Skip to content

udeek de parindeyaa nu || punjabi kavita

“ਉੱਜੜੇ ਘਰ ਭਾਲਦੇ ਫਿਰਨ ਬਸਿੰਦਿਆਂ ਨੂੰ
ਮੁੜੇ ਨਾ ਰੋਟੀ ਲੲੀ ਗੲੇ ਲਾ ਕੇ ਜਿੰਦਿਆਂ ਨੂੰ

ਗਰੀਬੀ ਮਹਿੰਗਾਈ ਕਿੰਨੀ ਓਹਲੇ ਰੱਖ ਲੲੀ ਏ
ਸ਼ਰਮ ਨਾ ਆਂਦੀ ਖ਼ਬਰ ਦੇਸ਼ ਖੁਸ਼ਹਾਲ ਦਿੰਦਿਆ ਨੂੰ

ਖੂਨ ਸਿਹਾਈ ਨਾਲ ਤੂੰ ਮੁਹੱਬਤ ਨੂੰ ਚਿੱਠੀ ਲਿਖੀ
ਕੁਝ ਨਹੀ ਮਿਲਿਆ ਨਫ਼ਰਤ ਚ ਖੂਨ ਵਹਾਉਦਿਆਂ ਨੂੰ

ਹਵਾ ਧੁੱਪਾਂ ਵਰਖਾ ਦੇ ਚੱਲ ਟਿਕਾਨੇ ਲੱਭਦੇ ਆ
ਛੱਡਿਆ ਵੀ ਕਰ ਸਦਾ ਲੈਣ ਦੇਣ ਦੇ ਧਿੰਦਿਆ ਨੂੰ

ਮਰ ਕੇ ਕਬਰ ਕੁ ਜਿੰਨੀ ਤੇਰੇ ਹਿੱਸੇ ਥਾਂ ਆਂਉਣੀ
ਦੱਸੋ ਜਰਾ ਜਾਇਦਾਦ ਦੇ ਹੰਕਾਰ ਚ ਰਹਿੰਦਿਆਂ ਨੂੰ

ਖੋਲਦੇ ਪਿੰਜਰਾ ਜਾਲਮਾ ਉਡਾ ਦੇ ਪੰਛੀਆਂ ਨੂੰ
ਮਹਿਸੂਸ ਕੀਤਾ ਮੈਂ ਰੁੱਖ ਉਡੀਕ ਦੇ ਪਰਿੰਦਿਆਂ ਨੂੰ,

ਹਰਸ✍️

Title: udeek de parindeyaa nu || punjabi kavita

Best Punjabi - Hindi Love Poems, Sad Poems, Shayari and English Status


Lokaa diyaa nazraa || truth life shayari

lokaa di nazaraa ton asi ki laina
asi apni nazraa ch sahi aa
changa taa ithe koi v nai
te saanu maadha kehan wale kai aa

ਲੋਕਾ ਦੀ ਨਜ਼ਰਾਂ ਤੋਂ ਅਸੀਂ ਕੀ ਲੈਣਾ
ਅਸੀਂ ਆਪਣੀ ਨਜ਼ਰਾਂ ਚ ਸਹੀ ਆ
ਚੰਗਾ ਤਾਂ ਇਥੇ ਕੋਈ ਵੀ ਨਹੀਂ
ਤੇ ਸਾਨੂੰ ਮਾੜਾ ਕਹਿਣ ਵਾਲੇ ਕਈ ਆ

—ਗੁਰੂ ਗਾਬਾ

Title: Lokaa diyaa nazraa || truth life shayari


Kade gussa kade pyar || pyar status || true shayari

Kade gussa karn oh kade izhaar karde ne..!!
Kade Russ jande ne te kade pyar karde ne..!!

ਕਦੇ ਗੁੱਸਾ ਕਰਨ ਉਹ ਕਦੇ ਇਜ਼ਹਾਰ ਕਰਦੇ ਨੇ..!!
ਕਦੇ ਰੁੱਸ ਜਾਂਦੇ ਨੇ ਤੇ ਕਦੇ ਪਿਆਰ ਕਰਦੇ ਨੇ..!!

Title: Kade gussa kade pyar || pyar status || true shayari