ਯਾਰਾ ਓ ਯਾਰਾ
ਤੇਰੇ ਨਾਲ ਬੈਠ ਇੱਕ ਗੱਲ ਕਰਾ
ਤੂੰ ਸਮਾਂ ਕੱਢੀ
ਅੱਜ ਦੀ ਰਾਤ ਤੇਰੇ ਕੰਨੀ ਗੱਲ ਪਾਉਣੀ
ਸੋਚ ਆ ਲੁੱਕੀ
ਉਹ ਪੱਥਰਾਂ ਦੇ ਵਰਗੀ
ਜੋ ਅਕਸਰ ਦਿਮਾਗ ਦੀ ਕੰਧਾਂ’ਚ
ਰਹਿੰਦੀ ਟਕਰਾਉਂਦੀ
ਯਾਰਾ ਓ ਯਾਰਾ ਕੋਲ ਆ
ਤੇਰੇ ਨਾਲ ਬੈਠ ਗੱਲ ਕਰਨੀ
ਇੱਕ ਗੱਲ ਸਾਂਝੀ ਕੀਤੀ
ਫ਼ਿਰ ਅਸੀਂ ਦੋਵਾ ਨੇ
ਰੱਲਕੇ ਸਕੂਨ ਨਾਲ ਚਰਚਾ ਕੀਤੀ
ਜ਼ਿੰਦਗੀ ਦੀਆਂ ਅਨੇਕ
ਗੁੰਝਲਾਂ ਨੂੰ ਰਾਤ ਦੇ ਹਨੇਰੇ’ਚ
ਬੈਠ ਸੁਲਝਾਈ ਜਾਂਦੇ ਸੀ
ਨਾਲ਼ੇ ਤਾਰਿਆਂ ਨੂੰ
ਫਰਸ਼ ਤੇ ਬੁਲਾਈ ਜਾਂਦੇ ਸੀ
ਯਾਰਾ ਓ ਯਾਰਾ ਕੋਲ ਆ
ਤੇਰੇ ਨਾਲ ਬੈਠ ਗੱਲ ਕਰਨੀ
ਯਾਰਾ ਓ ਯਾਰਾ
ਮੁਸੀਬਤਾਂ ਦਾ ਬੁਲਬੁਲਾ
ਖ਼ਿਆਲੀ ਦਿਮਾਗ਼ ਵਿਚ ਸੀ ਦੌੜਦਾ
ਸੱਦਾ ਲਈ ਹੀ
ਮੁੱਕ ਜਾਵੇ ਬੈਠੇ ਬਣਾਉਂਦੇ ਜੁਗਤਾਂ
ਮੁੱਖ ਮੋੜਨਾ ਚਾਉਂਦੇ ਸੀ
ਮਜ਼ਾਲ ਐ
ਕਿਸਮਤ ਫੇਰਨ ਹੀ ਨਹੀਂ ਦਿੰਦੀ
ਯਾਰਾ ਓ ਯਾਰਾ ਕੋਲ ਆ
ਤੇਰੇ ਨਾਲ ਬੈਠ ਗੱਲ ਕਰਨੀ
ਹਨ੍ਹੇਰੇ ਦੀ ਚਾਦਰ ਵਿਛਾ
ਖਿਆਲੀ ਹੀ ਡੁੱਬ ਗਏ
ਇੱਕ ਵਖਰਾ
ਮੁਲਾਕਾਤਾਂ ਦਾ ਸੀ ਸ਼ਹਿਰ ਬਣਾਉਂਦੇ
ਅਚਾਨਕ ਇੱਕ ਆਵਾਜ਼ ਜੀ ਆਈ
ਅਸਲ ਮੁੱਦਾ ਛੱਡ
ਉਹਦੇ ਮਗਰ ਹੀ ਸੋਚ ਲਗਾਈ
ਉੱਠ ਗਏ ਪੈਰ
ਪੁੱਛਦੇ ਹਾਂ ਸਵਾਲ
ਕੌਣ ਮਚਾ ਰਿਹਾ ਕਹਿਰ
ਨੇੜੇ ਹੋਕੇ ਵੇਖਿਆ
ਤਾਂ ਨਿਕਲੀ ਸਾਡੀ ਹੀ ਬਦਨਸੀਬੀ
ਯਾਰਾ ਓ ਯਾਰਾ ਕੋਲ ਆ
ਤੇਰੇ ਨਾਲ ਬੈਠ ਗੱਲ ਕਰਨੀ
✍️ ਖੱਤਰੀ