਸਬ ਪਾਣੀ ਨਾਲ ਜਾ ਭਰਿਆ
ਪੰਛੀ,ਜਾਨਵਰ,ਇੰਸਾਨ ਸਬ ਖੁਸ਼ ਹੁੰਦੇ ਨੇ
ਜਦੋਂ ਤਪਦੀ ਧਰਤੀ ਤੋਂ ਦੂਰ ਹੁੰਦੇ ਨੇ

#ਭਾਦੋਂ
ਮਹੀਨਾ ਭਾਦੋਂ ਦਾ ਆਇਆ
ਗਿੱਧੜ-ਗਿੱਧੜੀ ਦਾ ਵਿਆਹ ਹੋਇਆ
ਪਿਆਰ ਕੁਦਰਤ ਦਾ ਇਕ ਜੁਟ ਹੋ ਜਾਣਾ
ਤੇਜ ਧੁਪਾਂ ਵਿੱਚ ਜਦੋਂ ਮੀਂਹ ਪੈ ਜਾਣਾ

#ਅੱਸੂ
ਮਹੀਨਾ ਅੱਸੂ ਦਾ ਆਇਆ
ਗੀਤ ਰੱਬ ਦੇ ਘਰ ਦਾ ਗਾਇਆ
ਏਸ ਮਹੀਨੇ ਰੱਖਾ ਮੈਂ ਨਰਾਤੇ
ਏਸ ਬਹਾਨੇ ਮਿਲਾ ਰੱਬ ਨੂੰ ਜਾ ਕੇ

#ਕੱਤਕ
ਮਹੀਨੇ ਕੱਤਕ ਦੇ ਤਿਓਹਾਰ ਆਇਆ
ਖੁਸ਼ੀਆਂ ਦੇ ਇਹ ਰੰਗ ਲੈ ਆਇਆ
ਠੰਡ ਦਾ ਇਹ ਮਹੀਨਾ ਆਇਆ
ਮੌਸਮਾਂ ਦਾ ਬਦਲਾਅ ਆਇਆ

#ਮੱਘਰ
ਮੌਸਮ ਸਿਆਲ ਦਾ ਆਇਆ
ਅੰਗ ਸੰਗ ਬੈਠਣ ਲਾਇਆ
ਦੁੱਖ ਸੁਖ ਸੁਣਾਨ ਲਾਇਆ
ਧੁੰਧਲਾ ਇਹ ਮੌਸਮ ਆਇਆ
ਅੰਦਰੋਂ ਮਘਣ ਅਤੇ ਮਿਲਾਪ ਦਾ ਮਹੀਨਾ ਆਇਆ

#ਪੋਹ
ਚੜ੍ਹਿਆ ਮਹੀਨਾ ਪੋਹ
ਦੁਖਾਂ ਨਾਲ ਭਰਿਆ ਸੀ ਜੋਹ
ਸਰਦ ਕਕਰਿਲਿਆਂ ਸੀ ਰਾਤਾਂ
ਮਹਿੰਗੇ ਮੁੱਲ ਪਈਆਂ ਨੇ ਪਰਭਾਤਾਂ

#ਮਾਘ
ਪੋਹ ਦੀ ਆਖਰੀ ਰਾਤ
ਮਨਾਉਣੀ ਏ ਏਕ ਸਾਥ
ਤਿਓਹਾਰ ਲੋਹੜੀ ਦਾ ਜੋ ਮਨਾਉਣਾ
ਗੀਤ ਸਾਰਿਆਂ ਨੇ ਖੁਸ਼ੀ-ਖੁਸ਼ੀ ਗਾਉਣਾ
ਮਾਘ ਦੀ ਸੰਗਰਾਂਦ ਪਹਿਲੀ
ਗੁਰੂ ਘਰ ਖੁਸ਼ੀ-ਖੁਸ਼ੀ ਜਾਣਾ

#ਫੱਗਣ
ਪਤਝੜ ਵਾਪਿਸ ਚਲੀ ਏ
ਬਸੰਤ ਮੁੜ ਦੁਬਾਰਾ ਆਈ ਹੈ
ਅਖਰੀਲਾ ਮਹੀਨਾ ਸਾਲ ਦਾ ਏ
ਬਹੁਤੀ ਬਰਸਾਤ ਨਾ ਭਾਲ ਦਾ ਏ
ਛੱਡ ਚਲਿਆ ਜਿੰਮੇਵਾਰੀ ਏ
ਚੇਤ ਹੁਣ ਫੇਰ ਤੇਰੀ ਬਾਰੀ ਏ

ਜਿਤੇਸ਼ਤਾਂਗੜੀ

Title: Barah Maah || Punjab diyaan yaadan


Ashiqa De Masle || Sad Love Shayari

ਹੁਣ ਆਸ਼ਿਕਾ ਦੇ ਮਸਲੇ ਤੋਂ ਦੂਰ ਰਹਿੰਦਾ ..!!
ਫੱਠ ਭਰੇ ਨਹੀਓ ਜਾਂਦੇ ਦਿੱਤੇ ਧੋਖਵਾਜਾ ਦੇ ..!!

Hun Ashiqa De Masle to Door rahida
Fatth bhre nahio jande dite dhokebaza de

Title: Ashiqa De Masle || Sad Love Shayari