Viraan raawan te behan da mainu koi shaunk nai aa
bas dimaag ton jaada dil di man lainda haan
unjh gumiyaan soortaan labhan da koi shaunk nai aa

Viraan raawan te behan da mainu koi shaunk nai aa
bas dimaag ton jaada dil di man lainda haan
unjh gumiyaan soortaan labhan da koi shaunk nai aa
ਪੰਨਿਆਂ ਵਿੱਚ ਲੁਕੇ ਰਾਜ਼ਾਂ ਨੂੰ ਤੂੰ ਰਾਜ਼ ਹੀ ਰਹਿਣ ਦੇ,
ਮੇਰੇ ਦੁੱਖਾਂ ਨੂੰ ਜ਼ਬਰ ਦੀ ਖੁਸ਼ੀ ਲਈ ਮਜ਼ਬੂਰ ਨਾ ਕਰ
ਬਥੇਰੇ ਚਲਾਕ ਨੇ ਲੋਕ ਗੱਲਾਂ ਬਾਹਰ ਕੱਢਵਾ ਲੈਂਦੇ,
ਓਏ ਮਿੱਤਰਾ ਤੂੰ ਸਵਾਦਾਂ ਨੂੰ ਦੂਰੋਂ ਨਾ ਨਾਪਿਆ ਕਰ।
ਅਣਜਾਣ ਬਣਨ ਦੀ ਕੋਸ਼ਿਸ਼ ਕਰੀਏ ਉਹਨਾਂ ਅੱਗੇ,
ਜਿਨ੍ਹਾਂ ਬਣਾਉਣਾ ਹੁੰਦਾ ਦੁਨੀਆਂ ਵਿੱਚ ਮਜ਼ਾਕ ਤੇਰਾ।
ਸੋਚੀਏ ਨਾ ਮਾੜਾ ਕਹਿੰਦੇ ਬਰਕਤਾਂ ਉੱਥੇ ਰੰਗ ਲਾਉਂਦੀਆਂ,
ਜਿਦਾਂ ਦਾ ਹੈਂ ਕਲਯੁੱਗ ਹੁਣ ਹਰ ਮੋੜ ਉੱਤੇ ਵਾਪਰਦੀ ਦੁਰਘਟਨਾ।
✍️ ਸੁਦੀਪ ਖੱਤਰੀ
ਮੈਂ ਬਹੁਤ ਸਾਰੇ ਇਨਸਾਨ ਦੇਖੇ ਨੇਂ
ਜਿਹਨਾਂ ਦੇ ਜਿਸਮ ਤੇ ਲਿਬਾਸ ਨਹੀਂ ਹੁੰਦਾ
ਮੈਂ ਬਹੁਤ ਸਾਰੇ ਲਿਬਾਸ ਦੇਖੇ ਨੇਂ
ਜਿਹਨਾਂ ਦੇ ਅੰਦਰ ਇਨਸਾਨ ਨਹੀਂ ਹੁੰਦਾ
ਕੋਈ ਹਾਲਾਤ ਨਹੀਂ ਸਮਝਦਾ
ਕੋਈ ਜਜਬਾਤ ਨਹੀਂ ਸਮਝਦਾ
ਇਹ ਤਾਂ ਆਪਣੀ ਆਪਣੀ ਸਮਝ ਹੈ
ਕੋਈ ਕੋਰਾ ਕਾਗਜ਼ ਵੀ ਪੜ ਲੈਂਦਾ ਹੈ
ਕੋਈ ਪੂਰੀ ਕਿਤਾਬ ਵੀ ਨਹੀਂ ਸਮਝਦਾ।।